ਇੰਗਲੈਂਡ 'ਚ ਸਿੱਖ ਨੂੰ ਮਿਲਿਆ ਵੱਡਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੱਖਾਂ ਨੇ ਵਿਦੇਸ਼ਾਂ ‘ਚ ਆਪਣੀ ਮਿਹਨਤ ਸਦਕਾ ਕਈ ਮੁਕਾਮ ਹਾਸਿਲ ਕੀਤੇ ਹਨ, ਅਜਿਹਾ ਹੀ ਮਾਣ ਹੁਣ ਗ੍ਰੇਵਜ਼ੈਂਡ ਵਾਸੀ ਜਗਦੇਵ ਸਿੰਘ ਵਿਰਦੀ ਨੂੰ...

Jagdev Singh Virdee

ਨਵੀਂ ਦਿੱਲੀ (ਭਾਸ਼ਾ) : ਸਿੱਖਾਂ ਨੇ ਵਿਦੇਸ਼ਾਂ ‘ਚ ਆਪਣੀ ਮਿਹਨਤ ਸਦਕਾ ਕਈ ਮੁਕਾਮ ਹਾਸਿਲ ਕੀਤੇ ਹਨ, ਅਜਿਹਾ ਹੀ ਮਾਣ ਹੁਣ ਗ੍ਰੇਵਜ਼ੈਂਡ ਵਾਸੀ ਜਗਦੇਵ ਸਿੰਘ ਵਿਰਦੀ ਨੂੰ ਮਿਲਿਆ ਹੈ। ਸਿੱਖ ਭਾਈਚਾਰੇ ਪ੍ਰਤੀ ਕੀਤੀਆ ਸੇਵਾਵਾਂ ਬਦਲੇ ਵਿਰਦੀ ਨੂੰ ਐਮ.ਬੀ.ਈ. ਯਾਨੀ ਮੈਂਬਰ ਆਫ਼ ਬ੍ਰਿਟਿਸ਼ ਐੱਮਪਾਇਰ ਦਾ ਖਿਤਾਬ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪਿ੍ੰਸ ਚਾਰਲਸ ਵਲੋਂ ਬਕਿੰਘਮ ਪੈਲਿਸ ਵਿਖੇ ਕਰਵਾਏ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ। ਜਗਦੇਵ ਸਿੰਘ ਯੂ.ਕੇ. ਦੀ ਸਰਕਾਰੀ ਅੰਕੜਾ ਸੰਗ੍ਰਹਿ ਸੰਸਥਾ ਲਈ ਕੰਮ ਕਰਨ ਵਾਲੇ ਸੀਨੀਅਰ ਅਧਿਕਾਰੀਆਂ 'ਚ ਸ਼ਾਮਿਲ ਹਨ।

 

ਇਸ ਤੋਂ ਇਲਾਵਾ ਉਹ ਯੂ.ਐਨ. ਡਵੈਲਪਮੈਂਟ ਪ੍ਰੋਗਰਾਮ, ਯੂਨੀਸੈਫ, ਯੂਨੀਸਿਕੈਪ ਅਤੇ ਬ੍ਰਿਟਿਸ਼ ਕੌਂਸਲ ਦੇ ਵੱਖ-2 ਪ੍ਰਾਜੈਕਟਾਂ 'ਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਬ੍ਰਿਟਿਸ਼ ਸਿੱਖ ਰਿਪੋਰਟ ਤਿਆਰ ਕਰਨ 'ਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਜਗਦੇਵ ਸਿੰਘ ਵਿਰਦੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਯਾਦਗਾਰੀ ਪਲ ਸਨ, ਜਦੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਇਸ ਤਰ੍ਹਾਂ ਮਾਨਤਾ ਦਿੱਤੀ ਗਈ ਹੈ। ਇਸ ਮੌਕੇ ਬੀ.ਐੱਸ.ਆਰ ਦੇ ਪ੍ਰਧਾਨ ਨੇ ਕਿਹਾ ਕਿ ਮੈਨੂੰ ਜਗਦੇਵ ਸਿੰਘ ‘ਤੇ ਮਾਨ ਹੈ ਜਿਨ੍ਹਾਂ 1970 ਤੋਂ ਲੈਕੇ ਹੁਣ ਤੱਕ ਸਿੱਖ ਭਾਈਚਾਰੇ ਲਈ ਅਣਮਿੱਥੇ ਯਤਨ ਕੀਤੇ ਹਨ।

ਉਨ੍ਹਾਂ ਕਿਹਾ ਕਿ ਜਗਦੇਵ ਦੇ ਦੀ ਊਰਜਾ ਅਤੇ ਵਚਨਬੱਧਤਾ ਦੇ ਪੱਧਰ ਸੰਵੇਦਨਸ਼ੀਲ ਹਨ ਅਤੇ ਉਨ੍ਹਾਂ ਦੀ ਮਿਹਨਤ ਨੇ ਇਹ ਯਕੀਨੀ ਬਣਾਉਣ ‘ਚ ਮਦਦ ਕੀਤੀ ਹੈ ਕਿ ਬ੍ਰਿਟਿਸ਼ ਸਿੱਖ ਰਿਪੋਰਟ ਇਕ ਸਿਖਰ ਖੋਜ ਪ੍ਰੋਜੈਕਟ ਬਣ ਗਈ ਹੈ ਜਿਸ ਨੂੰ ਸਿੱਖਾਂ ਅਤੇ ਗ਼ੈਰ-ਸਿੱਖਾਂ ਨੇ ਬਰਾਬਰ ਦਾ ਸਨਮਾਨ ਦਿੱਤਾ।