ਭਾਰਤ ਦੀਆਂ ਚੋਣਾਂ ਦੁਨੀਆ ਲਈ ਪ੍ਰੇਰਣਾ ਹਨ : ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ-ਅਮਰੀਕਾ ਰਣਨੀਤਕ ਸੰਬੰਧਾਂ ਲਈ ''ਕਈ ਵੱਡੀ ਚੀਜ਼ਾਂ'' ਸਾਡੇ ਕੋਲ ਹੈ : ਟਰੰਪ

US leadership congratulates PM Modi on 'big' election win

ਵਾਸ਼ਿੰਗਟਨ : ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਤੋਂ ਚੁਣੇ ਜਾਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਹੁਣੇ ਜਿਹੇ ਖ਼ਤਮ ਹੋਈਆਂ ਆਮ ਚੋਣਾਂ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਣਾ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਸ਼ਾਨਦਾਰ ਜਿੱਤ 'ਤੇ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਦੇ ਦੂਜੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਰਣਨੀਤਕ ਸੰਬੰਧਾਂ ਦੇ ਲਈ ''ਕਈ ਵੱਡੀ ਚੀਜ਼ਾਂ'' ਸਾਡੇ ਕੋਲ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੇ 543 ਮੈਂਬਰਾਂ ਵਾਲੀ ਲੋਕ ਸਭਾ ਵਿਚ 542 ਸੀਟਾਂ 'ਤੇ ਹੋਈ ਚੋਣਾਂ ਵਿਚ 302 ਸੀਟਾਂ 'ਤੇ ਜਿੱਤ ਹਾਸਲ ਕਿਤੀ ਹੈ। ਟਰੰਪ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਜਪਾ ਪਾਰਟੀ ਦੀ ਵੱਡੀ ਜਿੱਤ ਲਈ ਵਧਾਈ। ਉਨ੍ਹਾਂ ਨੇ ਕਿਹਾ, ਮੋਦੀ ਦੀ ਵਾਪਸੀ ਦੇ ਨਾਲ ਹੀ ਅਮਰੀਕਾ-ਭਾਰਤ ਦੇ ਰਣਨੀਤਕ ਸੰਬੰਧਾ ਵਿਚ ਵੀ ਕਾਫੀ ਕੁੱਝ ਚੰਗਾ ਹੋਣ ਵਾਲਾ ਹੈ। ਮੈਨੂੰ, ਸਾਡੇ ਮੱਹਤਵਪੁਰਣ ਕੰਮਾਂ ਨੂੰ ਅੱਗੇ ਜਾਰੀ ਰੱਖਣ ਦਾ ਇੰਤਜਾਰ ਹੈ। 

ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਟਵੀਟ ਕੀਤਾ, ਅਮਰੀਕਾ ਦੇ ਸਹਿਯੋਗੀ ਅਤੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੀਆਂ ਸੰਸਦੀ ਚੋਣਾਂ 'ਚ ਪਾਰਟੀ ਦੀ ਜਿੱਤ 'ਤੇ ਵਧਾਈ। ਉਨ੍ਹਾਂ ਨੇ ਕਿਹਾ, 'ਇਹ ਲੋਕਤੰਤਰ 'ਚ ਭਾਰਤ ਦੇ ਲੋਕਾਂ ਦੀ ਵਚਨਬੱਧਤਾ ਦਾ ਜ਼ਬਰਦਸਤ ਪ੍ਰਦਰਸ਼ਨ ਹੈ। ਅਸੀਂ ਸੁਰੱਖਿਅਤ ਅਤੇ ਜ਼ਿਆਦਾ ਖੁਸ਼ਹਾਲ ਖੇਤਰ ਲਈ ਭਾਰਤ ਦੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।'

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਵੀ ਪ੍ਰਧਾਨ ਮੰਤਰੀ ਨੂੰ ਟਵਿੱਟਰ 'ਤੇ ਵਧਾਈ ਦਿਤੀ, 'ਭਾਰਤ ਦੀਆਂ ਚੋਣਾਂ ਵਿਚ ਨਰਿੰਦਰ ਮੋਦੀ ਅਤੇ ਰਾਜਗ ਨੂੰ ਜਿੱਤ ਲਈ ਅਤੇ ਇਤਿਹਾਸਕ ਗਿਣਤੀ ਵਿਚ ਵੋਟਾਂ ਲਈ ਭਾਰਤ ਦੇ ਲੋਕਾਂ ਨੂੰ ਵਧਾਈ ਦਿਤੀ। ਭਾਰਤ ਦੀਆਂ ਚੋਣਾਂ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਣਾ ਹਨ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਓਰਤਾਗਸ ਨੇ ਕਿਹਾ, 'ਅਸੀਂ ਵੱਡੀ ਗਿਣਤੀ ਵਿਚ ਵੋਟਿੰਗ ਦੀ ਪ੍ਰਸੰਸਾਂ ਕਰਦੇ ਹਾਂ। ਕਰੀਬ 66 ਫ਼ੀ ਸਦੀ ਲੋਕਾਂ ਜਾਂ ਕਰੀਬ 60 ਕਰੋੜ ਲੋਕਾਂ ਨੇ ਵੋਟਾਂ ਪਾਈਆਂ। ਅਸੀਂ ਭਾਰਤ ਸਰਕਾਰ ਨੂੰ ਇਸ ਵਧੀਆ ਆਯੋਜਨ ਦੇ ਪੂਰਾ ਹੋਣ 'ਤੇ ਵਧਾਈ ਦਿੰਦੇ ਹਾਂ।