ਇਸ ਦੇਸ਼ ਵਿਚ ਲੋਕਾਂ ਨੇ ਪੀਤਾ Hand Sanitizer, ਇਕ ਨੇ ਗਵਾਈ ਅੱਖਾਂ ਦੀ ਰੌਸ਼ਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੈਂਡ ਸੈਨੀਟਾਈਜ਼ਰ ਪੀਣ ਨਾਲ ਮੈਕਸੀਕੋ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।

Sanitizer

ਮੈਕਸੀਕੋ: ਹੈਂਡ ਸੈਨੀਟਾਈਜ਼ਰ ਪੀਣ ਨਾਲ ਮੈਕਸੀਕੋ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਕ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਇਹ ਜਾਣਕਾਰੀ ਨਿਊ ਮੈਕਸੀਕੋ  ਦੇ ਸਿਹਤ ਅਧਿਕਾਰੀਆਂ ਨੇ ਦਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਹੈਂਡ ਸੈਨੀਟਾਈਜ਼ਰ ਪੀਣ ਦੀ ਘਟਨਾ ਤੋਂ ਬਾਅਦ ਤਿੰਨ ਹੋਰ ਲੋਕ ਵੀ ਗੰਭੀਰ ਹਾਲਤ ਵਿਚ ਹਨ। 

ਅਜਿਹਾ ਸਮਝਿਆ ਜਾ ਰਿਹਾ ਹੈ ਕਿ ਸੱਤ ਲੋਕਾਂ ਨੇ ਜੋ ਹੈਂਡ ਸੈਨੀਟਾਈਜ਼ਰ ਪੀਤਾ ਸੀ, ਉਸ ਵਿਚ ਮੈਥਨਾਲ ਸੀ। ਮੈਕਸੀਕੋ ਦੇ ਸਿਹਤ ਸਕੱਤਰ ਕੈਥੀ ਕੁੰਕੇਲ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਥਨਾਲ ਵਾਲਾ ਹੈਂਡ ਸੈਨੀਟਾਈਜ਼ਰ ਪੀ ਲਿਆ ਹੈ, ਤਾਂ ਤੁਰੰਤ ਮੈਡੀਕਲ ਸਹਾਇਤਾ ਲਓ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਸ਼ਰਾਬ ਦੇ ਵਿਕਲਪ ਦੇ ਤੌਰ ‘ਤੇ ਸੈਨੀਟਾਈਜ਼ਰ ਪੀਤਾ ਸੀ।

ਸਿਹਤ ਸਕੱਤਰ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਜਿੰਨੀ ਜਲਦੀ ਹੋ ਸਕੇ ਹਸਪਤਾਲ ਆਉਣਾ ਚਾਹੀਦਾ ਹੈ। ਦੱਸ ਦਈਏ ਕਿ ਮੈਥਨਾਲ ਦੀ ਜ਼ਿਆਦਾ ਮਾਤਰਾ ਦੇ ਸੰਪਰਕ ਵਿਚ ਆਉਣ ਨਾਲ ਸਿਰ ਦਰਦ, ਉਲਟੀ, ਸਾਫ ਦਿਖਾਈ ਨਾ ਦੇਣਾ, ਕੋਮਾ ਵਿਚ ਜਾਣ ਦਾ ਖਤਰਾ ਹੁੰਦਾ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਕਈ ਜੇਲ੍ਹਾਂ ਵਿਚ ਸੈਨੀਟਾਈਜ਼ਰ ਦੀ ਵਰਤੋਂ ‘ਤੇ ਪਾਬੰਧੀ ਸੀ।

ਜੇਲ੍ਹ ਵਿਚ ਇਹ ਡਰ ਬਣਿਆ ਰਹਿੰਦਾ ਸੀ ਕਿ ਕੈਦੀ ਇਸ ਨੂੰ ਪੀ ਜਾਣਗੇ ਜਾਂ ਅੱਗ ਲਗਾਉਣ ਵਿਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲ ਹੀ ਵਿਚ ਅਮਰੀਕਾ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੈਕਸੀਕੋ ਦੀ ਕੰਪਨੀ Eskbiochem SA ਦੇ ਬਣਾਏ ਗਏ ਸੈਨੀਟਾਈਜ਼ਰ ਦੀ ਵਰਤੋਂ ਨਾ ਕਰਨ।