ਲੜਕੀ ਵੱਲੋਂ ਆਰਡਰ ਕੀਤਾ ਮੀਟ ਜਦੋਂ ਪਲੇਟ 'ਚ ਲੱਗਾ ਚੱਲਣ
ਤੁਸੀ ਰੈਸਟੋਰੇਂਟ 'ਚ ਜਾ ਕੇ ਮੀਟ ਆਰਡਰ ਕਰੋ ਅਤੇ ਮੀਟ ਦੇ ਪੀਸ ਤੁਹਾਡੀ ਪਲੇਟ 'ਚ ਹੀ ਚੱਲਣ ਲੱਗਣ ਤਾਂ ਤੁਹਾਨੂੰ ਕਿਵੇਂ ਲੱਗੇਗਾ !
ਫਲੋਰੀਡਾ : ਤੁਸੀ ਰੈਸਟੋਰੇਂਟ 'ਚ ਜਾ ਕੇ ਮੀਟ ਆਰਡਰ ਕਰੋ ਅਤੇ ਮੀਟ ਦੇ ਪੀਸ ਤੁਹਾਡੀ ਪਲੇਟ 'ਚ ਹੀ ਚੱਲਣ ਲੱਗਣ ਤਾਂ ਤੁਹਾਨੂੰ ਕਿਵੇਂ ਲੱਗੇਗਾ ! ਤੁਸੀ ਇਹ ਨਜ਼ਾਰਾ ਦੇਖ ਚੀਖ ਪਓਗੇ। ਅਜਿਹਾ ਹੀ ਇੱਕ ਮਹਿਲਾ ਦੇ ਨਾਲ ਵੀ ਹੋਇਆ। ਉਸਨੇ ਰੈਸਟੋਰੈਂਟ 'ਚ ਮੀਟ ਆਰਡਰ ਕੀਤਾ ਅਤੇ ਕੁੱਝ ਸੈਕਿੰਡ ਬਾਅਦ ਹੀ ਮੀਟ ਦਾ ਇੱਕ ਪੀਸ ਪਲੇਟ 'ਚ ਹਿਲਣ ਲੱਗਾ ਅਤੇ ਤੇਜੀ ਨਾਲ ਪਲੇਟ ਤੋਂ ਨਿਕਲ ਕੇ ਟੇਬਲ 'ਤੇ ਆ ਗਿਆ। ਦੇਖਦੇ ਹੀ ਦੇਖਦੇ ਉਹ ਪੀਸ ਹੇਠਾਂ ਜ਼ਮੀਨ 'ਤੇ ਡਿੱਗ ਗਿਆ। ਮਹਿਲਾ ਨੇ ਪੂਰੇ ਵਾਕੇ ਨੂੰ ਕੈਮਰੇ 'ਚ ਕੈਦ ਕੀਤਾ ਅਤੇ ਫੇਸਬੁਕ 'ਤੇ ਵੀਡੀਓ ਸ਼ੇਅਰ ਕੀਤੀ।
ਫਲੋਰੀਡਾ ਦੀ ਰਹਿਣ ਵਾਲੀ ਰੇ ਫਿਲੀਪਸ ਨਾਲ ਇਹ ਕਿੱਸਾ ਇੱਕ ਏਸ਼ੀਅਨ ਰੈਸਟੋਰੈਂਟ ‘ਚ ਹੋਇਆ। ਫਿਲੀਪਸ ਵੱਲੋਂ ਸ਼ੇਅਰ ਵੀਡੀਓ ਨੂੰ ਕੁਝ ਲੋਕਾਂ ਨੇ ਫੇਕ ਵੀ ਕਿਹਾ ਹੈ ਜਦਕਿ ਕੁਝ ਦਾ ਕਹਿਣਾ ਹੈ ਕਿ ਮੀਟ ਕਾਫੀ ਫਰੈਸ਼ ਸੀ, ਇਸ ਲਈ ਅਜਿਹਾ ਹੋਇਆ। ਰੇ ਫਿਲੀਪਸ ਖਾਣ ਦੀ ਸ਼ੁਕੀਨ ਹੈ ਤੇ ਆਪਣੇ ਫੇਸਬੁਕ ਪੇਜ਼ ‘ਤੇ ਅਕਸਰ ਖਾਣ-ਪੀਣ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਵੀ ਪਲੇਟ 'ਚ ਹਿਲਦੇ ਮੀਟ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਆ ਚੁੱਕੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ