ਭਾਰਤ ਨੂੰ ਕੋਈ ਵੀ ਪਰਮਾਣੂ ਹਥਿਆਰਾਂ 'ਤੇ ਕਾਬੂ ਪਾਉਣ ਲਈ ਨਹੀਂ ਕਹਿੰਦਾ : ਮੁਸ਼ੱਰਫ਼
ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਪਾਕਿਸਤਾਨ ਅਤੇ ਭਾਰਤ ਸ਼ਾਂਤੀ ਅਤੇ ਮੇਲ-ਮਿਲਾਪ ਦੇ ਰਸਤੇ 'ਤੇ ਸੀ।
pervez musharraf
ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਪਾਕਿਸਤਾਨ ਅਤੇ ਭਾਰਤ ਸ਼ਾਂਤੀ ਅਤੇ ਮੇਲ-ਮਿਲਾਪ ਦੇ ਰਸਤੇ 'ਤੇ ਸੀ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਂਤੀ ਵਾਰਤਾ ਦੇ ਪੈਰੋਕਾਰ ਨਹੀਂ ਹਨ। ਇਕ ਅੰਗਰੇਜ਼ੀ ਅਖ਼ਬਾਰ ਨੇ ਖ਼ਬਰ ਦਿਤੀ ਹੈ ਕਿ ਸਾਬਕਾ ਰਾਸ਼ਟਰਪਤੀ ਅਤੇ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਮੁਖੀ ਨੇ ਵਾਇਸ ਆਫ਼ ਅਮਰੀਕਾ ਨੂੰ ਦਿਤੇ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਜਦੋਂ ਉਹ ਸੱਤਾ ਵਿਚ ਸਨ ਤਾਂ ਭਾਰਤ ਅਤੇ ਪਾਕਿਸਤਾਨ 'ਮੇਲ-ਮਿਲਾਪ ਦੇ ਰਸਤੇ' 'ਤੇ ਸਨ ਪਰ ਹੁਣ ਮਾਮਲਾ ਅਜਿਹਾ ਨਹੀਂ ਹੈ।