ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਚ ਧਮਾਕਾ, 15 ਜ਼ਖ਼ਮੀ, 3 ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਉਂਟਾਰੀਉ ਵਿਚ ਬੰਬੇ ਭੇਲ ਨਾਮ ਦੇ ਇਕ ਭਾਰਤੀ ਰੈਸਟੋਰੈਂਟ ਵਿਚ ਧਮਾਕਾ ਹੋਇਆ ਹੈ,ਜਿਸ ਵਿਚ 15 ਲੋਕ ਜ਼ਖ਼ਮੀ ਹੋ ਗਏ ਹਨ ਅਤੇ ਇਨ੍ਹਾਂ ...

canadian police checking

ਉਂਟਾਰੀਉ : ਕੈਨੇਡਾ ਦੇ ਉਂਟਾਰੀਉ ਵਿਚ ਬੰਬੇ ਭੇਲ ਨਾਮ ਦੇ ਇਕ ਭਾਰਤੀ ਰੈਸਟੋਰੈਂਟ ਵਿਚ ਧਮਾਕਾ ਹੋਇਆ ਹੈ,ਜਿਸ ਵਿਚ 15 ਲੋਕ ਜ਼ਖ਼ਮੀ ਹੋ ਗਏ ਹਨ ਅਤੇ ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸਬੰਘੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬੰਬ ਰੋਕੂ ਦਸਤਾ ਟੀਮ ਤੁਰਤ ਮੌਕੇ 'ਤੇ ਪਹੁੰਚ ਗਈ। ਨਾਲ ਹੀ ਜ਼਼ਖਮੀਆਂ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਵੀ ਉਥੇ ਪਹੁੰਚੀ।

ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਧਮਾਕਾ ਰਾਤ ਕਰੀਬ 10:30 ਵਜੇ (ਉਥੋਂ ਦੇ ਸਮੇਂ ਅਨੁਸਾਰ) ਹੋਇਆ ਜਦੋਂ ਸਾਰੇ ਲੋਕ ਡਿਨਰ ਕਰ ਰਹੇ ਸਨ। ਧਮਾਕੇ ਤੋਂ ਬਾਅਦ ਆਸਪਾਸ ਦੇ ਸਾਰੇ ਰੈਸਟੋਰੈਂਟ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ। ਕੈਨੇਡਾ ਦੀ ਲੋਕਲ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਧਮਾਕੇ ਤੋਂ ਪਹਿਲਾਂ ਦੋ ਸ਼ੱਕੀ ਲੋਕਾਂ ਨੂੰ ਉਥੇ ਜਾਂਦੇ ਹੋਏ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਥੇ ਧਮਾਕਾ ਹੋ ਗਿਆ। 

ਪੁਲਿਸ ਨੇ ਧਮਾਕੇ ਤੋਂ ਪਹਿਲਾਂ ਦੇ ਸੀਸੀਟੀਵੀ ਫੁਟੇਜ ਦੇਖੇ ਤਾਂ ਉਸ ਵਿਚ ਦੋਹੇ ਸ਼ੱਕੀ ਰੈਸਟੋਰੈਂਟ ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਧਮਾਕੇ ਤੋਂ ਤੁਰਤ ਬਾਅਦ ਹੀ ਸ਼ੱਕੀ ਲੋਕ ਘਟਨਾ ਸਥਾਨ ਤੋਂ ਨਿਕਲ ਗਏ। ਦੋਹਾਂ ਨੇ ਹੁੱਡ ਵਾਲੀ ਜੈਕੇਟ ਪਹਿਨੀ ਹੋਈ ਹੈ, ਜਿਸ ਨਾਲ ਉਨ੍ਹਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। 

ਇਨ੍ਹਾਂ ਸ਼ੱਕੀਆਂ ਵਿਚੋਂ ਇਕ ਦੀ ਲੰਬਾਈ ਕਰੀਬ 5 ਫੁੱਟ 10 ਇੰਚ ਹੈ, ਜਿਸ ਦੀ ਉਮਰ 20 ਸਾਲ ਦੇ ਆਸਪਾਸ ਲੱਗ ਰਹੀ ਹੈ। ਧਮਾਕਾ ਕਿਸ ਨੇ ਕੀਤਾ, ਕੀ ਇਸ ਵਿਚ ਕਿਸੇ ਸੰਗਠਨ ਦਾ ਹੱਥ ਸੀ, ਇਸ ਦੇ ਬਾਰੇ ਵਿਚ ਅਜੇ ਕੋਈ ਸੂਚਨਾ ਨਹੀਂ ਮਿਲੀ ਹੈ।