ਫਲਾਈਟ ਵਿਚ ਵਾਧੂ ਸਮਾਨ ਦੇ ਪੈਸੇ ਬਚਾਉਣ ਲਈ ਔਰਤ ਨੇ ਕੱਢੀ ਨਵੀਂ ਤਰਕੀਬ

ਏਜੰਸੀ

ਖ਼ਬਰਾਂ, ਕੌਮਾਂਤਰੀ

ਫਲਾਈਟ ਵਿਚ ਮੁਸਾਫਰਾਂ ਲਈ ਲਿਜਾਣ ਵਾਲੇ ਸਮਾਨ ਦੇ ਭਾਰ ਦੀ ਇਕ ਸੀਮਾ ਤੈਅ ਹੁੰਦੀ ਹੈ ਜੇ ਭਾਰ ਇਸ ਸੀਮਾ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ, ਤਾਂ ਯਾਤਰੀ ਨੂੰ ਵਾਧੂ ਸਮਾਨ ਦੀ

Flyer wears 2.5 kilogram of clothes to avoid extra luggage charge

ਏਸ਼ੀਆ- ਫਲਾਈਟ ਵਿਚ ਮੁਸਾਫਰਾਂ ਲਈ ਲਿਜਾਣ ਵਾਲੇ ਸਮਾਨ ਦੇ ਭਾਰ ਦੀ ਇਕ ਸੀਮਾ ਤੈਅ ਹੁੰਦੀ ਹੈ ਜੇ ਭਾਰ ਇਸ ਸੀਮਾ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੈ, ਤਾਂ ਯਾਤਰੀ ਨੂੰ ਵਾਧੂ ਸਮਾਨ ਦੀ ਫ਼ੀਸ ਦੇਣੀ ਪੈਂਦੀ ਹੈ, ਪਰ ਕੁੱਝ ਯਾਤਰੀ ਇਸ ਵਾਧੂ ਸਮਾਨ ਦੀ ਫ਼ੀਸ ਨੂੰ ਬਚਾਉਣ ਲਈ ਨਵੇਂ ਤਰੀਕੇ ਵਰਤਦੇ ਹਨ। ਅਜਿਹਾ ਹੀ ਇਕ ਤਰੀਕਾ ਫਿਲਪੀਨਜ਼ ਦੀ ਇਕ ਮਹਿਲਾ ਨੇ ਅਪਣਾਇਆ ਹੈ।

ਵਾਧੂ ਸਮਾਨ ਦੀ ਫ਼ੀਸ ਬਚਾਉਣ ਲਈ ਉਸਨੇ ਆਪਣੇ ਸੂਟਕੇਸ 'ਚੋਂ 2.5 ਕਿਲੋਗ੍ਰਾਮ ਵਜ਼ਨ ਵਾਲੇ ਕੱਪੜੇ ਕੱਢ ਕੇ ਪਾ ਲਏ ਅਤੇ ਉਸ ਦਾ ਇਹ ਤਰੀਕਾ ਕੰਮ ਵੀ ਕਰ ਗਿਆ। ਫਿਲੀਪੀਨਜ਼ ਦੀ ਗੇਲ ਰੈਡ੍ਰਿਗੁਏਜ਼ ਨਾਮ ਦੀ ਇਕ ਮਹਿਲਾ ਨੇ ਵੀ ਵਾਧੂ ਸਮਾਨ ਦੀ ਫ਼ੀਸ ਬਚਾਉਣ ਲਈ ਇਸ ਤਰੀਕੇ ਨੂੰ ਅਪਣਾਇਆ। ਉਸਨੇ ਇਸ ਸਬੰਧ ਵਿਚ 2 ਅਕਤੂਬਰ ਨੂੰ ਫੇਸਬੁੱਕ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ। ਇਸ ਵਿਚ, ਉਸਨੇ ਦੱਸਿਆ ਕਿ ਉਹ ਇਕ ਏਅਰਲਾਈਨਸ ਦੀ ਫਲਾਈਟ ਰਾਹੀਂ ਯਾਤਰਾ ਕਰਨ ਲਈ ਏਅਰਪੋਰਟ ਪਹੁੰਚੀ ਸੀ। ਉਸਦੇ ਕੋਲ ਕੱਪੜੇ ਨਾਲ ਭਰਿਆ ਸੂਟਕੇਸ ਸੀ।

ਸੂਟਕੇਸ ਦਾ ਭਾਰ ਚੈੱਕ ਕਰਦੇ ਸਮੇਂ ਜਦੋਂ ਉਸ ਦਾ ਭਾਰ 9.5 ਕਿਲੋਗ੍ਰਾਮ ਨਿਕਲਿਆ ਤਾਂ ਗੇਲ ਹੈਰਾਨ ਹੋ ਗਈ। ਏਅਰਲਾਈਨਸ  ਵਿਚ ਯਾਤਰੀ ਨੂੰ 7 ਕਿਲੋਗ੍ਰਾਮ ਤੱਕ ਸਮਾਨ ਲੈ ਕੇ ਜਾਣ ਦੀ ਆਗਿਆ ਹੈ। ਜੇ ਉਸ ਤੋਂ ਥੋੜ੍ਹਾ ਜਿਹਾ ਵੀ ਸਮਾਨ ਉੱਪਰ ਹੋ ਜਾਵੇ ਤਾਂ ਉਸ ਦੀ ਫ਼ੀਸ ਲੱਗਦੀ ਹੈ। ਗੇਲ ਦੇ ਸਮਾਨ ਦਾ ਭਾਰ ਜ਼ਿਆਦਾ ਸੀ ਅਤੇ ਉਸ ਤੋਂ ਵੀ ਫੀਸ ਦੀ ਮੰਗ ਕੀਤੀ ਗਈ ਪਰ ਗੇਲ ਨੇ ਫ਼ੀਸ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਗੇਲ ਨੂੰ ਇਕ ਨਵੀਂ ਤਰਕੀਬ ਸੁੱਝੀ। ਗੇਲ ਨੇ ਪੰਜ-ਪੰਜ ਜੋੜੀ ਟੀ-ਸ਼ਰਟ ਅਤੇ ਪੈਂਟ ਪਾ ਲਈਆਂ। ਇਸ ਤੋਂ ਬਾਅਦ ਸੂਟਕੇਸ ਦਾ ਭਾਰ ਬਹੁਤ ਹਲਕਾ ਹੋ ਗਿਆ ਅਤੇ ਜਦੋਂ ਗੇਲ ਨੇ ਦੁਬਾਰਾ ਸੂਟਕੇਸ ਦਾ ਭਾਰ ਤੁਲਵਾਇਆ ਤਾਂ ਉਸ ਦੇ ਸੂਟਕੇਸ ਦਾ ਭਾਰ ਬਹੁਤ ਘੱਟ ਗਿਆ। ਗੇਲ ਨੂੰ ਏਅਰਲਾਈਨਸ ਦੁਆਰਾ ਜਾਣ ਦੀ ਇਜਾਜਤ ਮਿਲ ਗਈ। ਗੇਲ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਤੇ 33 ਹਜ਼ਾਰ ਲੋਕ ਰਿਐਕਟ ਕਰ ਚੁੱਕੇ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।