ਬ੍ਰਿਟੇਨ 'ਚ ਭਾਰਤੀ ਮੂਲ ਦੇ ਡਾਕਟਰ ਕਮਲੇਸ਼ ਦੀ ਕਰੋਨਾ ਨਾਲ ਹੋਈ ਮੌਤ
ਡਾ . ਕਮਲੇਸ਼ ਨੇ 1985 ਵਿਚ ਮਿਲਟਨ ਰੋਡ ਸਰਜਰੀ ਗ੍ਰੇਸ ਦੀ ਸਥਾਪਨਾ ਕੀਤੀ ਸੀ ਅਤੇ 2017 ਤੱਕ ਉਨ੍ਹਾਂ ਲਗਾਤਾਰ ਉੱਥੇ ਹੀ ਕੰਮ ਕੀਤਾ।
ਲੰਡਨ : ਦੁਨੀਆਂ ਵਿਚ ਕਰੋਨਾ ਵਾਇਰਸ ਦੇ ਨਾਲ ਲੜਨ ਲਈ ਡਾਕਟਰ ਅਤੇ ਮੈਡੀਕਲ ਦੀਆਂ ਟੀਮਾਂ ਦਿਨ-ਰਾਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਲੱਗੀਆਂ ਹੋਈਆਂ ਹਨ। ਅਜਿਹੇ ਵਿਚ ਬਹੁਤ ਸਾਰੇ ਡਾਕਟਰ ਦੀ ਵੀ ਇਲਾਜ਼ ਦੌਰਾਨ ਕਰੋਨਾ ਦੀ ਲਪੇਟ ਵਿਚ ਆਉਂਣ ਕਾਰਨ ਮੌਤ ਹੋ ਗਈ ਹੈ। ਇਸੇ ਤਰ੍ਹਾਂ ਹੁਣ ਇਕ ਭਾਰਤੀ ਮੂਲ ਦੇ ਡਾਕਟਰ ਦੀ ਕਰੋਨਾ ਵਾਇਰਸ ਦੇ ਕਾਰਨ ਬ੍ਰਿਟੇਨ ਵਿਚ ਮੌਤ ਹੋ ਚੁੱਕੀ ਹੈ।
ਦੱਸ ਦੱਈਏ ਕਿ ਦੱਖਣੀ- ਪੂਰਵੀ ਬ੍ਰਿਟੇਨ ਦੇ ਅਸੇਕਸ ਸਥਿਤ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ) ਟਰੱਸਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ । ਟਰੱਸਟ ਨੇ ਦੱਸਿਆ ਕਿ ਭਾਰਤੀ ਮੂਲ ਦੇ ਇਸ ਡਾਕਟਰ ਭਾਰਤ ਵਿਚ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ 1973 ਵਿਚ ਬ੍ਰਿਟੇਨ ਵਿਚ ਆ ਗਏ ਸਨ ਅਤੇ ਇਥੇ ਇਕ ਡਾਕਟਰ ਵੱਜੋਂ ਨੌਕਰੀ ਕਰਦੇ ਸਨ। ਡਾ.ਕਮਲੇਸ਼ ਕੁਮਾਰ ਮੈਸਨ (78) ਦੀ ਕਰੋਨਾ ਵਾਇਰਸ ਦੇ ਕਾਰਨ ਇਥੇ ਮੌਤ ਹੋ ਗਈ ਹੈ।
ਉਨ੍ਹਾਂ ਦੇ ਦੋਸਤ ਸਾਥੀਆਂ ਨੇ ਡਾ. ਮੈਸਨ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਉਹ ਥੁਰਰੋਕ ਵਿਚ ਸਨਮਾਨਿਤ ਅਤੇ ਬਹੁਤ ਪਸੰਦ ਕੀਤੇ ਜਾਣ ਵਾਲੇ ਡਾਕਟਰ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 30 ਸਾਲ ਤੋਂ ਜ਼ਿਆਦਾ ਤੱਕ ਲੋਕਾਂ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੇ ਥੁਰਰੋਕ ਅਤੇ ਬੇਸਿਲਡੋਨ ਵਿਚ ਆਮ ਡਾਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ।
ਅਸੀਂ ਡਾ.ਮੈਸਨ ਦੀ ਵਚਨਬੱਦਧਾ ਅਤੇ ਜਨੂਨ ਨੂੰ ਸਲਾਮ ਕਰਦੇ ਹਾਂ ਅਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦੇ ਹਾਂ। ਦੱਸ ਦੱਈਏ ਕਿ ਕਮਲੇਸ਼ ਨੇ 1985 ਵਿਚ ਮਿਲਟਨ ਰੋਡ ਸਰਜਰੀ ਗ੍ਰੇਸ ਦੀ ਸਥਾਪਨਾ ਕੀਤੀ ਸੀ ਅਤੇ 2017 ਤੱਕ ਉਨ੍ਹਾਂ ਲਗਾਤਾਰ ਉੱਥੇ ਹੀ ਕੰਮ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।