ਅਮਰੀਕਾ ਦੇ ਚੰਦ 'ਤੇ ਜਾਣ ਦਾ ਅਸਲ ਸੱਚ ਦੱਸੇਗਾ ਰੂਸ : ਪੁਲਾੜ ਏਜੰਸੀ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਿਮਤਰੀ ਰੋਗੋਜਿਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਇਸ ਜਾਂਚ ਲਈ ਇਕ ਉਪਕਰਣ ਤਿਆਰ ਕੀਤਾ ਹੈ ਕਿ ਅਮਰੀਕੀ ਉਥੇ ਗਏ ਵੀ ਸਨ ਜਾਂ ਨਹੀਂ।

Dmitry Rogozin

ਰੂਸ ,  ( ਭਾਸ਼ਾ ) : ਰੂਸ ਦੀ ਰੋਸਕੋਸਮੋਸ ਪੁਲਾੜ ਏਜੰਸੀ ਨੇ ਕਿਹਾ ਹੈ ਕਿ ਰੂਸ ਵੱਲੋਂ ਚੰਦ 'ਤੇ ਜਾਣ ਵਾਲੇ ਮਿਸ਼ਨ ਦਾ ਕੰਮ ਇਹ ਜਾਂਚ ਕਰਨਾ ਹੋਵੇਗਾ ਕਿ ਅਮਰੀਕੀ ਅਸਲ ਵਿਚ ਚੰਦ 'ਤੇ ਪਹੁੰਚੇ ਹਨ। ਦਿਮਤਰੀ ਰੋਗੋਜਿਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਇਸ ਜਾਂਚ ਲਈ ਇਕ ਉਪਕਰਣ ਤਿਆਰ ਕੀਤਾ ਹੈ ਕਿ ਅਮਰੀਕੀ ਉਥੇ ਗਏ ਵੀ ਸਨ ਜਾਂ ਨਹੀਂ।

ਰੋਗੋਜਿਨ ਨੂੰ ਪੁੱਛਿਆ ਗਿਆ ਸੀ ਕਿ ਨਾਸਾ ਲਗਭਗ 50 ਸਾਲ ਪਹਿਲਾਂ ਅਸਲ ਵਿਚ ਚੰਦ ਤੇ ਗਿਆ ਸੀ ਜਾਂ ਨਹੀਂ। ਰੂਸ ਵਿਚ ਨਾਸਾ ਦੇ ਚੰਦ ਮਿਸ਼ਨ ਨੂੰ ਲੈ ਕੇ ਸ਼ੱਕੀ ਸਥਿਤੀ ਇਕ ਆਮ ਗੱਲ ਹੈ। ਸੋਵੀਅਤ ਸੰਘ ਨੇ 1970 ਦੇ ਦਹਾਕੇ ਵਿਚਾਲੇ ਅਪਣੇ ਚੰਦ ਦੇ ਪ੍ਰੋਗਰਾਮ ਨੂੰ ਛੱਡ ਦਿਤਾ ਸੀ ਕਿਉਂਕਿ ਚੰਦ ਤੇ ਭੇਜੇ ਜਾਣ ਵਾਲੇ ਚਾਰ ਪ੍ਰਯੋਗੀ ਰਾਕੇਟਾਂ ਵਿਚ ਧਮਾਕਾ ਹੋ ਗਿਆ ਸੀ।