ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਇਸ ਲੜਕੇ ਨੇ ਸ਼ਹੀਦਾਂ ਦੇ ਪਰਵਾਰਾਂ ਲਈ 6 ਦਿਨ ’ਚ ਜੁਟਾਏ 6 ਕਰੋੜ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ਼ ਦੇ ਕਾਫ਼ਲੇ ਉਤੇ ਹੋਏ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਕ ਦਿਨ ਬਾਅਦ, ਮੇਜਰ ਚਿਤਰੇਸ਼...
ਵਾਸ਼ਿੰਗਟਨ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ਼ ਦੇ ਕਾਫ਼ਲੇ ਉਤੇ ਹੋਏ ਅਤਿਵਾਦੀ ਹਮਲੇ ਵਿਚ 44 ਜਵਾਨ ਸ਼ਹੀਦ ਹੋ ਗਏ। ਇਸ ਤੋਂ ਇਕ ਦਿਨ ਬਾਅਦ, ਮੇਜਰ ਚਿਤਰੇਸ਼ ਸਿੰਘ ਕਾਬੂ ਰੇਖਾ ਦੇ ਕੋਲ ਆਈਈਡੀ ਨੂੰ ਡਿਫ਼ਿਊਜ਼ ਕਰਦੇ ਸਮੇਂ ਸ਼ਹੀਦ ਹੋ ਗਏ। ਉਥੇ ਹੀ 18 ਫਰਵਰੀ ਨੂੰ, ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਸਮੇਤ ਚਾਰ ਜਵਾਨ ਇਕ ਮੁੱਠਭੇੜ ਵਿਚ ਸ਼ਹੀਦ ਹੋ ਗਏ। ਮੁੱਠਭੇੜ ਵਿਚ ਪੁਲਵਾਮਾ ਹਮਲੇ ਦਾ ਮਾਸਟਰ ਮਾਇੰਡ ਵੀ ਮਾਰਿਆ ਗਿਆ।
ਜਿਸ ਤੋਂ ਬਾਅਦ ਲੋਕਾਂ ਨੇ ਸ਼ਹੀਦਾਂ ਦੇ ਪਰਵਾਰਾਂ ਦੀ ਹਰ ਤਰ੍ਹਾਂ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਬਿਹਾਰ ਦੇ ਸ਼ੇਖਪੁਰਾ ਦੀ ਡੀਐਮ ਇਨਾਇਤ ਖ਼ਾਨ ਨੇ ਦੋ ਸ਼ਹੀਦ ਜਵਾਨਾਂ ਦੀਆਂ ਬੇਟੀਆਂ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ। ਉਥੇ ਹੀ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 26 ਸਾਲ ਦੇ ਵਿਵੇਕ ਪਟੇਲ ਨੇ 6 ਦਿਨ ਵਿਚ 6 ਕਰੋੜ ਇਕੱਠੇ ਕਰ ਲਏ। 26 ਸਾਲ ਦਾ ਵਿਵੇਕ ਪਟੇਲ ਯੂਐਸ ਵਿਚ ਰਹਿੰਦਾ ਹੈ। ਉਸ ਨੇ ਫੰਡ ਰੇਜ਼ ਕਰਨ ਲਈ ਫੇਸਬੁੱਕ ’ਤੇ ਇਕ ਪੇਜ ਬਣਾਇਆ।
ਵਿਵੇਕ ਨੇ 15 ਫਰਵਰੀ ਨੂੰ ਫੇਸਬੁੱਕ ਉਤੇ ਪੇਜ ਇਸ ਲਈ ਬਣਾਇਆ ਕਿਉਂਕਿ ਉਹ ਯੂਐਸ ਦੇ ਕਰੈਡਿਟ ਅਤੇ ਡੈਬਿਟ ਕਾਰਡ ਤੋਂ ਡੋਨੇਟ ਨਹੀਂ ਕਰ ਪਾ ਰਿਹਾ ਸੀ। CRPF ਵਿਚ ਪੈਸੇ ਡੋਨੇਟ ਕਰਨ ਦਾ ਟਾਰਗੇਟ 5 ਲੱਖ ਡਾਲਰ (3.5 ਕਰੋੜ ਰੁਪਏ) ਰੱਖਿਆ ਸੀ ਪਰ ਉਨ੍ਹਾਂ ਦੇ ਇਸ ਪੇਜ ਨਾਲ 6 ਦਿਨ ਵਿਚ 22 ਹਜ਼ਾਰ ਲੋਕ ਜੁੜੇ ਅਤੇ 850,000 ਡਾਲਰ ਇਕੱਠੇ ਹੋ ਗਏ। ਲੋਕ ਵਿਵੇਕ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਕਈ ਦੇਸ਼ਾਂ ਤੋਂ ਉਨ੍ਹਾਂ ਨੂੰ ਮਦਦ ਕਰਨ ਲਈ ਕਾਲ ਆਏ। ਲੋਕਲ ਰੇਡੀਓ ਸਟੇਸ਼ਨ ਨੇ ਵੀ ਉਨ੍ਹਾਂ ਦੀ ਮਦਦ ਕੀਤੀ।
ਹੁਣ ਵੱਡਾ ਸਵਾਲ ਹੈ ਕਿ ਇਸ ਪੈਸਿਆਂ ਨੂੰ ਸਹੀ ਹੱਥਾਂ ਵਿਚ ਕਿਵੇਂ ਦਿਤਾ ਜਾਵੇ। ਜਿਨ੍ਹਾਂ ਨੇ ਪੈਸੇ ਡੋਨੇਟ ਕੀਤੇ ਸਨ। ਉਨ੍ਹਾਂ ਦੇ ਕੋਲ ਕਈ ਸਵਾਲ ਸਨ। ਉਹ ਫੇਸਬੁੱਕ ਪੋਸਟ ਉਤੇ ਰੇਗੂਲਰ ਅਪਡੇਟ ਕਰਦੇ ਰਹਿੰਦੇ ਹਨ ਅਤੇ ਸਕਰੀਨਸ਼ਾਟ ਪੋਸਟ ਕਰਦੇ ਰਹਿੰਦੇ ਹਨ। ਉਹ ਅਜੇ ਤੱਕ ਪੈਸੇ ਟਰਾਂਸਫ਼ਰ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਉਹ ਚਾਹੁੰਦਾ ਹੈ ਕਿ ਭਾਰਤੀ ਸਰਕਾਰ ਦਾ ਕੋਈ ਜ਼ਿੰਮੇਵਾਰ ਵਿਅਕਤੀ ਇਸ ਪੈਸੇ ਨੂੰ ਲਵੇ ਅਤੇ ਸ਼ਹੀਦਾਂ ਦੇ ਪਰਵਾਰਾਂ ਦੀ ਮਦਦ ਕਰੇ।