ਮਰਦ ਦੇ ਸਰੀਰ 'ਤੇ ਦਿਖਿਆ ਮਹਿਲਾ ਦਾ ਸਿਰ, ਅੰਗਦਾਨ ਕੇਂਦਰ ਦੀ ਖੌਫ਼ਨਾਕ ਤਸਵੀਰ
ਇੱਕ ਅੰਗ ਦਾਨ ਕੇਂਦਰ ਦੀ ਡਰਾਵਣੀ ਤਸਵੀਰ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਕੇਂਦਰ 'ਤੇ ਜਦੋਂ ਛਾਪਾ ਮਾਰਿਆ....
ਨਿਊਯਾਰਕ : ਇੱਕ ਅੰਗ ਦਾਨ ਕੇਂਦਰ ਦੀ ਡਰਾਵਣੀ ਤਸਵੀਰ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਕੇਂਦਰ 'ਤੇ ਜਦੋਂ ਛਾਪਾ ਮਾਰਿਆ ਤਾਂ ਮਨੁੱਖੀ ਅੰਗਾਂ ਦੀ ਤਸਕਰੀ ਦੇ ਵੀ ਕਈ ਸਬੂਤ ਹੱਥ ਲੱਗੇ। ਇਹ ਮਾਮਲਾ ਅਮਰੀਕਾ ਦੇ ਏਰੀਜ਼ੋਨਾ ਦੇ ਬਾਓਲਾਜ਼ੀਕਲ ਰਿਸੋਰਸ ਸੈਂਟਰ ਦਾ ਹੈ। ਜਾਣਕਾਰੀ ਅਨੁਸਾਰ 2014 'ਚ ਏਰੀਜ਼ੋਨਾ ਰਿਸੋਰਸ ਸੈਂਟਰ 'ਤੇ ਛਾਪਾ ਮਾਰਿਆ ਗਿਆ ਸੀ।
ਅਮਰੀਕਾ ਦੇ ਕਈ ਰਾਜਾਂ ਨੇ ਇਕੱਠੇ ਟਰੈਫੀਕਿੰਗ ਅਤੇ ਇਨਸਾਨੀ ਅੰਗਾਂ ਨੂੰ ਵੇਚਣ ਦੇ ਮਾਮਲਿਆਂ ਵਿੱਚ ਜਾਂਚ ਕੀਤੀ ਸੀ। ਛਾਪੇ ਦੇ ਦੌਰਾਨ ਇੱਕ ਮਹਿਲਾ ਦੇ ਸਰੀਰ 'ਤੇ ਪੁਰਖ ਦਾ ਸਿਰ ਲੱਗਾ ਮਿਲਿਆ। ਮੁਕੱਦਮੇ ਦੇ ਦੌਰਾਨ ਜਮ੍ਹਾਂ ਕੀਤੇ ਗਏ ਕਾਗਜਾਂ ਤੋਂ ਕਈ ਖੁਲਾਸੇ ਹੋਏ ਹ। ਐਫਬੀਆਈ ਏਜੰਟ ਨੇ ਦੱਸਿਆ ਕਿ ਸੈਂਟਰ ਦੇ ਡੱਬੇ 'ਚ ਲੋਕਾਂ ਦੇ ਅੰਗਾਂ ਨੂੰ ਜਮਾਂ ਕਰਕੇ ਰੱਖਿਆ ਗਿਆ ਸੀ ਅਤੇ ਉਨ੍ਹਾਂ 'ਤੇ ਕੋਈ ਪਹਿਚਾਣ ਚਿੰਨ੍ਹ ਨਹੀਂ ਸੀ।
ਕਈ ਲੋਕਾਂ ਨੇ ਆਪਣਾ ਸਰੀਰ ਸੈਂਟਰ ਨੂੰ ਦਾਨ ਕੀਤਾ ਸੀ। ਇੰਜ ਹੀ ਲੋਕਾਂ ਦੇ 33 ਪਰਿਵਾਰਾਂ ਨੇ ਸੈਂਟਰ ਦੇ ਵਿਰੁਧ ਮੁਕੱਦਮਾ ਕੀਤਾ ਹੈ। ਅਦਾਲਤੀ ਦਸਤਾਵੇਜਾਂ ਦੇ ਮੁਤਾਬਕ ਇੱਕ ਮੁੰਡੇ ਦਾ ਸਰੀਰ 2 ਲੱਖ ਰੁਪਏ ਤੱਕ 'ਚ ਸੈਂਟਰ 'ਚ ਵੇਚ ਦਿੰਦਾ ਸੀ। ਏਰੀਜ਼ੋਨਾ ਰਿਸੋਰਸ ਸੈਂਟਰ ਦੇ ਮਾਲਿਕ ਸਟੀਫੇਨ ਗੋਰੇ ਨੂੰ 2015 ਵਿੱਚ ਗ਼ੈਰਕਾਨੂੰਨੀ ਵਪਾਰ ਲਈ ਇੱਕ ਸਾਲ ਦੀ ਮੁਲਤਵੀ ਸਜ਼ਾ ਸੁਣਾਈ ਗਈ ਸੀ।