ਯੂ.ਕੇ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ ਨੂੰ ਦੋ ਸਾਲ ਦਾ ਵਰਕ ਵੀਜ਼ਾ ਦੇਣ ਦਾ ਐਲਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਸਿਰਫ 3 ਲੱਖ ਰੁਪਏ ਯੂਨੀਵਰਸਟੀ ਫ਼ੀਸ ਭਰ ਕੇ ਬਿਨਾ ਆਈਲੈਟਸ ਪਰਵਾਰ ਨਾਲ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ : ਸ਼ੇਰਗਿਲ

UK government announces two-year work visa to Indian students

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਗਲੋਬਲ ਵੀਜ਼ਾ ਹੈਲਪਲਾਈਨ ਇੰਡੀਆ ਪ੍ਰਾਈਵੇਟ ਲਿਮਟਡ ਦੇ ਐਮ.ਡੀ ਗੁਮਿੰਦਰ ਸਿੰਘ ਸ਼ੇਰਗਿਲ ਨੇ ਦਸੋਆ ਕਿ  ਬੱਚਿਆਂ ਦੇ ਸੁਨਿਹਰੀ ਭਵਿਖ ਲਈ ਉਨ੍ਹਾਂ ਨੂੰ ਵੀਜ਼ਾ ਲਗਵਾਉਣ, ਵਰਕ ਪਰਮਟ ਅਤੇ ਰਹਿਣ ਸਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਚੰਗੀਆਂ ਯੂਨੀਵਰਸਿਟੀਆਂ ਜੋ ਕਿ ਬਹੁਤ ਸਾਲਾਂ ਤੋਂ ਸੇਵਾਵਾਂ ਦੇ ਰਹੀਆਂ ਹਨ ਵਿਚ ਸਹੀ ਕੋਰਸ ਦੀ ਚੋਣ ਕਰਵਾ ਕੇ ਹੀ ਪੰਜਾਬ ਤੋਂ ਯੂ.ਕੇ ਭੇਜਿਆ ਜਾਵੇ। ਇਸ ਲਈ ਖਾਸ ਇਕ ਮਹੇਨਾ ਯੁ.ਕੇ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਵਲੋਂ ਐਡਮੀਸ਼ਨ ਵੀਕ ਕਰਵਾਇਆ ਜਾ ਰਿਹਾ ਹੈ।

ਰੱਦ ਹੋਏ ਕੇਸਾਂ ਲਈ ਸੁਨਿਹਰੀ ਮੌਕਾ ਹੈ ਬਿਨਾ ਆਈਲੈਟਤ ਅਤੇ ਐਸ ਐਸ ਬੋਰਡ ਵਲੋਂ ਜੋ ਬੱਚੇ ਨਿਰਾਸ਼ ਹਨ ਉਨ੍ਹਾਂ ਲਈ ਖਾਸ ਤੌਰ 'ਤੇ ਯੁ.ਕੇ ਯੂਨੀਵਰਸਿਟੀਆਂ ਵਿਚ ਜਨਵਰੀ ਲਈ ਸੀਟਾਂ ਰਿਜ਼ਰਵ ਕਰਵਾਈਆਂ ਗਈਆਂ ਹਨ। ਸਮਾਂ ਖ਼ਰਾਬ ਨਾ ਕਰਦੇ ਹੋਏ ਉਨ੍ਹਾਂ ਬੱਚਿਆਂ ਅਤੇ ਮਾਂ-ਬਾਪ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਡਮੀਸ਼ਨ ਵੀਕ ਵਿਚ ਆ ਕੇ ਅਪਣਾ ਦਾਖ਼ਲਾ ਕਰਵਾਉਣ ਅਤੇ ਸਮਾਂ ਰਹਿੰਦੇ ਯੁ.ਕੇ ਦਾ ਵੀਜ਼ਾ ਲਗਵਾ ਸਕਦੇ ਹਨ।  ਪਹਿਲੀ ਵਾਰ ਅਜਿਹਾ ਮੌਕਾ ਮਿਲਿਆ ਹੈ ਕਿ ਯੂ.ਕੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿਚ ਸਿਰਫ਼ 3 ਲੱਖ ਰੁਪਏ ਫ਼ੀਸ ਭਰ ਕੇ ਇਕੱਲੇ ਜਾਂ ਸਪਾਉਸ ਨਾਲ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।