ਪੰਨਾ ਦੇ ਮਜ਼ਦੂਰ ਵਿਅਕਤੀ ਨੂੰ ਖੁਦਾਈ ਦੌਰਾਨ ਮਿਲਿਆ ਕੀਮਤੀ ਹੀਰਾ
ਉਸਾਰੀ ਅਧੀਨ ਇੱਟਾਂ ਢੋਣ ਵਾਲੇ ਅਤੇ ਖੱਡੇ ਪੁੱਟ ਕੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਚਮਕ ਗਈ। ਕਰਜ਼ ਚੁੱਕ ਕੇ ਹੀਰਿਆਂ ਦੀ...
The precious diamond found on the Panna's mining worker
ਪੰਨਾ : ਉਸਾਰੀ ਅਧੀਨ ਇੱਟਾਂ ਢੋਣ ਵਾਲੇ ਅਤੇ ਖੱਡੇ ਪੁੱਟ ਕੇ ਮਜ਼ਦੂਰੀ ਕਰਨ ਵਾਲੇ ਇਕ ਵਿਅਕਤੀ ਦੀ ਕਿਸਮਤ ਚਮਕ ਗਈ। ਕਰਜ਼ ਚੁੱਕ ਕੇ ਹੀਰਿਆਂ ਦੀ ਖ਼ਤਾਨ ਚਲਾਉਣ ਵਾਲੇ ਇਕ ਮਜ਼ਦੂਰ ਮੋਤੀਲਾਲ ਪ੍ਰਜਾਪਤੀ ਨੂੰ ਖ਼ੁਦਾਈ ਦੇ ਦੌਰਾਨ ਮੰਗਲਵਾਰ ਨੂੰ 42.59 ਕੈਰੇਟ ਦਾ ਹੀਰਾ ਮਿਲਿਆ। ਇਸ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਨਿਯਮਾਂ ਦੇ ਮੁਤਾਬਕ ਮਜ਼ਦੂਰ ਨੇ ਇਹ ਹੀਰਾ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿਤਾ ਹੈ। ਹੁਣ ਨੀਲਾਮੀ ਤੋਂ ਬਾਅਦ 13.5 ਪ੍ਰਤੀਸ਼ਤ ਰਾਇਲਟੀ ਕੱਟ ਕੇ ਬਾਕੀ ਦੀ ਪੂਰੀ ਰਕਮ ਮਜ਼ਦੂਰ ਨੂੰ ਮਿਲੇਗੀ।