ਬ੍ਰਿਟੇਨ ਵਿਚ ਲਾਂਚ ਹੋਈ ਦੁਨੀਆਂ ਦੀ ਪਹਿਲੀ Saliva Pregnancy Test Kit

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ਿਲਹਾਲ ਇਹ ਕਿੱਟ ਯੂਕੇ ਅਤੇ ਆਇਰਲੈਂਡ ਵਿਚ ਉਪਲਬਧ ਹੈ

World's First Saliva Pregnancy Test Launched In UK

 

ਲੰਡਨ: ਔਰਤਾਂ ਦੀ ਗਰਭ ਅਵਸਥਾ ਦਾ ਪਤਾ ਲਗਾਉਣ ਸਬੰਧੀ ਇਕ ਬਹੁਤ ਵੱਡੀ ਖੋਜ ਸਫ਼ਲ ਹੋਈ ਹੈ। ਦਰਅਸਲ ਬ੍ਰਿਟੇਨ ਵਲੋਂ ਇਕ ਅਜਿਹੀ ਕਿੱਟ ਲਾਂਚ ਕੀਤੀ ਗਈ ਹੈ, ਜਿਸ ਜ਼ਰੀਏ ਥੁੱਕ ਜੀ ਜਾਂਚ ਦੇ ਕੁੱਝ ਮਿੰਟਾਂ ਅੰਦਰ ਪਤਾ ਚੱਲ ਸਕੇਗਾ ਕਿ ਮਹਿਲਾ ਗਰਭਵਤੀ ਹੈ ਜਾਂ ਨਹੀਂ। ਬ੍ਰਿਟੇਨ ਵਿਚ ਇਹ ਕਿੱਟ ਲਾਂਚ ਕੀਤੀ ਜਾ ਚੁਕੀ ਹੈ। ਮੈਟਰੋ ਅਨੁਸਾਰ ਸੈਲਿਸਟਿਕ ਦੁਨੀਆਂ ਦਾ ਪਹਿਲਾ ਉਤਪਾਦ ਹੈ ਜੋ ਸਿਰਫ਼ 'ਥੁੱਕ ਟੈਸਟ' ਨਾਲ ਗਰਭ ਅਵਸਥਾ ਦਾ ਪਤਾ ਲਗਾ ਸਕਦਾ ਹੈ। ਇਹ ਔਰਤਾਂ ਨੂੰ ਰਵਾਇਤੀ ਪਿਸ਼ਾਬ-ਅਧਾਰਤ ਗਰਭ ਅਵਸਥਾ ਦੇ ਟੈਸਟਾਂ ਦੇ ਨਾਲ ਇਕ ਵੱਡਾ ਵਿਕਲਪ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ: ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਵਿਦਿਆਰਥੀ ਦੀ ਮੌਤ, ਨੌਜੁਆਨ ਦੇ ਕੰਨਾਂ 'ਚ ਲੱਗੇ ਹੋਏ ਸਨ ਈਅਰਫੋਨਸ  

ਇਹ ‘ਥੁੱਕ-ਟੈਸਟ' ਅਧਾਰਤ ਕਿੱਟ ਵਰਤਮਾਨ ਵਿਚ ਯੂਕੇ ਅਤੇ ਆਇਰਲੈਂਡ ਵਿਚ ਉਪਲਬਧ ਹੈ। ਟੈਸਟ ਕਿੱਟ ਨੂੰ ਯਰੂਸ਼ਲਮ ਸਥਿਤ ਸਟਾਰਟ-ਅੱਪ ਸੈਲੀਡਿਆਗਨੋਸਟਿਕਸ ਦੁਆਰਾ ਵਿਕਸਤ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਕੋਵਿਡ ਟੈਸਟਿੰਗ ਕਿੱਟਾਂ ਬਣਾਉਣ ਲਈ ਵਰਤੀ ਜਾਣ ਵਾਲੀ ਤਕਨੀਕ 'ਤੇ ਆਧਾਰਿਤ ਹੈ। ਇਹ ਇਕ ਅਜਿਹੀ ਪ੍ਰੈਗਨੈਂਸੀ ਟੈਸਟ ਕਿੱਟ ਹੈ ਜੋ ਕਿਸੇ ਵੀ ਸਮੇਂ, ਕਿਤੇ ਵੀ ਟੈਸਟ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਬਹੁਤ ਲੋਕ ਇਸ ਟੈਸਟਿੰਗ ਅਨੁਭਵ ਦਾ ਹਿੱਸਾ ਬਣ ਸਕਦੇ ਹਨ।

ਇਹ ਵੀ ਪੜ੍ਹੋ: ਪਤੀ-ਪਤਨੀ ਵੱਲੋਂ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਬੇਰਹਿਮੀ ਹੈ, ਅਪਰਾਧ ਨਹੀਂ - ਕਰਨਾਟਕ HC

ਸ਼ੁਰੂਆਤ ਵਿਚ ਕੰਪਨੀ ਨੇ 100 ਔਰਤਾਂ ’ਤੇ ਇਸ ਦਾ ਪ੍ਰੀਖਣ ਕੀਤਾ ਸੀ, ਜਿਨ੍ਹਾਂ 'ਚ ਗਰਭਵਤੀ ਔਰਤਾਂ ਵੀ ਸ਼ਾਮਲ ਸਨ। ਪ੍ਰਯੋਗ ਦੇ ਸਫਲ ਹੋਣ ਤੋਂ ਬਾਅਦ ਕੰਪਨੀ ਨੇ ਇਸ ਨੂੰ ਇਜ਼ਰਾਈਲ ਦੇ ਬਾਜ਼ਾਰ ਵਿਚ ਉਪਲਬਧ ਕਰਾਇਆ।  ਇਹ ਇਕ ਨਵੀਂ ਟੈਸਟ ਤਕਨੀਕ 'ਤੇ ਅਧਾਰਤ ਹੈ ਜੋ ਐਚ.ਸੀ.ਜੀ. ਦਾ ਪਤਾ ਲਗਾਉਂਦੀ ਹੈ। ਰਿਪੋਰਟ ਅਨੁਸਾਰ ਨਤੀਜੇ ਪੰਜ ਤੋਂ 15 ਮਿੰਟਾਂ ਦੇ ਅੰਦਰ ਪੜ੍ਹੇ ਜਾ ਸਕਦੇ ਹਨ, ਕੰਪਨੀ ਨੇ ਕਿਹਾ ਕਿ ਸ਼ੁਰੂਆਤੀ ਸੰਕੇਤ ਤਿੰਨ ਮਿੰਟਾਂ ਵਿਚ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ: ‘ਜੀਊਣਾ ਮੌੜ’ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ ਐਮੀ ਵਿਰਕ ਬਣਿਆ ‘ਮੌੜ’ ਫ਼ਿਲਮ ਦੀ ਰੂਹ 

ਟਾਈਮਜ਼ ਆਫ਼ ਇਜ਼ਰਾਈਲ ਵਿਚ ਇਕ ਪਹਿਲਾਂ ਦੀ ਰੀਪੋਰਟ ਅਨੁਸਾਰ ਸੈਲਿਗਨੋਸਟਿਕਸ ਨੇ ਪਿਛਲੇ ਸਾਲ ਯੂਰਪੀਅਨ ਯੂਨੀਅਨ ਵਿਚ ਸੈਲਿਸਟਿਕ ਨੂੰ ਮਾਰਕੀਟ ਕਰਨ ਲਈ ਪ੍ਰਮਾਣੀਕਰਣ ਪ੍ਰਾਪਤ ਕੀਤਾ ਸੀ। ਇਸ ਨੇ ਅਮਰੀਕਾ ਵਿਚ ਉਤਪਾਦ ਵੇਚਣ ਲਈ ਐਫ.ਡੀ.ਏ. ਦੀ ਪ੍ਰਵਾਨਗੀ ਲਈ ਵੀ ਅਰਜ਼ੀ ਦਿਤੀ ਹੈ।