ਚੀਨ ਅਤੇ ਅਮਰੀਕਾ ਦੀ ਹੋ ਸਕਦੀ ਹੈ ਲੜਾਈ : ਸ਼ਾਬਕਾ ਕਮਾਂਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰੋਪ 'ਚ ਅਮਰੀਕੀ ਫੋਜ ਦੇ ਸਾਬਕਾ ਕਮਾਂਡਰ ਨੇ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਗਲੇ 15 ਸਾਲਾਂ 'ਚ ਅਮਰੀਕਾ ਦੀ ਚੀਨ ਨਾਲ ਲੜਾਈ ਹੋ ....

China and America

ਵਾਰਸਾ (ਭਾਸ਼ਾ): ਯੂਰੋਪ 'ਚ ਅਮਰੀਕੀ ਫੋਜ ਦੇ ਸਾਬਕਾ ਕਮਾਂਡਰ ਨੇ ਇਸ ਗੱਲ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਅਗਲੇ 15 ਸਾਲਾਂ 'ਚ ਅਮਰੀਕਾ ਦੀ ਚੀਨ ਨਾਲ ਲੜਾਈ ਹੋ ਸਕਦੀ ਹੈ। ਇਸ ਮਾਮਲੇ ਬਾਰੇ ਸੇਵਾਮੁਕਤ ਲੈਫ਼ਟੀਨੈਂਟ ਜਰਨਲ ਬੈਨ ਹੋਜਸ ਨੇ ਦਸਿਆ ਕਿ  ਯੂਰੋਪ ਨੂੰ ਰੂਸ ਤੋਂ ਮਿਲ ਰਹੀ ਚਿਤਾਵਨੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਪਣੀ ਸੁੱਰਖਿਆਂ ਖੁਦ ਕਰਨੀ ਚਾਹੀਦੀ ਹੈ ਕਿਉਂਕਿ ਅਮਰੀਕਾ ਅਪਣੇ ਹਿੱਤਾਂ ਦੀ ਰੱਖਿਆ ਲਈ ਵੱਧ ਤੋਂ ਵੱਧ ਧਿਆਨ ਰਖੇਗਾ।  ਉੱਥੇ ਹੀ ਹੋਜਸ ਨੇ ਵਾਰਸ ਸੁੱਰਖਿਆ ਫਾਰਮ ਨੂੰ ਭਾਸ਼ਣ ਦਿੰਦੇ ਹੋਏ ਕਿਹਾ ਕਿ ਮੈਂ ਮੰਣਦਾ ਹਾਂ ਕਿ ਅਗਲੇ 15  ਸਾਲਾਂ 'ਚ ਅਸੀਂ ਚੀਨ ਨਾਲ ਲੜਾਈ ਲੜਾਂਗੇ

ਪਰ ਹੋ ਸਕਦਾ ਹੈ ਕਿ ਅਜਿਹਾ ਨਾ ਵੀ ਹੋਵੇ ਪਰ ਇਸ ਦਾ ਪੂਰਾ ਡਰ ਹੈ। ਜ਼ਿਕਰਯੋਗ ਹੈ ਕਿ ਵਾਰਸਾ ਸੁੱਰਖਿਆ ਫਾਰਮ ਦੀ 2 ਦਿਨੀਂ ਬੈਠਕ 'ਚ ਕੇਂਦਰੀ ਯੂਰੋਪ ਦੇ ਨੇਤਾ, ਸੈਨਿਕ ਅਧਿਕਾਰੀ ਅਤੇ ਸਿਆਸੀ ਨੇਤਾ ਮੌਜੂਦ ਸਨ । ਨਾਲ ਹੀ ਹੋਜਸ ਦਾ ਕਹਿਣਾ ਹੈ ਕਿ ਚੀਨ ਦੇ ਖਤਰਿਆਂ ਤੋਂ ਛੁਟਕਾਰਾ ਪਾਉਣ ਲਾਈ ਪ੍ਰਸ਼ਾਂਤ ਅਤੇ ਯੂਰੋਪ ਵਿਚ ਜੋ ਵੀ ਕੀਤੇ ਜਾਣ ਦੀ ਲੋੜ ਹੈ ਉਸ ਨੂੰ ਕਰਨ ਲਈ ਅਮਰੀਕਾ ਕੋਲ ਉਨ੍ਹੀਂ ਤਾਕਤ ਨਹੀਂ ਹੈ।ਦੱਸ ਦਈਏ ਕਿ ਸਾਲ 2014 ਤੋਂ ਪਿਛਲੇ ਸਾਲਾਂ ਤੱਕ ਹੋਜ ਯੂਰੋਪ 'ਚ ਅਮਰੀਕੀ ਸੈਨਾ ਦੇ ਕਮਾਂਡਰ ਸੀ ਤੇ ਹੁਣ ਉਹ ਸੈਂਟਰ ਫਾਰ ਯੂਰੋਪੀਅਨ ਪਾਲਸੀ ਐਨਾਲੀਸਿਸ ਵਿਚ ਰਣਨੀਤੀ ਦੇ ਮਾਹਰ ਹਨ।

ਦੱਸ ਦਈਏ ਕਿ ਇਹ ਵਾਸ਼ਿੰਗਟਨ ਦੀ ਇਕ ਖੋਜ ਸੰਸਥਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਭੂ-ਸਿਆਸੀ ਤਰਜੀਹੇ ਬਦਲਣ ਤੋਂ ਬਾਅਦ ਵੀ ਅਮਰੀਕਾ ਦੀ ਵਚਨਬੱਧਤਾ ਸਥਾਈ ਹੈ।