ਦੁਬਈ 'ਚ ਭਾਰਤੀ ਮਹਿਲਾ ਡਾਕਟਰ ਦਾ ਕਾਰਾ, ਮਿਲਿਆ ਦੇਸ਼ ਨਿਕਾਲਾ
ਭਾਰਤੀ ਮੂਲ ਦੀ ਕੈਨੇਡਾ ਵਾਸੀ ਚਮੜੀ ਦੇ ਸਰਜਨ ਨੂੰ ਫਰਜ਼ੀ ਡਿਗਰੀ ਬਣਾਉਣ ਅਤੇ ਨਕਲੀ ਡਿਪਲੋਮਾ ਅਤੇ ਦੂਜੇ ਦਸਤਾਵੇਜ਼ਾਂ ਦੀ ਵਰਤੋਂ ਦੁਬਈ ਵਿਚ ਸਰਜਨ ਪੇਸ਼ੇ ...
ਦੁਬਈ : (ਭਾਸ਼ਾ) ਭਾਰਤੀ ਮੂਲ ਦੀ ਕੈਨੇਡਾ ਵਾਸੀ ਚਮੜੀ ਦੇ ਸਰਜਨ ਨੂੰ ਫਰਜ਼ੀ ਡਿਗਰੀ ਬਣਾਉਣ ਅਤੇ ਨਕਲੀ ਡਿਪਲੋਮਾ ਅਤੇ ਦੂਜੇ ਦਸਤਾਵੇਜ਼ਾਂ ਦੀ ਵਰਤੋਂ ਦੁਬਈ ਵਿਚ ਸਰਜਨ ਪੇਸ਼ੇ ਲਈ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮਹਿਲਾ ਦੀ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਦੇ ਵਿਰੁਧ ਅਪੀਲ ਨੂੰ ਖਾਰਿਜ ਕਰ ਦਿਤਾ ਗਿਆ ਹੈ। ਸਥਾਨਕ ਮੀਡੀਆ ਦੇ ਮੁਤਾਬਕ, ਪਬਲਿਕ ਪ੍ਰੌਸੀਕਿਊਸ਼ਨ ਦੇ ਰਿਕਾਰਡ ਤੋਂ ਪਤਾ ਚਲਦਾ ਹੈ ਕਿ 38 ਸਾਲ ਦੀ ਮਹਿਲਾ ਨੇ ਅਪਣੇ ਐਪਲੀਕੇਸ਼ਨ ਵਿਚ ਗਲਤ ਸੂਚਨਾ ਦੇ ਕੇ ਚਮੜੀ ਦੇ ਡਾਕਟਰ ਦੇ ਤੌਰ 'ਤੇ ਕੰਮ ਕਰਨ ਦਾ ਲਾਇਸੈਂਸ ਬਣਵਾਉਣ ਵਿਚ ਸਫਲ ਰਹੀ।
ਮਹਿਲਾ ਨੇ ਪ੍ਰੈਕਟਿਸ ਦੀ ਇਜਾਜ਼ਤ ਲਈ ਐਪਲੀਕੇਸ਼ਨ ਵਿਚ ਆਮ ਸਰਜਨ ਡਿਗਰੀ ਅਤੇ ਡਿਪਲੋਮਾ ਵਿਚ ਮੁਹਾਰਤ ਦੀ ਫਰਜ਼ੀ ਡਿਗਰੀ ਦਾ ਇਸਤੇਮਾਲ ਕੀਤਾ। ਰਿਕਾਰਡ ਦੇ ਮੁਤਾਬਕ, ਮੁਲਜ਼ਮ ਨੇ ਡਾਟਾ ਅਤੇ ਸੂਚਨਾ ਦੀ ਪੁਸ਼ਟੀ ਕਰਨ ਵਾਲੀ ਡਾਕਟਰ ਕੰਪਨੀ ਨੂੰ ਵੀ ਅਪਣੇ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ ਨੂੰ ਛੇਤੀ ਕਰਨ ਦੀ ਧਮਕੀ ਦਿਤੀ ਸੀ। ਮਹਿਲਾ ਨੇ ਕੰਪਨੀ ਨੂੰ ਕਿਹਾ ਸੀ ਕਿ ਜੇਕਰ ਨਤੀਜਾ ਸਕਾਰਾਤਮਕ ਨਹੀਂ ਰਿਹਾ ਤਾਂ ਕੰਪਨੀ ਬੰਦ ਹੋ ਜਾਵੇਗੀ।
ਹੇਠਲੀ ਅਦਾਲਤ ਪਹਿਲਾਂ ਹੀ ਮਹਿਲਾ ਨੂੰ ਗਲਤ ਤਰੀਕੇ ਨਾਲ ਲਾਇਸੰਸ ਪ੍ਰਾਪਤ ਕਰਨਾ ਅਤੇ ਮੈਡੀਕਲ ਅਭਿਆਸ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦੇ ਚੁੱਕੀ ਹੈ। ਅਦਾਲਤ ਨੇ ਮਹਿਲਾ ਨੂੰ ਛੇ ਮਹੀਨੇ ਜੇਲ੍ਹ ਅਤੇ ਉਸ ਤੋਂ ਬਾਅਦ ਦੇਸ਼ ਨਿਕਾਲੇ ਦਾ ਹੁਕਮ ਦਿਤਾ ਹੈ। ਮਹਿਲਾ ਡਾਕਟਰ ਨੂੰ 2,00,000 ਦਿਰਹਮ ਜੁਰਮਾਨਾ ਭਰਨ ਦਾ ਆਦੇਸ਼ ਦਿਤਾ ਗਿਆ ਹੈ।