ਹੁਣ ਇਸ ਵੱਡੇ ਸੰਮੇਲਨ ਜ਼ਰੀਏ ਮੋਦੀ ਨੂੰ ਪਾਕਿ ਬੁਲਾਉਣਗੇ ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਾਰਕ ਸਿਖ਼ਰ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

Now Imran Khan will call on Modi through this big convention

ਇਸਲਾਮਾਬਾਦ (ਭਾਸ਼ਾ) : ਪਾਕਿ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਾਰਕ ਸਿਖ਼ਰ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਣਗੇ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਪਣੇ ਪਹਿਲੇ ਭਾਸ਼ਣ ਵਿਚ ਹੀ ਕਹਿ ਚੁੱਕੇ ਹਨ ਕਿ ਜੇਕਰ ਭਾਰਤ ਸ਼ਾਂਤੀ ਅਤੇ ਗੱਲਬਾਤ ਲਈ ਇਕ ਕਦਮ ਵਧਾਉਂਦਾ ਹੈ, ਤਾਂ ਪਾਕਿਸਤਾਨ ਦੋ ਕਦਮ ਅੱਗੇ ਆਵੇਗਾ।

19ਵੇਂ ਸਾਰਕ ਸਿਖ਼ਰ ਸੰਮੇਲਨ ਦਾ ਪ੍ਰਬੰਧ 2016 ਵਿਚ ਪਾਕਿਸਤਾਨ ਵਿਚ ਕੀਤਾ ਜਾਣਾ ਸੀ ਪਰ ਭਾਰਤ ਸਮੇਤ ਬੰਗਲਾਦੇਸ਼, ਭੂਟਾਨ ਅਤੇ ਅਫ਼ਗਾਨਿਸਤਾਨ ਨੇ ਇਸ ਸਮਿਟ ਵਿਚ ਹਿੱਸਾ ਨਹੀਂ ਲਿਆ ਸੀ। 18 ਸਤੰਬਰ ਨੂੰ ਭਾਰਤ ਵਿਚ ਜੰਮੂ ਕਸ਼ਮੀਰ ਦੇ ਓਰੀ ਵਿਚ ਭਾਰਤੀ ਆਰਮੀ ਕੈਂਪ ‘ਤੇ ਅਤਿਵਾਦੀ ਹਮਲਾ ਹੋਇਆ ਸੀ। ਹਮਲੇ ਦੇ ਵਿਰੋਧ ਵਿਚ ਭਾਰਤ ਨੇ ਸੰਮੇਲਨ ਵਿਚ ਹਿੱਸਾ ਨਹੀਂ ਲਿਆ ਸੀ। ਉਥੇ ਹੀ, ਬੰਗਲਾਦੇਸ਼ ਘਰੇਲੂ ਪ੍ਰਸਥਿਤੀਆਂ ਦਾ ਹਵਾਲਾ ਦਿੰਦੇ ਹੋਏ ਇਸ ਸੰਮੇਲਨ ਵਿਚ ਸ਼ਾਮਿਲ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਇਹ ਸੰਮੇਲਨ ਰੱਦ ਕਰਨਾ ਪਿਆ ਸੀ।