ਸਾਊਦੀ ਅਦਾਰਿਆਂ ਦੇ ਘਰ ਮਿਲੇ ਲਾਪਤਾ ਪੱਤਰਕਾਰ ਦੇ ਸ਼ਰੀਰਕ ਟੂਕੜੇ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲਾਪਤਾ ਹੋਏ ਪੱਤਰਕਾਰ ਜਮਾਲ ਖਸ਼ੋਗੀ ਨੂੰ ਲੈ ਕੇ ਬ੍ਰਿਟੇਨ ਦੇ ਇਕ  ਬ੍ਰਾਡਕਾਸਟਰ ਨੇ ਮੰਗਲਵਾਰ ਨੂੰ ਇਕ ਦਿਲ ਦਹਲਾਉਣ ਵਾਲੀ ਰਿਪੋਰਟ ਜ਼ਾਰੀ ਕੀਤੀ ਹੈ।ਸੂਤਰਾਂ ਮੁਤਾਬਕ, ...

Jamal Khashoggi

ਲੰਡਨ (ਭਾਸ਼ਾ) : ਲਾਪਤਾ ਹੋਏ ਪੱਤਰਕਾਰ ਜਮਾਲ ਖਸ਼ੋਗੀ ਨੂੰ ਲੈ ਕੇ ਬ੍ਰਿਟੇਨ ਦੇ ਇਕ  ਬ੍ਰਾਡਕਾਸਟਰ ਨੇ ਮੰਗਲਵਾਰ ਨੂੰ ਇਕ ਦਿਲ ਦਹਲਾਉਣ ਵਾਲੀ ਰਿਪੋਰਟ ਜ਼ਾਰੀ ਕੀਤੀ ਹੈ। ਸੂਤਰਾਂ ਮੁਤਾਬਕ, ਵਾਸਿੰਗਟਨ ਦੇ ਪੋਸਟ 'ਚ ਜਮਾਲ ਖਸ਼ੋਗੀ ਦੇ ਸ਼ਰੀਰ ਦੇ 59 ਟੁਕੜੇ ਕਰ ਦਿਤੇ ਗਏ ਅਤੇ ਉਨ੍ਹਾਂ ਦੇ ਚਿਹਰੇ ਨੂੰ ਖ਼ਰਾਬ ਕਰ ਦਿਤਾ ਗਿਆ ਸੀ ।ਉਨ੍ਹਾਂ ਦੇ ਸਰੀਰ ਦੇ ਕੁੱਝ ਹਿੱਸੇ ਸਊਦੀ ਅਦਾਰਿਆਂ ਦੇ ਘਰ ਦੇ ਬਾਗ ਵਿਚ ਮਿਲੇ ਸਨ। ਹੈਬਰਲਰ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਤੁਰਕੀ ਦੀ ਰੋਡਿਨਾ ਪਾਰਟੀ ਦੇ ਨੇਤਾ ਡੋਗੂ ਪੇਰਿਨਸੇਕ ਨੇ ਵੀ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ

ਪੱਤਰਕਾਰ ਦੇ ਸ਼ਰੀਰ ਦੇ ਅੰਗਾ ਨੂੰ ਸਊਦੀ ਅਦਾਰਿਆਂ ਦੇ ਘਰ ਦੇ ਬਾਗ ਵਿਚ ਬਣੇ ਖੂਹ ਵਿਚੋਂ ਬਰਾਮਦ ਕੀਤਾ ਗਿਆ। ਦੱਸ ਦਈਏ ਕਿ ਇਹ ਰਿਪੋਰਟ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਐਰਦੋਗਨ ਨੇ ਖਸ਼ੋਗੀ ਦੀ ਹੱਤਿਆ ਦੀ ਸਾਜਿਸ਼ ਕਰਨ ਦਾ ਇਲਜ਼ਾਮ ਸਊਦੀ ਅਰਬ 'ਤੇ ਲਗਾਉਣ ਤੋਂ ਬਾਅਦ ਸਾਹਮਣੇ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹੱਤਿਆ ਨੂੰ ਯੋਜਨਾ ਬਣਾ ਕੇ ਅੰਜਾਮ ਦਿਤਾ ਗਿਆ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਰੀਰ ਦੇ ਮਿਲੇ ਟੁਕੜਿਆ ਬਾਰੇ ਸਊਦੀ ਅਰਬ ਨੂੰ ਜਾਣਕਾਰੀ ਦੇਣ ਲਈ ਕਿਹਾ। ਦੂਜੇ ਪਾਸੇ ਰਾਸ਼ਟਰਪਤੀ ਨੇ ਜਸਟਿਸ ਐਂਡ ਡਿਵੈਲਪਮੈਂਟ ਪਾਰਟੀ ਦੇ ਸੰਸਦੀ ਬੈਠਕ ਵਿਚ

ਅਪਣੇ ਭਾਸ਼ਣ ਦੌਰਾਨ ਕਿਹਾ ਕਿ ਤੁਰਕੀ ਸੁਰੱਖਿਆ ਸੇਵਾ ਕੋਲ ਸਬੂਤ ਹੈ ਕਿ ਖਸ਼ੋਗੀ ਦੀ ਹੱਤਿਆ ਯੋਜਨਾ ਬਣਾ ਕੇ ਕੀਤੀ ਗਈ  ਸੀ।  ਉਨ੍ਹਾਂ ਕਿਹਾ ਕਿ ਤੁਰਕੀ ਅਤੇ ਸੰਸਾਰ ਨੂੰ ਉਦੋਂ ਤਸੱਲੀ ਮਿਲੇਗੀ ਜਦੋਂ ਇਸ ਹੱਤਿਆ ਦੇ ਸਾਰੇ ਦੋਸ਼ੀਆਂ ਨੂੰ ਅਰੋਪੀ ਠਹਿਰਾਇਆਂ ਜਾਵੇਗਾ ਤੇ ਨਾਲ ਹੀ ਹੋਰ ਦੇਸ਼ਾਂ ਨੂੰ ਇਸ ਜਾਂਚ ਵਿਚ ਜਰੂਰ ਸ਼ਾਮਿਲ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਰਾਸ਼ਟਰਪਤੀ ਨੇ ਹਾਲਾਂਕਿ ਇਸ ਸੰਬੰਧ ਵਿਚ ਕੋਈ ਵੀ ਆਡੀਓ ਜਾਂ ਵੀਡੀਓ ਦਾ ਸਬੂਤ ਪੇਸ਼ ਨਹੀਂ ਕੀਤਾ, ਜਿਸ ਦਾ ਉਨ੍ਹਾਂ ਦੀ ਸਰਕਾਰ ਦਾਅਵਾ ਕਰਦੀ ਰਹੀ ਹੈ ।