ਅਮਰੀਕੀ ਹਵਾਈ ਅੱਡੇ 'ਤੇ ਜਾਂਚ ਦੌਰਾਨ ਮਿਜ਼ਾਈਲ ਲਾਂਚਰ ਬਰਾਮਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਟੈਕਸਾਸ ਦੇ ਵਿਅਕਤੀ ਨੇ ਕਿਹਾ - ਉਹ ਕੁਵੈਤ ਤੋਂ  ''ਇਕ ਯਾਦਗਾਰ ਨਿਸ਼ਾਨੀ'' ਦੇ ਰੂਪ ਵਿਚ ਇਸ ਨੂੰ ਲੈ ਕੇ ਆ ਰਿਹਾ ਸੀ।

Missile launcher found in US man's luggage at airport

ਵਾਸ਼ਿੰਗਟਨ : ਅਮਰੀਕੀ ਆਵਾਜਾਈ ਸੁਰੱਖਿਆ ਅਧਿਕਾਰੀਆਂ  ਸੋਮਵਾਰ ਨੂੰ ਵਾਸ਼ਿੰਗਟਨ ਖੇਤਰ ਦੇ ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਇਕ ਬੈਗ ਵਿਚੋਂ ਇਕ ਮਿਜ਼ਾਈਲ ਲਾਂਚਰ ਬਰਾਮਕ ਕੀਤਾ। ਇਸ ਰੱਖਣ ਵਾਲੇ ਟੈਕਸਾਸ ਦੇ ਵਿਅਕਤੀ ਨੇ ਕਿਹਾ ਕਿ ਉਹ ਕੁਵੈਤ ਤੋਂ  ''ਇਕ ਯਾਦਗਾਰ ਨਿਸ਼ਾਨੀ'' ਦੇ ਰੂਪ ਵਿਚ ਇਸ ਨੂੰ ਲੈ ਕੇ ਆ ਰਿਹਾ ਸੀ। ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀ.ਐੱਸ.ਏ.) ਦੇ ਬੁਲਾਰੇ ਲਿਸਾ ਫਾਰਬਸਟੀਨ ਨੇ ਟਵੀਟ ਕਰ ਕੇ ਦਿਤੀ।

ਟੀ.ਐੱਸ.ਏ. ਨੇ ਇਸ ਘਟਨਾ 'ਤੇ ਇਕ ਬਿਆਨ ਵੀ ਜਾਰੀ ਕੀਤਾ ਹੈ ਜਿਸ ਮੁਤਾਬਕ ਸ਼ਖਸ ਇਕ ਸਰਗਰਮ ਮਿਲਟਰੀ ਕਰਮੀ ਸੀ। ਟੀ.ਐੱਸ.ਏ. ਨੇ ਕਿਹਾ,''ਚੰਗੀ ਕਿਸਮਤ ਨਾਲ ਉਹ ਵਸਤੂ ਇਕ ਜ਼ਿੰਦਾ ਉਪਕਰਨ ਨਹੀਂ ਸੀ। ਇਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰਨ ਲਈ ਰਾਜ ਦੇ ਫਾਇਰ ਮਾਰਸ਼ਲ ਨੂੰ ਸੌਂਪ ਦਿਤਾ ਗਿਆ।'' 

ਬਿਆਨ ਵਿਚ ਗ੍ਰਿਫਿਨ ਮਿਜ਼ਾਈਲ ਲਈ ਲਾਂਚ ਟਿਊਬ ਦੇ ਰੂਪ ਵਿਚ ਦਿਸਣ ਵਾਲੇ ਅਕਸ ਵੀ ਸ਼ਾਮਲ ਹਨ। ਭਾਵੇਂਕਿ ਇਸ ਮਿਜ਼ਾਈਲ ਦਾ ਨਿਰਮਾਣ ਕਰਨ ਵਾਲੇ ਰੇਥਿਯਾਨ ਦਾ ਕਹਿਣਾ ਹੈ, ''ਅਨਿਯਮਿਤ ਯੁੱਧ ਆਪਰੇਸ਼ਨਸ ਲਈ ਇਹ ਇਕ ਸਹੀ, ਘੱਟ ਨੁਕਸਾਨ ਕਰਨ ਵਾਲਾ ਹਥਿਆਰ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਧਰਤੀ, ਸਮੁੰਦਰ ਅਤੇ ਹਵਾਈ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਏਕੀਕਰਨ ਲਈ ਇਹ ਇਕ ਸਿੱਧਾ ਟਰੈਕ ਰਿਕਾਰਡ ਹੈ।'