ਵਿਆਹ ਤੋਂ ਪਰਤ ਰਹੇ ਪਰਵਾਰ ਨੂੰ ਅੱਤਵਾਦੀ ਸਮਝ ਕੇ ਮਾਰਨ ਦਾ ਮਾਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਆਹ ਤੋਂ ਪਰਤ ਰਹੇ ਸਧਾਰਨ ਪਰਵਾਰ ਨੂੰ ਅੱਤਵਾਦੀ ਸਮਝ ਮਾਰਨ ਵਾਲੀ ਪੁਲਿਸ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਤੇ ਪੁਲਿਸ ਨੂੰ ਭੀੜ ਚੋਂ ਆਪਣੀ ਜਾਨ ਬਚਾ ਕੇ ਭੱਜਣਾ ਪਿਆ...

Pakistan People

ਨਵੀਂ ਦਿੱਲੀ : ਵਿਆਹ ਤੋਂ ਪਰਤ ਰਹੇ ਸਧਾਰਨ ਪਰਵਾਰ ਨੂੰ ਅੱਤਵਾਦੀ ਸਮਝ ਮਾਰਨ ਵਾਲੀ ਪੁਲਿਸ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਤੇ ਪੁਲਿਸ ਨੂੰ ਭੀੜ ਚੋਂ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਮਾਮਲਾ ਪਾਕਿਸਤਾਨ ਦਾ ਹੈ ਜਿੱਥੇ ਬਿਤੇ ਦਿਨੀਂ ਪੁਲਿਸ ਵਲੋਂ ਪਰਵਾਰ ਦੇ 4 ਜੀਆਂ ਦੀ ਜਾਨ ਲੈ ਲਈ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਜਦ ਲਾਹੌਰ ਪਹੁੰਚੀਆਂ ਤਾਂ ਉੱਥੇ ਇੱਕਠੇ ਹੋਏ ਲੋਕਾਂ ਨੇ ਪੁਲਿਸ ‘ਤੇ ਹੱਲਾ ਬੋਲ ਦਿੱਤਾ।

ਇਸ ਦੌਰਾਨ ਪੁਲਿਸ ਵਾਲਿਆਂ ਨੂੰ ਉਨ੍ਹਾਂ ਦੀ ਗੱਡੀ ‘ਚ ਬਿਠਾਉਣ ਤੱਕ ਲੋਕ ਧੱਕਾ ਮੁਕੀ ਕਰਦੇ ਰਹੇ। ਇਨ੍ਹਾਂ ਹੀ ਨਹੀਂ ਇਹ ਪੁਲਿਸ ਵਾਲੇ ਇਨ੍ਹੇ ਡਰੇ ਹੋਏ ਸਨ ਕਿ ਗੱਡੀ ‘ਚ ਸਵਾਰ ਹੋ ਭਜਣ ਤੋਂ ਪਹਿਲਾਂ ਆਪਣੇ ਸਾਥੀ ਨੂੰ ਵੀ ਪਿੱਛੇ ਛੱਡ ਗਏ ਜੋ ਹਫ਼ੜਾ ਦਫ਼ੜੀ ‘ਚ ਸੜਕ ‘ਤੇ ਜਾ ਡਿਗਿਆ। ਇਸ ਪੁਲਿਸ ਵਾਲੇ ਨੇ ਲੋਕਾਂ ਤੋਂ ਆਪਣੀ ਜਾਨ ਬਚਾਉਣ ਲਈ ਮੋਟਰਸਾਇਕਲ ਦਾ ਸਹਾਰਾ ਲਿਆ।

ਜ਼ਿਕਰਯੋਗ ਹੈ ਕਿ ਬਿਤੇ ਦਿਨ ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ ਨੇ ਦਹਿਸ਼ਤਗਰਦਾਂ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ।  ਪਰ ਬਾਅਦ ‘ਚ ਪਤਾ ਲੱਗਿਆ ਸੀ ਕਿ ਕਾਰ ‘ਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ‘ਚ 4 ਜਣਿਆਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਸਨ।

ਇਸ ਦੌਰਾਨ ਦੋ ਬੱਚੀਆਂ ਹੀ ਜ਼ਿੰਦਾ ਬਚੀਆਂ, ਜੋ ਕਾਰ ਦੀ ਡਿੱਗੀ ‘ਚ ਬੈਠੀਆਂ ਸਨ। ਸੀਟੀਡੀ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ, ਜਿਸ ਨੂੰ ਦੇਖਦੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ।