ਹੈਰਾਨੀਜਨਕ! 100 ਸਾਲ ਬਾਅਦ ਸਹੀ ਪਤੇ 'ਤੇ ਪਹੁੰਚੀ ਚਿੱਠੀ, ਚਿੱਠੀ ਵਿਚ ਵਿਸ਼ਵ ਯੁੱਧ-I ਦਾ ਵੀ ਹੈ ਜ਼ਿਕਰ?

ਏਜੰਸੀ

ਖ਼ਬਰਾਂ, ਕੌਮਾਂਤਰੀ

ਇਤਿਹਾਸਕ ਮਾਹਰਾਂ ਮੁਤਾਬਕ ਕਿਸੇ ਕਾਰਨ ਡਾਕਖਾਨੇ ਵਿਚ ਗੁੰਮ ਹੋਣ ਕਾਰਨ ਸਮੇਂ 'ਤੇ ਨਹੀਂ ਪਹੁੰਚ ਸਕਿਆ ਸੀ ਪੱਤਰ 

Letter arrives more than 100 years after being posted

1916 ਵਿੱਚ ਇੰਗਲੈਂਡ ਦੇ ਬਾਥ ਸ਼ਹਿਰ ਤੋਂ ਲਿਖੀ ਗਈ ਸੀ ਇਹ ਚਿੱਠੀ 
ਲੰਡਨ : ਜ਼ਰਾ ਸੋਚੋ SMS ਦੇ ਜ਼ਮਾਨੇ ਵਿਚ ਤੁਹਾਡੇ ਘਰ ਇੱਕ ਲੈਟਰ ਪਹੁੰਚ ਜਾਵੇ ਅਤੇ ਉਹ ਵੀ 100 ਸਾਲ ਪੁਰਾਣਾ, ਫਿਰ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗਾ? ਇਹ ਕੋਈ ਐਵੇਂ ਹੀ ਵੀ ਪੁੱਛਿਆ ਗਿਆ ਸਵਾਲ ਨਹੀਂ ਹੈ, ਅਸਲ ਵਿੱਚ ਇਹ ਸੱਚਮੁਚ ਹੋਇਆ ਹੈ। ਦਰਅਸਲ, ਇੰਗਲੈਡ ਦੇ ਲੰਦਨ ਦੇ ਇੱਕ ਘਰ ਵਿੱਚ ਅਚਾਨਕ ਇੱਕ ਚਿੱਠੀ ਪਹੁੰਚੀ ਜੋ 1916 ਵਿੱਚ ਲਿਖੀ ਗਈ ਸੀ, ਜੋ ਹੁਣ ਜਾ ਕੇ ਸਹੀ ਪਤੇ 'ਤੇ ਪਹੁੰਚੀ ਹੈ। 1916 ਵਿੱਚ ਲੇਟਰ ਇੰਗਲੈਂਡ ਦੇ ਬਾਥ ਸ਼ਹਿਰ ਤੋਂ ਲਿਖਿਆ ਗਿਆ ਸੀ। ਇਸ ਚਿੱਠੀ ਨੂੰ ਦੇਖ ਕੇ ਉਸ ਪਤੇ 'ਤੇ ਰਹਿਣ ਵਾਲੇ ਲੋਕ ਵੀ ਹੈਰਾਨ ਹੋ ਗਏ ਹਨ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ MP ਬਲਬੀਰ ਸਿੰਘ ਸੀਚੇਵਾਲ ਦਾ ਸੰਦੇਸ਼- 'ਮਾਤ ਭਾਸ਼ਾ ਨੂੰ ਤਿਆਗਣ ਦੀ ਨਹੀਂ ਸਗੋਂ ਸਤਿਕਾਰ ਦੀ ਲੋੜ'

ਚਿੱਠੀ 'ਤੇ ਪੈਨੀ ਜਾਰਜ ਵੀ ਦੀ ਮੋਹਰ ਲੱਗੀ ਹੋਈ ਹੈ, ਜਿਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਚਿੱਠੀ ਸ਼ਾਇਦ ਪਹਿਲੇ ਵਿਸ਼ਵ ਯੁੱਧ ਦੌਰਾਨ ਲਿਖੀ ਗਈ ਹੋਵੇਗੀ। ਥਿਏਟਰ ਦੇ ਨਿਰਦੇਸ਼ਕ ਫਿਨਲੇ ਗਲੇਨ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ ਕਿ, ਸ਼ੁਰੂ ਵਿਚ ਉਨ੍ਹਾਂ ਨੂੰ ਲੱਗਾ ਕਿ ਇਹ 2016 ਵਿਚ ਲਿਖੀ ਗਈ ਚਿੱਠੀ ਹੋਵੇਗੀ, ਕਿਉਂਕਿ ਇਸ 'ਤੇ ਸਿਰਫ ਸਾਲ 16 ਲਿਖਿਆ ਹੋਇਆ ਹੈ, ਪਰ ਉਨ੍ਹਾਂ ਦੇਖਿਆ ਹੈ ਕਿ ਚਿੱਠੀ ਵਿਚ ਰਾਣੀ ਦੀ ਬਜਾਏ ਕਿੰਗਜ਼ ਦੀ ਮੋਹਰ ਨਜ਼ਰ ਆ ਰਹੀ ਹੈ। ਉਹ ਸਮਝ ਗਏ ਕਿ ਇਹ ਸਾਲ 2016 ਦਾ ਨਹੀਂ, 1916 ਦਾ ਹੈ।

ਇਹ ਪੱਤਰ ਕੁਝ ਸਾਲ ਪਹਿਲਾਂ ਇਸ ਪਤੇ ਤੱਕ ਪਹੁੰਚ ਗਿਆ ਸੀ, ਪਰ ਗਲੇਨ ਨੂੰ ਇਸ ਦੇ ਇਤਿਹਾਸ ਨੂੰ ਡੀਕੋਡ ਕਰਨ ਵਿੱਚ ਕੁਝ ਸਮਾਂ ਲੱਗਿਆ, ਜਿਸ ਤੋਂ ਬਾਅਦ ਉਸ ਨੇ ਹੋਰ ਜਾਣਕਾਰੀ ਲਈ ਇੱਕ ਸਥਾਨਕ ਇਤਿਹਾਸ ਸੰਸਥਾ ਨੂੰ ਪੱਤਰ ਸੌਂਪ ਦਿੱਤਾ।

ਇਹ ਵੀ ਪੜ੍ਹੋ : 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ

ਸਥਾਨਕ ਇਤਿਹਾਸ ਰਸਾਲੇ ਦ ਨੋਰਵੁੱਡ ਰਿਵਿਊ ਦੇ ਸੰਪਾਦਕ ਸਟੀਫਨ ਆਕਸਫੋਰਡ ਦੇ ਅਨੁਸਾਰ, ਇਹ ਪੱਤਰ ਇੱਕ ਕੇਟੀ ਮਾਰਸ਼ ਨੂੰ ਲਿਖਿਆ ਗਿਆ ਸੀ। ਉਸ ਦਾ ਵਿਆਹ ਓਸਵਾਲਡ ਮਾਰਸ਼ ਨਾਮਕ ਸਟੈਂਪ ਡੀਲਰ ਨਾਲ ਹੋਇਆ ਸੀ। ਇਹ ਚਿੱਠੀ ਬਾਥ 'ਚ ਰਹਿਣ ਵਾਲੀ ਮਾਰਸ਼ ਦੀ ਦੋਸਤ ਕ੍ਰਿਸਬੇਲ ਮੇਨੇਲ ਨੇ ਲਿਖੀ ਸੀ। ਉਸ ਨੇ ਲਿਖਿਆ, 'ਮੈਨੂੰ ਤੁਹਾਡੀ ਮਦਦ ਦੀ ਲੋੜ ਹੈ। ਉਸ ਦਿਨ ਮੈਂ ਜੋ ਕੀਤਾ, ਉਸ ਤੋਂ ਬਾਅਦ ਮੈਨੂੰ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ। ਇੱਥੇ ਕੜਾਕੇ ਦੀ ਸਰਦੀ ਵਿੱਚ ਮੈਂ ਬਹੁਤ ਬੁਰੀ ਹਾਲਤ ਵਿੱਚ ਹਾਂ।

ਆਕਸਫੋਰਡ ਮੁਤਾਬਕ ਉਸ ਸਮੇਂ ਇਹ ਪੱਤਰ ਕਿਸੇ ਨਾ ਕਿਸੇ ਡਾਕਖਾਨੇ ਵਿੱਚ ਗੁੰਮ ਹੋ ਗਿਆ ਹੋਣਾ ਚਾਹੀਦਾ ਹੈ, ਜੋ ਸ਼ਾਇਦ ਹੁਣ ਮੁਰੰਮਤ ਦੌਰਾਨ ਲੱਭਿਆ ਗਿਆ ਹੈ ਅਤੇ ਉਨ੍ਹਾਂ ਨੇ ਇਸ ਨੂੰ ਸਹੀ ਪਤੇ 'ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਵੀ ਇਹ ਚਿੱਠੀ ਲਿਖੀ ਹੈ, ਉਹ ਉਸ ਦੌਰ ਦੇ ਇੱਕ ਅਮੀਰ ਚਾਹ ਵਪਾਰੀ ਦੀ ਧੀ ਵੀ ਮੰਨੀ ਜਾ ਰਹੀ ਹੈ। ਉਸ ਸਮੇਂ ਅੱਪਰ ਨੋਰਵੁੱਡ ਅਤੇ ਕ੍ਰਿਸਟਲ ਪੈਲੇਸ ਦੋਵੇਂ ਹੀ ਬਹੁਤ ਆਲੀਸ਼ਾਨ ਹੁੰਦੇ ਸਨ, ਜਿੱਥੇ ਉੱਚ ਮੱਧ ਵਰਗ ਦੇ ਲੋਕ ਰਹਿੰਦੇ ਸਨ। ਇਸ ਪੱਤਰ ਨਾਲ ਜੁੜੇ ਦਿਲਚਸਪ ਇਤਿਹਾਸ ਨੂੰ ਜਾਣਨ ਤੋਂ ਬਾਅਦ, ਗਲੇਨ ਵੀ ਇਸ ਨੂੰ ਸੰਸਥਾ ਨੂੰ ਸੌਂਪਣ ਦੇ ਆਪਣੇ ਫੈਸਲੇ ਤੋਂ ਖੁਸ਼ ਹੈ।