ਕਾਰ ਪਿੱਛੇ ਕੁੱਤੇ ਨੂੰ ਬੰਨ ਕੇ ਪੂਰੇ ਸ਼ਹਿਰ ਵਿਚ ਘੁਮਾਇਆ , ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਦੈਪੁਰ ਵਿਚ ਇਹਨੀਂ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ।

Man allegedly dragged his dog behind his car

ਨਵੀਂ ਦਿੱਲੀ: ਉਦੈਪੁਰ ਵਿਚ ਇਹਨੀਂ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇਹਨੀਂ ਦਿਨੀਂ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਚਾਲਕ ਅਪਣੀ ਕਾਰ ਪਿੱਛੇ ਰੱਸੀ ਨਾਲ ਇਕ ਕੁੱਤੇ ਨੂੰ ਬੰਨ ਕੇ ਘਸੀਟਦਾ ਹੋਇਆ ਲੈ ਕੇ ਜਾ ਰਿਹਾ ਹੈ।ਜਿਸ ਕਾਰ ਦੇ ਪਿੱਛੇ ਕੁੱਤੇ ਨੂੰ ਬੰਨ ਕੇ ਘਸੀਟਿਆ ਜਾ ਰਿਹਾ ਹੈ।

ਉਸ ਕਾਰ ਦਾ ਨੰਬਰ RJ 27-CA-7595 ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਨਵਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅੱਗੇ ਆ ਰਹੀਆਂ ਹਨ। ਪਸ਼ੂ ਸਹਾਇਤਾ ਸੰਸਥਾ ਵੱਲੋਂ ਉਦੈਪੁਰ ਦੇ ਸੁਖੇਰ ਥਾਣੇ ਵਿਚ ਕਾਰ ਮਾਲਿਕ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਕਾਰ ਨਾਲ ਕੁੱਤੇ ਨੂੰ ਘਸੀਟਿਆ ਜਾ ਰਿਹਾ ਸੀ ਉਸ ਨੂੰ ਮੁਰੰਮਤ ਲਈ ਇਕ ਗੈਰਾਜ ਵਿਚ ਰੱਖਿਆ ਗਿਆ ਸੀ। ਜਦੋਂ ਗੈਰਾਜ ਕੋਲ ਕੁੱਤਾ ਮਰ ਗਿਆ ਤਾਂ ਗੈਰਾਜ ਮਾਲਕ ਵੱਲੋਂ ਉਸ ਕੁੱਤੇ ਨੂੰ ਕਾਰ ਦੇ ਪਿੱਛੇ ਬੰਨ ਕੇ ਲਿਜਾਇਆ ਜਾ ਰਿਹਾ ਸੀ, ਉਸੇ ਸਮੇਂ ਕਿਸੇ ਨੇ ਇਹ ਵੀਡੀਓ ਬਣਾ ਲਈ।ਸਬ ਇੰਸਪੈਕਟਰ ਕਰਮਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਕੁੱਤੇ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹ ਕੁੱਤੇ ਦੀ ਜਾਂਚ ਕਰ ਰਹੇ ਹਨ। ਕੁੱਤਾ ਜਿਉਂਦਾ ਸੀ ਜਾਂ ਨਹੀਂ ਇਸ ਬਾਰੇ ਡਰਾਇਵਰ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।