ਇਨਫੋਸਿਸ ਸੰਸਥਾਪਕ ਦੇ ਜਵਾਈ ਸਮੇਤ ਇਹਨਾਂ ਭਾਰਤੀਆਂ ਨੂੰ ਮਿਲੀ ਯੂਕੇ ਪੀਐਮ ਦੀ ਟੀਮ ਵਿਚ ਥਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੋਰਿਸ ਜੌਨਸਨ ਬੁੱਧਵਾਰ ਨੂੰ ਰਸਮੀ ਤੌਰ 'ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨਮੰਤਰੀ ਬਣ ਗਏ ਹਨ। ਉਹਨਾਂ ਦੀ ਟੀਮ ਵਿਚ ਭਾਰਤੀ ਮੂਲ ਦੇ ਕਈ ਸੰਸਦਾਂ ਨੂੰ ਜ਼ਿੰਮੇਵਾਰੀ ਮਿਲੀ ਹੈ।

3 Indian-origin ministers in team Boris

ਬ੍ਰਿਟੇਨ: ਬੋਰਿਸ ਜੌਨਸਨ ਬੁੱਧਵਾਰ ਨੂੰ ਰਸਮੀ ਤੌਰ 'ਤੇ ਬ੍ਰਿਟੇਨ ਦੇ ਨਵੇਂ ਪ੍ਰਧਾਨਮੰਤਰੀ ਬਣ ਗਏ ਹਨ। ਉਹਨਾਂ ਦੀ ਟੀਮ ਵਿਚ ਭਾਰਤੀ ਮੂਲ ਦੇ ਕਈ ਸੰਸਦਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਖ਼ਾਸਤੌਰ ‘ਤੇ ਬ੍ਰੇਕਜ਼ਿਟ ਦੀ ਸਮਰਥਕ ਪ੍ਰੀਤੀ ਪਟੇਲ ਨੂੰ ਸਰਕਾਰ ਵਿਚ ਗ੍ਰਹਿ ਮੰਤਰੀ ਦਾ ਅਹੁਦਾ ਮਿਲਿਆ ਹੈ। ਉੱਥੇ ਹੀ ਇਨਫੋਸਿਸ ਫਾਊਂਡਰ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਨੂੰ ਖਜ਼ਾਨਾ ਵਿਭਾਗ ਦਾ ਮੁੱਖ ਸਕੱਤਰ ਬਣਾਇਆ ਗਿਆ ਹੈ।

ਫਿਲਹਾਲ ਉਹ ਸਰਕਾਰ ਵਿਚ ਜੂਨੀਅਰ ਮੰਤਰੀ ਹਨ। ਉਹਨਾਂ ਕੋਲ ਸੋਸ਼ਲ ਕੇਅਰ ਸਮੇਤ ਕਈ ਜ਼ਿੰਮੇਵਾਰੀਆਂ ਹਨ। ਰਿਸ਼ੀ ਓਕਸਫੋਰਡ ਤੋਂ ਪੜ੍ਹੇ ਹਨ। ਉਹਨਾਂ ਦੇ ਪਿਤਾ ਡਾਕਟਰ ਸਨ ਅਤੇ ਉਹਨਾਂ ਦੀ ਮਾਤਾ ਇਕ ਦਵਾਈਆਂ ਦੀ ਦੁਕਾਨ ਚਲਾਉਂਦੀ ਸੀ। ਰਿਸ਼ੀ ਸੁਨਕ ਰਿਚਮੰਡ ਵਿਚ ਸੰਸਦ ਹਨ। ਦੱਸ ਦਈਏ ਕਿ ਵਿੱਤ ਮੰਤਰੀ ਦੇ ਅਹੁਦੇ ‘ਤੇ ਇਕ ਪਾਕਿਸਤਾਨੀ ਨੂੰ ਥਾਂ ਮਿਲੀ ਹੈ।

ਆਲੋਕ ਸ਼ਰਮਾ: ਬੋਰਿਸ ਜੌਨਸਨ ਦੀ ਟੀਮ ਵਿਚ ਭਾਰਤੀ ਮੂਲ ਦੇ ਸੰਸਦ ਆਲੋਕ ਸ਼ਰਮਾਂ ਨੂੰ ਵੀ ਥਾਂ ਮਿਲੀ ਹੈ। ਉਹਨਾਂ ਨੂੰ ਕੌਮਾਂਤਰੀ ਵਿਕਾਸ ਰਾਜ ਮੰਤਰੀ ਬਣਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਲੋਕ ਸ਼ਰਮਾ ਦਾ ਜਨਮ ਉਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿਚ ਹੋਇਆ ਸੀ ਪਰ ਉਹ ਪੰਜ ਸਾਲ ਦੀ ਉਮਰ ਵਿਚ ਅਪਣੇ ਮਾਤਾ-ਪਿਤਾ ਦੇ ਨਾਲ ਬ੍ਰਿਟੇਨ ਆ ਗਏ। ਉਹ ਇਕ ਚਾਰਟਡ ਅਕਾਊਂਟੇਂਟ ਹਨ ਅਤੇ ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ 16 ਸਾਲ ਤੱਕ ਬੈਂਕਿੰਗ ਸੈਕਟਰ ਵਿਚ ਕੰਮ ਕਰ ਚੁੱਕੇ ਹਨ। ਆਲੋਕ ਸ਼ਰਮਾ 2010 ਤੋਂ ਰੀਡਿੰਗ ਵੈਸਟ ਵਿਚ ਸੰਸਦ ਹਨ। ਜੂਨ 2017 ਵਿਚ ਸ਼ਰਮਾ ਨੂੰ ਹਾਊਸਿੰਗ ਮੰਤਰੀ ਬਣਾਇਆ ਗਿਆ ਸੀ।

ਪਾਕਿਸਤਾਨੀ ਬਣੇ ਵਿੱਤ ਮੰਤਰੀ: ਬੋਰਿਸ ਦੀ ਟੀਮ ਵਿਚ ਸਾਜਿਦ ਜਾਵਿਦ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲੀ ਸਰਕਾਰ ਵਿਚ ਉਹ ਘੱਟ ਗਿਣਤੀ ਭਾਈਚਾਰੇ ਤੋਂ ਆਉਣ ਵਾਲੇ ਗ੍ਰਹਿ ਮੰਤਰੀ ਸਨ। ਸਾਲ 2010 ਵਿਚ ਬ੍ਰੁਮਸਗ੍ਰੋਵ ਵਿਚ ਸੰਸਦ ਹਨ। ਉਹਨਾਂ ਦਾ ਜਨਮ ਰਾਕਡੇਲ ਵਿਚ ਇਕ ਪਾਕਿਸਤਾਨੀ ਪਰਿਵਾਰ ਵਿਚ ਹੋਇਆ ਸੀ।ਉਹਨਾਂ ਨੇ ਸਕੂਲੀ ਪੜ੍ਹਾਈ ਬ੍ਰਿਸਟਲ ਤੋਂ ਕੀਤੀ, ਜਿੱਥੇ ਉਹਨਾਂ ਦੇ ਪਰਿਵਾਰ ਨੇ ਔਰਤਾਂ ਦੇ ਕੱਪੜਿਆਂ ਦੀ ਇਕ ਦੁਕਾਨ ਖਰੀਦੀ ਸੀ। ਉਹਨਾਂ ਨੇ ਬੈਂਕਿੰਗ ਖੇਤਰ ਵਿਚ ਕਈ ਪ੍ਰਾਪਤੀਆਂ ਹਾਸਲ ਕੀਤੀਆ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ