ਨੌਜਵਾਨਾਂ ਨੂੰ ਫਸਾਉਣ ਲਈ ਔਰਤਾਂ ਨੂੰ ਵਰਤ ਰਹੇ ਹਨ ਪਾਕਿਸਤਾਨੀ ਅਤਿਵਾਦੀ ਗਰੁਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਸਰਗਰਮ ਅਤਿਵਾਦੀ ਗਰੁਪ ਨੌਜਵਾਨਾਂ ਨੂੰ ਅਤਿਵਾਦ ਵਲ ਖਿੱਚਣ ਲਈ ਔਰਤਾਂ ਨੂੰ ਮੋਹਰੇ ਵਜੋਂ ਵਰਤ ਰਹੇ ਹਨ........

Terrorists

ਵਾਸ਼ਿੰਗਟਨ : ਪਾਕਿਸਤਾਨ 'ਚ ਸਰਗਰਮ ਅਤਿਵਾਦੀ ਗਰੁਪ ਨੌਜਵਾਨਾਂ ਨੂੰ ਅਤਿਵਾਦ ਵਲ ਖਿੱਚਣ ਲਈ ਔਰਤਾਂ ਨੂੰ ਮੋਹਰੇ ਵਜੋਂ ਵਰਤ ਰਹੇ ਹਨ ਤਾਕਿ ਹਥਿਆਰ ਲਿਆਉਣ ਤੇ ਲਿਜਾਣ ਜਾਂ ਅਤਿਵਾਦੀਆਂ ਨੂੰ ਘੁਸਪੈਠ ਕਰਾਉਣ ਲਈ ਗਾਈਡ ਵਜੋਂ ਇਨ੍ਹਾਂ ਨੌਜਵਾਨਾਂ ਦੀ ਵਰਤੋਂ ਕੀਤੀ ਜਾ ਸਕੇ। ਅਧਿਕਾਰੀਆਂ ਨੇ ਦਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਚਲਾਈ ਮੁਹਿਮ ਤਹਿਤ ਸਈਅਦ ਸ਼ਾਜੀਆ ਨੂੰ ਬਾਂਦੀਪੋਰਾ ਤੋਂ ਕੁੱਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਫ਼ੇਸਬੁਕ, ਇੰਸਟਾਗ੍ਰਾਮ ਜਿਹੀ ਸੋਸ਼ਲ ਮੀਡੀਆ ਸਾਈਟਾਂ 'ਤੇ ਉਨ੍ਹਾਂ ਦੇ ਕਈ ਖਾਤੇ ਸਨ ਜਿਸ ਨੂੰ ਘਾਟੀ ਵਿਚ ਕਈ ਨੌਜਵਾਨਾਂ ਨੇ ਫ਼ਾਲੋ ਕਰ ਕੇ ਰਖਿਆ ਸੀ।

ਉਨ੍ਹਾਂ ਦਸਿਆ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਦੁਆਰਾ ਪਿਛਲੇ ਸੱਤ ਮਹੀਨੇ ਵਿਚ ਵਰਤੇ ਗਏ ਇੰਟਰਨੈਟ ਪ੍ਰੋਟੋਕਾਲ 'ਤੇ ਨਜ਼ਰ ਰੱਖੀ ਹੋਈ ਸੀ। ਉਹ ਨੌਜਵਾਨਾਂ ਨਾਲ ਗੱਲ ਕਰਦੀ ਸੀ ਅਤੇ ਕਹਿੰਦੀ ਸੀ ਕਿ ਜੇ ਉਹ ਉਸ ਨੂੰ ਮਿਲਣਾ ਚਾਹੁੰਦਾ ਹਾਂ ਕਿ ਕਿਸੇ ਸਮਾਨ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾ ਦੇਵੇ। ਸ਼ਾਜੀਆ ਪੁਲਿਸ ਵਿਭਾਗ ਵਿਚ ਵੀ ਕਈ ਅਧਿਕਾਰੀਆਂ ਦੇ ਸੰਪਰਕ ਵਿਚ ਸੀ ਪਰ ਅਧਿਕਾਰੀਆਂ ਨੇ ਇਸ ਨੂੰ 'ਡਬਲ ਕਰਾਸ' ਦੀ ਆਮ ਰਣਨੀਤੀ ਦਸਿਆ ਹੈ ਕਿਉਂਕਿ ਉਹ ਸਰਹੱਦ ਪਾਰ ਅਪਣੇ ਆਕਾਵਾਂ ਨੂੰ ਭਾਰਤੀ ਫ਼ੌਜੀਆਂ ਦੀ ਆਵਾਜਾਈ ਬਾਰੇ ਅਜਿਹੀਆਂ ਸੂਚਨਾਵਾਂ ਮੁਹਈਆ ਕਰਾਉਂਦੀ ਸੀ

ਜੋ ਬਹੁਤ ਸੰਵੇਦਨਸ਼ੀਲ ਨਹੀਂ ਹੁੰਦੀ ਸੀ। ਪੁੱਛ-ਪੜਤਾਲ ਦੌਰਾਨ ਉਸ ਨੇ ਜਾਂਚਕਾਰਾਂ ਨੂੰ ਅਤਿਵਾਦੀ ਜਥੇਬੰਦੀਆਂ ਵਿਚ ਮੌਜੂਦ ਹੋਰ ਔਰਤਾਂ ਬਾਰੇ ਵੀ ਦਸਿਆ ਜਿਨ੍ਹਾਂ ਨੂੰ ਨੌਜਵਾਨਾਂ ਨੂੰ ਅਤਿਵਾਦ ਵਲ ਖਿੱਚਣ ਦਾ ਕੰਮ ਦਿਤਾ ਗਿਆ ਹੈ। ਸ਼ਾਜੀਆ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤਾ ਪਹਿਲਾ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ 17 ਨਵੰਬਰ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਆਸੀਆ ਜਾਨ ਨੂੰ ਸ਼ਹਿਰ ਦੀ ਬਾਹਰੀ ਸੀਮਾ 'ਤੇ ਲਾਵਪੋਰਾ ਤੋਂ 20 ਗ੍ਰਨੇਡ ਲਿਜਾਂਦੇ ਗ੍ਰਿਫ਼ਤਾਰ ਕੀਤਾ ਸੀ। (ਏਜੰਸੀ)

Related Stories