21 ਬੱਚਿਆਂ ਦੀ ਮਾਂ ਬਣ ਚੁੱਕੀ ਹੈ ਇਹ ਮਹਿਲਾ, ਇੱਕ ਵਾਰ ਫਿਰ ਹੋਈ ਪ੍ਰੈਗਨੈਂਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਪਰਮਾਮ ਦੇ ਰੂਪ 'ਚ ਚਰਚਿਤ ਇੱਕ ਮਹਿਲਾ ਫਿਰ ਪ੍ਰੈਗਨੈਂਟ ਹੈ ਅਤੇ ਹੁਣ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ..

supermum pregnant

ਬ੍ਰਿਟੇਨ : ਸੁਪਰਮਾਮ ਦੇ ਰੂਪ 'ਚ ਚਰਚਿਤ ਇੱਕ ਮਹਿਲਾ ਫਿਰ ਪ੍ਰੈਗਨੈਂਟ ਹੈ ਅਤੇ ਹੁਣ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਹ ਮਾਮਲਾ ਬ੍ਰਿਟੇਨ ਦਾ ਹੈ, 44 ਸਾਲ ਦੀ ਮਹਿਲਾ ਸੂ ਰੈਡਫੋਰਡ ਅਤੇ ਉਨ੍ਹਾਂ ਦੇ 48 ਸਾਲ ਦੇ ਪਤੀ ਨੋਏਲ ਦੇ ਪਰਿਵਾਰ ਨੂੰ ਬ੍ਰਿਟੇਨ ਦਾ ਸਭ ਤੋਂ ਵੱਡਾ ਪਰਿਵਾਰ ਸਮਝਿਆ ਜਾਂਦਾ ਹੈ।

ਇੱਕ ਯੂ-ਟਿਊਬ ਵੀਡੀਓ 'ਚ ਮਹਿਲਾ ਨੇ ਅਲਟ੍ਰਾਸਾਊਡ ਦੀ ਰਿਪੋਰਟ ਦਿਖਾਉਂਦੇ ਹੋਏ ਪ੍ਰੈਗਨੈਂਸੀ ਦਾ ਐਲਾਨ ਕੀਤਾ। ਰੈਡਫੋਰਡ ਦਾ ਪਰਿਵਾਰ ਬ੍ਰਿਟੇਨ ਦੇ ਮੋਰੇਕੈਂਬੇ ਵਿੱਚ ਰਹਿੰਦਾ ਹੈ। ਪਿਛਲੀ ਵਾਰ ਸੂ ਨੇ 2018 'ਚ ਆਖਰੀ ਬੱਚੇ ਨੂੰ ਜਨਮ ਦਿੱਤਾ ਸੀ।

ਸੂ ਨੇ ਦੱਸਿਆ ਕਿ ਉਹ 15 ਹਫਤੇ ਦੀ ਪ੍ਰੈਗਨੈਂਟ ਹੈ ਅਤੇ ਉਨ੍ਹਾਂ ਨੂੰ ਉਂਮੀਦ ਹੈ ਕਿ ਇਸ ਵਾਰ ਉਹ ਮੁੰਡੇ ਨੂੰ ਜਨਮ ਦੇਣ ਵਾਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਪੁੱਤਰ ਹੁੰਦਾ ਹੈ ਤਾਂ ਉਨ੍ਹਾਂ ਦੇ ਬੱਚਿਆਂ 'ਚ 11 ਮੁੰਡੇ ਅਤੇ 11 ਲੜਕੀਆਂ ਹੋਣਗੀਆਂ। ਬ੍ਰਿਟੇਨ ਦੇ ਸਭ ਤੋਂ ਵੱਡੇ ਪਰਿਵਾਰ ਦਾ ਖਰਚਾ ਪਰਿਵਾਰਿਕ ਬੇਕਰੀ ਕਾਰੋਬਾਰ ਨਾਲ ਚੱਲਦਾ ਹੈ। 10 ਕਮਰਿਆਂ ਦੇ ਘਰ 'ਚ ਸਾਰੇ ਲੋਕ ਰਹਿੰਦੇ ਹਨ। 

ਪਿਛਲੇ ਸਾਲ ਨਵੰਬਰ 'ਚ ਜੋੜੇ ਕੋਲ ਇੱਕ ਕੁੜੀ ਹੋਈ ਸੀ।ਸਭ ਤੋਂ ਵੱਡੇ ਬੱਚੇ ਕਰਿਸ ਅਤੇ ਸੋਫੀ ਪਰਿਵਾਰ ਤੋਂ ਅਲੱਗ ਰਹਿਣ ਲੱਗੇ ਹਨ ਪਰ ਬਾਕੀ ਬੱਚੇ ਇਕੱਠੇ ਹੀ ਰਹਿੰਦੇ ਹਨ। ਸੂ ਅਤੇ ਨੋਏਲ ਦਾਦਾ- ਦਾਦੀ ਵੀ ਬਣ ਚੁੱਕੇ ਹਨ। ਸੋਫੀ ਤਿੰਨ ਬੱਚਿਆਂ ਦੀ ਮਾਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।