ਪਾਕਿਸਤਾਨ 'ਚ ਪਹਿਲੀ ਹਿੰਦੂ ਮਹਿਲਾ ਜੱਜ ਬਣੀ ਸੁਮਨ ਕੁਮਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖ਼ਬਰਾਂ ਮੁਤਾਬਕ ਕੰਬਰ ਸ਼ਾਹਦਾਦਕੋਟ ਨਿਵਾਸੀ ਸੁਮਨ ਅਪਣੇ ਜੱਦੀ ਜ਼ਿਲ੍ਹੇ ਵਿਚ ਹੀ ਜੱਜ ਦੇ ਤੌਰ 'ਤੇ ਸੇਵਾ ਦੇਣਗੇ।

Suman Kumari

ਇਸਲਾਮਾਬਾਦ : ਸੁਮਨ ਕੁਮਾਰੀ ਪਾਕਿਸਤਾਨ ਵਿਚ ਸਿਵਲ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਮਹਿਲਾ ਬਣ ਗਏ ਹਨ। ਖ਼ਬਰਾਂ ਮੁਤਾਬਕ ਕੰਬਰ ਸ਼ਾਹਦਾਦਕੋਟ ਨਿਵਾਸੀ ਸੁਮਨ ਅਪਣੇ ਜੱਦੀ ਜ਼ਿਲ੍ਹੇ ਵਿਚ ਹੀ ਜੱਜ ਦੇ ਤੌਰ 'ਤੇ ਸੇਵਾ ਦੇਣਗੇ। ਉਹਨਾਂ ਨੇ ਹੈਦਰਾਬਾਦ ਤੋਂ ਐਲਐਲਬੀ ਅਤੇ ਕਰਾਚੀ ਦੀ ਸ਼ਹੀਦ ਜ਼ੁਲਫੀਕਾਰ ਅਲੀ ਭੁੱਟੋ ਵਿਗਿਆਨ ਅਤੇ ਤਕਨੀਕੀ ਸੰਸਥਾ ਤੋਂ ਐਲਐਲਐਮ ਕੀਤੀ ਹੈ।

ਸੁਮਨ ਦੇ ਪਿਤਾ ਪਵਨ ਕੁਮਾਰ ਬੋਦਾਨ ਮੁਤਾਬਕ ਸੁਮਨ ਕੰਬਰ ਸ਼ਾਹਦਾਦਕੋਟ ਜ਼ਿਲ੍ਹੇ ਦੇ ਗਰੀਬਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੁਮਨ ਨੇ ਇਕ ਚੁਨੌਤੀਪੂਰਨ ਪੇਸ਼ੇ ਦੀ ਚੋਣ ਕੀਤੀ ਹੈ। ਪਰ ਮੈਨੂੰ ਯਕੀਨ ਹੈ ਕਿ ਉਹ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਉੱਚਾ ਮੁਕਾਮ ਹਾਸਲ ਕਰੇਗੀ। ਸੁਮਨ ਦੇ ਪਿਤਾ ਅੱਖਾਂ ਦੇ ਡਾਕਟਰ ਹਨ

ਅਤੇ ਉਹਨਾਂ ਦਾ ਵੱਡਾ ਭਰਾ ਸਾਫਟਵੇਅਰ ਇੰਜੀਨੀਅਰ ਹੈ। ਉਹਨਾਂ ਦੀ ਭੈਣ ਚਾਰਟੇਡ ਅਕਾਉਂਟੇਂਟ ਹਨ। ਹਾਲਾਂਕਿ ਸੁਮਨ ਗਾਇਕਾ ਲਤਾ ਮੰਗੇਸ਼ਕਰ ਅਤੇ ਆਤਿਫ ਅਸਲਮ ਦੀ ਪ੍ਰੰਸਸਕ ਹੈ। ਪਾਕਿਸਤਾਨ ਵਿਚ ਕਿਸੇ ਹਿੰਦੂ ਵਿਅਕਤੀ ਨੂੰ ਜੱਜ ਨਿਯੁਕਤ ਕੀਤੇ ਜਾਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ।

ਪਹਿਲੇ ਹਿੰਦੂ ਜੱਜ ਜਸਟਿਸ ਰਾਣਾ ਭਗਵਾਨ ਦਾਸ ਸਨ ਜੋ 2005 ਤੋਂ 2007 ਦੀ ਮਿਆਦ ਦੌਰਾਨ ਕਾਰਜਕਾਰੀ ਮੁੱਖ ਜੱਜ ਚੁਣੇ ਗਏ ਸਨ। ਪਾਕਿਸਤਾਨ ਦੀ ਕੁੱਲ ਅਬਾਦੀ ਵਿਚ ਦੋ ਫ਼ੀ ਸਦੀ ਹਿੰਦੂ ਹਨ ਅਤੇ ਇਸਲਾਮ ਤੋਂ ਬਾਅਦ ਦੇਸ਼ ਵਿਚ ਹਿੰਦੂ ਧਰਮ ਦੂਜਾ ਸੱਭ ਤੋਂ ਵੱਡਾ ਧਰਮ ਹੈ।