ਧਾਰਮਕ ਸੈਮੀਨਾਰ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਡਬਲਯੂ.ਏ. ਪੰਜਾਬੀ ਕਲੱਬ ਵਲੋਂ ਸਿੱਖ ਭਾਈਚਾਰੇ 'ਚ ਅਹਿਮ ਸਥਾਨ ਰਖਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਤ ਇਕ ਵਿਸ਼ੇਸ਼ ਧਾਰਮਕ...........

Kirtan During Seminar

ਪਰਥ, : ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਡਬਲਯੂ.ਏ. ਪੰਜਾਬੀ ਕਲੱਬ ਵਲੋਂ ਸਿੱਖ ਭਾਈਚਾਰੇ 'ਚ ਅਹਿਮ ਸਥਾਨ ਰਖਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਤ ਇਕ ਵਿਸ਼ੇਸ਼ ਧਾਰਮਕ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਪਰਥ 'ਚ ਰਹਿੰਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਬੱਚਿਆਂ 'ਚ ਸਿੱਖੀ ਪ੍ਰਤੀ ਉਤਸ਼ਾਹ, ਜਾਗਰੂਕ ਸੈਮੀਨਾਰ ਬੱਚਿਆਂ ਵਿਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਉਚਾਰਨ ਸਿੱਖੀ ਰੌਹ ਰੀਤਾਂ ਮਰਿਆਦਾ ਬਾਰੇ ਸ਼ਾਮਲ ਹੋਏ ਬੱਚਿਆਂ ਨੇ ਵਿਲੱਖਣ ਢੰਗ ਨਾਲ ਸੰਗਤ ਦੇ ਸਨਮੁਖ ਹੋ ਕੇ ਵਿਚਾਰ ਸਾਂਝੇ ਕੀਤੇ। ਰੂਪੀ ਗਿੱਲ ਨੇ ਸਟੇਜ਼ ਦੀ ਸੰਚਾਲਤਾ ਬਾਖੂਬੀ ਨਿਭਾਈ।

ਇਸ ਮੌਕੇ ਭਾਈ ਜਸਵਿੰਦਰ ਸਿੰਘ ਰਾਗੀ, ਹਰਵਿੰਦਰ ਕੌਰ ਤੇ ਪਿਆਰਾ ਸਿੰਘ ਨਾਭਾ ਵਲੋਂ ਮੀਰੀ ਪੀਰੀ ਦਿਵਸ ਦਾ ਇਤਿਹਾਸਕ ਪਿਛੋਕੜ ਅਤੇ ਸਿੱਖੀ ਸੰਕਲਪ ਬਾਰੇ ਵਿਚਾਰ ਦਿਤੇ।  ਬੱਚਿਆਂ 'ਚ ਦਸਤਾਰ ਸਜਾਉਣ, ਧਾਰਮਕ ਕਵਿਤਾਵਾਂ, ਸਿੱਖ ਇਤਿਹਾਸ ਨਾਲ ਸਬੰਧਤ ਪ੍ਰਸ਼ਨ ਉੱਤਰ ਅਤੇ ਉਤਸ਼ਾਹ ਭਰਪੂਰ ਸ਼ਬਦ ਅਰਥ ਦਾ ਉਚਾਰਨ ਕਰ ਕੇ ਸੰਗਤਾਂ 'ਚ ਅਜਿਹੇ ਪ੍ਰੋਗਰਾਮ ਸਮੇ-ਸਮੇਂ ਸਿਰ ਕਰਨ ਦਾ ਸੁਨੇਹਾ ਦਿੰਦਾ ਧਾਰਮਕ ਮਾਹੌਲ ਸਿਰਜਿਆ। ਸਮਾਗਮ 'ਚ ਸਿੱਖ ਸੰਗਤਾਂ ਨੇ ਪਰਵਾਰ ਸਮੇਤ ਭਰਵੀਂ ਸਮੂਲੀਅਤ ਕੀਤੀ। ਅਖੀਰ 'ਚ ਕਲੱਬ ਪ੍ਰਬੰਧਕਾਂ ਨੇ ਸੈਮੀਨਾਰ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਤੇ ਯਾਦਗਾਰੀ ਚਿੰਨ ਦਿਤੇ।