ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਕਿਹਾ ‘ਫਾਦਰ ਆਫ ਇੰਡੀਆ’

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਭਾਰਤ ਨੂੰ ਇੱਕਜੁੱਟ ਕੀਤਾ ਹੈ

PM Modi and Donald Trump

ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਭਾਰਤ ਨੂੰ ਇੱਕਜੁੱਟ ਕੀਤਾ ਹੈ ਅਤੇ ਅਸੀਂ ਉਹਨਾਂ ਨੂੰ ‘ਭਾਰਤ ਦੇ ਪਿਤਾ’ (ਫਾਦਰ ਆਫ਼ ਇੰਡੀਆ) ਕਹਾਂਗੇ। ਉਹਨਾਂ ਨੇ ਯੂਐਨਜੀਏ ਨਾਲ ਅਪਣੀ ਬੈਠਕ ਵਿਚ ਕਿਹਾ, ‘ਮੇਰੀ ਪ੍ਰਧਾਨ ਮੰਤਰੀ ਮੋਦੀ ਨਾਲ ਕੈਮਿਸਟਰੀ ਕਾਫ਼ੀ ਵਧੀਆ ਹੈ’।

ਟਰੰਪ ਨੇ ਕਿਹਾ, ‘ ਉਹ ਮਹਾਨ ਵਿਅਕਤੀ ਅਤੇ ਮਹਾਨ ਆਗੂ ਹਨ..ਮੈਨੂੰ ਯਾਦ ਹੈ, ਭਾਰਤ ਪਹਿਲਾਂ ਬਹੁਤ ਬਦਹਾਲ ਸੀ, ਉੱਥੇ ਬਹੁਤ ਲੜਾਈਆਂ ਸਨ ਅਤੇ, ਉਹ ਇਕ ਪਿਤਾ ਦੀ ਤਰ੍ਹਾਂ ਸਭ ਨੂੰ ਨਾਲ ਲੈ ਕੇ ਚੱਲੇ ਅਤੇ ਉਹਨਾਂ ਨੂੰ ‘ਭਾਰਤ ਦਾ ਪਿਤਾ’ ਕਿਹਾ ਜਾ ਸਕਦਾ ਹੈ’। ਉਹਨਾਂ ਨੇ ਕਿਹਾ ਪੀਐਮ ਮੋਦੀ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ, ‘ਮੈਂ ਭਾਰਤ ਨੂੰ ਪਸੰਦ ਕਰਦਾ ਹਾਂ ਅਤੇ ਤੁਹਾਡੇ ਪ੍ਰਧਾਨ ਮੰਤਰੀ ਨੂੰ ਵੀ ਪਸੰਦ ਕਰਦਾ ਹਾਂ। ਲੋਕ ਇਹਨਾਂ ਦੇ ਦਿਵਾਨੇ ਹੋ ਗਏ ਹਨ’।

ਟਰੰਪ ਨੇ ਕਿਹਾ ਕਿ ਉਹ (ਪੀਐਮ ਮੋਦੀ) ਐਲਵਿਸ ਦੀ ਤਰ੍ਹਾਂ ਹਨ। ਉਹ ਐਲਵਿਸ ਦੇ ਇੰਡੀਅਨ ਵਰਜ਼ਨ ਦੀ ਤਰ੍ਹਾਂ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਿਊਸਟਨ ਵਿਚ ਹੋਏ ‘ਹਾਊਡੀ ਮੋਦੀ’ ਸਮਾਰੋਹ ਦੀ ਇਕ ਵੱਡੀ ਅਤੇ ਫਰੇਮ ਕੀਤੀ ਹੋਈ ਤਸਵੀਰ ਭੇਂਟ ਕੀਤੀ। ਤਸਵੀਰ ਵਿਚ ਦੋਵੇਂ ਆਗੂ ਐਨਆਰਸੀ ਸਟੇਡੀਅਮ ਵਿਚ 50 ਹਜ਼ਾਰ ਲੋਕਾਂ ਸਾਹਮਣੇ ਹੱਥ ਫੜ੍ਹ ਕੇ ਲੋਕਾਂ ਨੂੰ ਨਮਸਕਾਰ ਕਰਦੇ ਦਿਖ ਰਹੇ ਹਨ।

ਪੀਐਮ ਨੇ ਇਸ ਤਸਵੀਰ ਨੂੰ ਟਵੀਟ ਕਰ ਕੇ ਕਿਹਾ, ‘ਹਿਊਸਟਨ ਦੀਆਂ ਯਾਦਾਂ, ਜਿੱਥੇ ਇਤਿਹਾਸ ਬਣਿਆ। ਪੀਐਮ ਮੋਦੀ ਨੇ ‘ਹਾਊਡੀ ਮੋਦੀ’ ਸਮਾਰੋਹ ਦੀ ਇਕ ਫਰੇਮ ਕੀਤੀ ਹੋਈ ਤਸਵੀਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੇਂਟ ਕੀਤੀ’। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸਮਾਰੋਹ ਵਿਚ ਸ਼ਾਮਲ ਹੋਣ ਲਈ ਟਰੰਪ ਦਾ ਧੰਨਵਾਦ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।