ਭਾਰਤੀ ਮੂਲ ਦੇ ਸੰਜੀਵ ਸਹੋਤਾ ਦਾ ਨਾਵਲ 'ਚਾਈਨਾ ਰੂਮ' ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਹਿਤ ਦੇ ਸਭ ਤੋਂ ਮਸ਼ਹੂਰ ਬੁੱਕਰ ਪੁਰਸਕਾਰ ਦੀ ਦੌੜ ਵਿਚ ਇਸ ਸਾਲ ਭਾਰਤੀ ਮੂਲ ਦੇ ਬਰਤਾਨਵੀ ਲੇਖਕ ਸੰਜੀਵ ਸਹੋਤਾ ਦਾ ਨਾਵਲ ਵੀ ਸ਼ਾਮਲ ਹੈ।

Indian-Origin Author Sunjeev Sahota Among 13 Contenders for Booker Prize

ਲੰਡਨ: ਸਾਹਿਤ ਦੇ ਸਭ ਤੋਂ ਮਸ਼ਹੂਰ ਬੁੱਕਰ ਪੁਰਸਕਾਰ ਦੀ ਦੌੜ ਵਿਚ ਇਸ ਸਾਲ ਭਾਰਤੀ ਮੂਲ ਦੇ ਬਰਤਾਨਵੀ ਲੇਖਕ ਸੰਜੀਵ ਸਹੋਤਾ ਦਾ ਨਾਵਲ ਵੀ ਸ਼ਾਮਲ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਇਨਾਮ ਦੇ ਦਾਅਵੇਦਾਰਾਂ ਦੀ ਸੂਚੀ ਵਿਚ ਨੋਬਲ ਪੁਰਸਕਾਰ ਜੇਤੂ ਕਾਜੂਓ ਈਸ਼ੀਗੁਰੋ ਅਤੇ ਪੁਲਿਟਜ਼ਰ ਪੁਰਸਕਾਰ ਜੇਤੂ ਰਿਚਰਡ ਪਾਵਰਸ ਵਰਗੇ 13 ਲੇਖਕਾਂ ਦੇ ਨਾਮ ਹਨ।

ਹੋਰ ਪੜ੍ਹੋ: ਸ਼੍ਰੀਲੰਕਾ 'ਚ ਖੂਹ ਦੀ ਖੁਦਾਈ ਦੌਰਾਨ ਮਿਲਿਆ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ, ਕੀਮਤ 100 ਮਿਲੀਅਨ ਡਾਲਰ

ਸੰਜੀਵ ਸਹੋਤਾ ਦਾ ਨਾਵਲ ‘ਚਾਈਨਾ ਰੂਮ’ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ ਕੀਤਾ ਗਿਆ ਹੈ। 40 ਸਾਲਾ ਸਹੋਤਾ ਦੇ ਦਾਦਾ-ਦਾਦੀ 1960 ਦੇ ਦਹਾਕੇ ਵਿਚ ਪੰਜਾਬ ਤੋਂ ਯੂਕੇ ਆਏ ਸੀ। ਸੰਜੀਵ ਨੇ ਪਹਿਲਾਂ ਵੀ ‘ਦ ਈਅਰ ਆਫ ਦ ਰਨਵੇਜ’ ਲਈ 2015 ਦੇ ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਥਾਂ ਬਣਾਈ ਸੀ ਅਤੇ ਉਹਨਾਂ ਨੂੰ 2017 ਵਿਚ ਸਾਹਿਤ ਲਈ ਯੂਰੋਪੀ ਸੰਘ ਪੁਰਸਕਾਰ ਮਿਲਿਆ ਸੀ।

ਹੋਰ ਪੜ੍ਹੋ: ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ

ਉਹਨਾਂ ਦੇ ਨਾਵਲ ‘ਚਾਈਨਾ ਰੂਮ’ ਨੂੰ ਬ੍ਰਿਟੇਨ ਜਾਂ ਆਇਰਲੈਂਡ ਵਿਚ ਅਕਤੂਬਰ 2020 ਅਤੇ ਸਤੰਬਰ 2021 ਵਿਚਕਾਰ ਪ੍ਰਕਾਸ਼ਿਤ 158 ਨਾਵਲਾਂ ਵਿਚੋਂ ਚੁਣਿਆ ਗਿਆ ਹੈ। ਬੁੱਕਰ ਪੁਰਸਕਾਰ ਚੋਣ ਕਮੇਟੀ ਨੇ ਕਿਹਾ, '' ‘ਚਾਈਨਾ ਰੂਮ' ਨੇ ਦੋ ਕਾਲ ਅਤੇ ਦੋ ਮਹਾਂਦੀਪਾਂ ਨੂੰ ਇਕੱਠੇ ਬੁਣਦੇ ਹੋਏ ਪਰਵਾਸੀਆਂ ਦੇ ਤਜ਼ਰਬੇ 'ਤੇ ਅਧਾਰਤ ਕਹਾਣੀ ਦੇ ਇਕ ਸ਼ਾਨਦਾਰ ਮੋੜ ਤੋਂ ਸਾਨੂੰ ਪ੍ਰਭਾਵਤ ਕੀਤਾ”। ਸੰਜੀਵ ਨੇ ਬਹੁਤ ਹੀ ਸਹਿਜਤਾ ਨਾਲ ਇਸ ਔਖੇ ਵਿਸ਼ੇ ਨੂੰ ਪਿਆਰ, ਉਮੀਦ ਅਤੇ ਵਿਅੰਗ ਨਾਲ ਭਰ ਦਿੱਤਾ ਹੈ।

ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਬਾਰਿਸ਼ ਕਾਰਨ ਅਚਾਨਕ ਆਇਆ ਹੜ੍ਹ, ਇੱਕ ਦੀ ਮੌਤ, 10 ਲਾਪਤਾ

ਬੁੱਕਰ 2021 ਦੇ ਪ੍ਰਮੁੱਖ ਦਾਅਵੇਦਾਰਾਂ ਦੀ ਸੂਚੀ

ਅਨੁਕ ਅਰੂਦਰਪ੍ਰੈਸਮ (ਏ ਪੈਸੇਜ ਨਾਰਥ), ਰਾਸ਼ੇਲ ਕਸਕ (ਸੈਕਿੰਡ ਪਲੇਸ), ਡੈਮਨ ਗਲਗਟ (ਦ ਪਰਾਮਿਸ, ਨਾਥਨ ਹੈਰਿਸ (ਦ ਸਵੀਟਨੈੱਸ ਆਫ ਵਾਟਰ), ਕਾਜੂਓ ਈਸ਼ੀਗੂਰੋ (ਕਲਾਰਾ ਐਂਡ ਦ ਸਨ), ਕਾਰੇਨ ਜੇਨਿੰਗਸ (ਐੱਨ ਆਈਲੈਂਡ), ਮੈਰੀ ਲੌਸਨ (ਅ ਟਾਊਨ ਕਾਲਡ ਸੋਲੈਸ), ਪੈਟ੍ਰਸੀਆ ਲਾੱਕਵੁੱਡ (ਨੋ ਵਨ ਇਜ਼ ਟਾਕਿੰਗ ਅਬਾਊਟ ਦਿਸ), ਨਦੀਫਾ ਮੁਹੰਮਦ (ਦ ਫਾਰਚੂਨ ਮੈਨ), ਰਿਚਰਡ ਪਾਵਰਜ਼ (ਬੇਵਿਲਡਰਮੈਂਟ), ਸੰਜੀਵ ਸਹੋਤਾ (ਚਾਈਨਾ ਰੂਮ), ਮੈਗੀ ਸ਼ੀਪਸਟੇਡ ( ਗ੍ਰੇਟ ਸਰਕਲ), ਫ੍ਰਾਂਸਿਸ ਸਪੈਫਰਡ (ਲਾਈਟ ਪਰਪੇਚੁਅਲ)।