ਅਣਪਛਾਤੇ ਵਾਇਰਸਾਂ ਦੇ ਹੋਰ ਹੋ ਸਕਦੇ ਹਨ ਹਮਲੇ, Corona 'ਛੋਟਾ ਮਾਮਲਾ'-ਚੀਨੀ ਮਾਹਰ!

ਏਜੰਸੀ

ਜੀਵਨ ਜਾਚ, ਸਿਹਤ

ਚੀਨ ਦੇ ਇਕ ਪ੍ਰਮੁੱਖ ਵਾਇਰਲੋਜਿਸਟ ਨੇ ਨਵੇਂ ਵਾਇਰਸਾਂ ਦੇ ਹਮਲੇ ਬਾਰੇ ਕਿਹਾ ਹੈ ਕਿ ਕੋਰੋਨਾ ਵਾਇਰਸ ਸਿਰਫ ਇਕ 'ਛੋਟਾ ਮਾਮਲਾ' ਹੈ ਅਤੇ ਸਮੱਸਿਆ ਦੀ ਸ਼ੁਰੂਆਤ ਹੈ।

Photo

ਵੁਹਾਨ: ਚੀਨ ਦੇ ਇਕ ਪ੍ਰਮੁੱਖ ਵਾਇਰਲੋਜਿਸਟ ਨੇ ਨਵੇਂ ਵਾਇਰਸਾਂ ਦੇ ਹਮਲੇ ਬਾਰੇ ਕਿਹਾ ਹੈ ਕਿ ਕੋਰੋਨਾ ਵਾਇਰਸ ਸਿਰਫ ਇਕ 'ਛੋਟਾ ਮਾਮਲਾ' ਹੈ ਅਤੇ ਸਮੱਸਿਆ ਦੀ ਸ਼ੁਰੂਆਤ ਹੈ। ਚੀਨ ਦੀ ਸ਼ੱਕੀ ਸੰਸਥਾ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਡਿਪਟੀ ਡਾਇਰੈਕਟਰ ਸ਼ੀ ਝੇਂਗਲੀ ਨੇ ਚੀਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਗੱਲਬਾਤ ਕਰਦਿਆਂ ਨਵੇਂ ਵਾਇਰਸਾਂ ਬਾਰੇ ਚੇਤਾਵਨੀ ਦਿੱਤੀ ਹੈ। 

ਰਿਪੋਰਟ ਅਨੁਸਾਰ ਝੇਂਗਲੀ ਚਮਗਿੱਦੜਾਂ ਵਿਚ ਮੌਜੂਦ ਕੋਰੋਨਾ ਵਾਇਰਸ 'ਤੇ ਖੋਜ ਕਰ ਚੁੱਕੀ ਹੈ। ਇਸੇ ਕਾਰਨ ਉਹਨਾਂ ਨੂੰ ਚੀਨ ਦੀ 'ਬੈਟ ਵੂਮੈਨ' ਵੀ ਕਿਹਾ ਜਾਂਦਾ ਹੈ। ਸ਼ੀ ਝੇਂਗਲੀ ਨੇ ਕਿਹਾ ਕਿ ਸਰਕਾਰ ਅਤੇ ਵਿਗਿਆਨੀਆਂ ਨੂੰ ਵਾਇਰਸ ਬਾਰੇ ਕੀਤੀ ਖੋਜ ਬਾਰੇ ਪਾਰਦਰਸ਼ੀ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਵਿਗਿਆਨ ਦਾ ਰਾਜਨੀਤੀਕਰਨ ਕੀਤਾ ਜਾਂਦਾ ਹੈ। ਗੱਲਬਾਤ ਦੌਰਾਨ ਉਹਨਾਂ ਕਿਹਾ-ਜੇਕਰ ਅਸੀਂ ਮਨੁੱਖ ਨੂੰ ਅਗਲੀ ਸੰਕਰਮਿਤ ਬਿਮਾਰੀ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਜਾਣਕਾਰੀ ਇਕੱਠੀ ਕਰਨੀ ਪਵੇਗੀ ਅਤੇ ਜੀਵਾਂ ਵਿਚ ਮੌਜੂਦ ਅਣਜਾਣ ਵਾਇਰਸਾਂ ਬਾਰੇ ਚੇਤਾਵਨੀ ਦੇਣੀ ਪਵੇਗੀ।

ਸ਼ੀ ਝੇਂਗਲੀ ਨੇ ਕਿਹਾ ਕਿ ਜੇ ਅਸੀਂ ਅਣਜਾਣ ਵਾਇਰਸਾਂ ਦਾ ਅਧਿਐਨ ਨਹੀਂ ਕਰਦੇ, ਤਾਂ ਇਹ ਸੰਭਵ ਹੈ ਕਿ ਇਕ ਹੋਰ ਸੰਕਰਮਣ ਬਿਮਾਰੀ ਫੈਲ ਸਕਦੀ ਹੈ। ਦੱਸ ਦਈਏ ਕਿ ਸ਼ੀ ਝੇਂਗਲੀ ਦਾ ਇਹ ਇੰਟਰਵਿਊ ਉਸ ਸਮੇਂ ਪ੍ਰਸਾਰਿਤ ਕੀਤਾ ਗਿਆ ਹੈ,  ਜਦੋਂ ਚੀਨ ਦੇ ਪ੍ਰਮੁੱਖ ਨੇਤਾਵਾਂ ਦੀ ਸਾਲਾਨਾ ਬੈਠਕ ਸ਼ੁਰੂ ਹੋਣ ਜਾ ਰਹੀ ਹੈ। 

ਉੱਥੇ ਹੀ ਦੁਨੀਆ ਦੇ ਕਈ ਦੇਸ਼ ਵੁਹਾਨ ਵਿਚ ਸਥਿਤ ਚੀਨੀ ਲੈਬ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਕਿਹਾ ਕਿ ਇਸ ਗੱਲ ਦੇ ਬਹੁਤ ਸਬੂਤ ਹਨ ਕਿ ਕੋਰੋਨਾ ਵਾਇਰਸ ਚੀਨੀ ਲੈਬ ਤੋਂ ਫੈਲਿਆ ਹੈ। ਹਾਲਾਂਕਿ ਚੀਨ ਅਤੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਅਜਿਹੇ ਦੋਸ਼ਾਂ ਨੂੰ ਨਕਾਰਦੇ ਹਨ।