Kabul Airport Blast: ਬੰਬ ਧਮਾਕੇ ‘ਚ ਹੁਣ ਤੱਕ 60 ਮੌਤਾਂ, ਹਮਲੇ ਪਿੱਛੇ ISIS ਖੁਰਾਸਾਨ ਦਾ ਹੱਥ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਏਅਰਪੋਰਟ ਨੇੜੇ ਬੀਤੀ ਰਾਤ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਕਈ ਲੋਕਾਂ ਦੀ ਜਾਨ ਗਈ ਹੈ।

At Least 60 Dead In Kabul Suicide Blasts

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਏਅਰਪੋਰਟ (Kabul Airport Blast) ਨੇੜੇ ਬੀਤੀ ਰਾਤ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਕਈ ਲੋਕਾਂ ਦੀ ਜਾਨ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਚਿੰਤਾ ਹੈ ਕਿ ਇਹਨਾਂ ਧਮਾਕਿਆਂ ਤੋਂ ਬਾਅਦ ਕਾਬੁਲ (Kabul Suicide Blasts) ਏਅਰਪੋਰਟ ਉੱਤੇ ਹੋਰ ਹਮਲੇ ਵੀ ਹੋ ਸਕਦੇ ਹਨ।

ਹੋਰ ਪੜ੍ਹੋ: ਕੀ ਦਿੱਲੀ ਗੁਰਦਵਾਰਾ ਕਮੇਟੀ ਦੇ ਚੋਣ ਨਤੀਜੇ ਬਾਦਲ ਦਲ ਦੇ ਹੱਕ ਵਿਚ ਪੰਥਕ ਫ਼ਤਵਾ ਹਨ?

ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਬੱਚਿਆਂ ਸਮੇਤ ਘੱਟੋ ਘੱਟ 13 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਤਾਲਿਬਾਨੀ ਗਾਰਡ ਵੀ ਜ਼ਖਮੀ ਹੋਏ ਹਨ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ 60 (60 Dead In Kabul Suicide Blasts) ਤੱਕ ਪਹੁੰਚ ਚੁੱਕੀ ਹੈ।

ਹੋਰ ਪੜ੍ਹੋ: ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ

ਉਧਰ ਅਮਰੀਕੀ ਅਖ਼ਬਾਰ ‘ਵਾਲ ਸਟ੍ਰੀਟ ਜਰਨਲ’ ਮੁਤਾਬਕ ਹੁਣ ਤੱਕ 80 ਲੋਕ ਮਾਰੇ ਜਾ ਚੁੱਕੇ ਹਨ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹਨ। ਨਿਊਜ਼ ਏਜੰਸੀ ਅਨੁਸਾਰ ਅਤਿਵਾਦੀ ਸੰਗਠਨ ਆਈਐਸਆਈਐਸ ਦੇ ਖੁਰਾਸਾਨ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ( ISIS Claims Responsibility) ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਜਨਰਲ ਕੈਨੇਥ ਮੈਕੇਂਜੀ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿਚ 12 ਮਰੀਨ ਕਮਾਂਡੋ ਸ਼ਾਮਲ ਹਨ, ਜਦਕਿ 15 ਕਮਾਂਡੋ ਜ਼ਖਮੀ ਹਨ।

ਹੋਰ ਪੜ੍ਹੋ: ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!

ਦੱਸ ਦਈਏ ਕਿ ਇਹ ਧਮਾਕਾ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ ਇਕ ਦਿਨ ਪਹਿਲਾਂ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦੇ ਖਤਰੇ ਬਾਰੇ ਚੇਤਾਵਨੀ ਦੇਣ ਤੋਂ ਬਾਅਦ ਹੋਇਆ ਹੈ। ਅਮਰੀਕਾ ਨੇ ਹਮਲੇ ਦੀ ਚਿਤਾਵਨੀ ਦਿੰਦੇ ਹੋਏ ਅਫਗਾਨੀਆਂ ਨੂੰ ਖੇਤਰ ਛੱਡਣ ਦੀ ਅਪੀਲ ਕੀਤੀ ਸੀ।