ਔਰਤਾਂ ਨਾਲ ਹੋ ਰਹੀ ਹਿੰਸਾ ਵਿਰੁਧ ਲੱਖਾਂ ਲੋਕ ਆਏ ਅੱਗੇ, ਕੱਢੀ ਰੈਲੀ
ਸੰਯੁਕਤ ਰਾਸ਼ਟਰ ਦੇ ਮੁਤਾਬਕ ਸਾਲ 2017 ਵਿਚ ਦੁਨਿਆਭਰ ਵਿਚ ਤਕਰੀਬਨ 87000 ਔਰਤਾਂ ਤੇ ਲੜਕੀਆਂ ਦੀ ਹੱਤਿਆ ਹੋਈ।
France pledges millions to stop domestic violence as rally
ਪੈਰਿਸ: ਔਰਤਾਂ ਵਿਰੁਧ ਹਿੰਸਾ ਨੂੰ ਖਤਮ ਕਰਨ ਦੇ ਅੰਤਰਰਾਸ਼ਟਰੀ ਦਿਵਸ ਮੌਕੇ ਦੁਨਿਆਭਰ ਵਿਚ ਲੱਖਾਂ ਲੋਕਾਂ ਨੇ ਰੈਲੀ ਕੱਢੀ। ਇਸ ਮੌਕੇ ਫਰਾਂਸ ਨੇ ਘਰੇਲੂ ਹਿੰਸਾ ਨਾਲ ਨਿੱਬੜਨ ਲਈ ਨਵੇਂ ਕਦਮਾਂ ਦਾ ਐਲਾਨ ਕੀਤਾ। ਗਵਾਟੇਮਾਲਾ, ਰੂਸ, ਸੂਡਾਨ ਤੇ ਤੁਰਕੀ ਜਿਹੇ ਦੇਸ਼ਾਂ ਵਿਚ ਵੀ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਇਕੱਠੇ ਹੋਏ।
ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਕਿ ਦੁਨਿਆਭਰ ਵਿਚ ਇਸ ਦਿਸ਼ਾ ਵਿਚ ਹੋਰ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਅਫਗਾਨਿਸਤਾਨ ਇਕ ਅਜਿਹਾ ਦੇਸ਼ ਹੈ ਜਿਥੇ ਯੋਨ ਹਿੰਸਾ ਤੇ ਬਲਾਤਕਾਰ ਨਾਲ ਨਜਿੱਠਣ ਦੀ ਦਿਸ਼ਾ ਵਿਚ ਬਹੁਤ ਘੱਟ ਕੰਮ ਹੋਇਆ ਹੈ। ਇਸ ਦਿਨ ਏਫਿਲ ਟਾਵਰ ਦੀਆਂ ਬੱਤੀਆਂ ਇਕ ਮਿੰਟ ਲਈ ਬੰਦ ਕਰ ਦਿੱਤੀਆਂ ਗਈਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।