ਐਮਾਜ਼ੋਨ 'ਤੇ ਯੂਰੋਪੀਅਨ ਯੂਨੀਅਨ ਨੇ ਲਗਾਇਆ 6600 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਰੋਪੀਅਨ ਯੂਨੀਅਨ ਦੇ ਡਾਟਾ ਸੁਰੱਖਿਆ ਕਾਨੂੰਨਾਂ ਦਾ ਕਥਿਤ ਤੌਰ ’ਤੇ ਉਲੰਘਣ ਕਰਨ ਲਈ ਐਮਾਜ਼ੋਨ ’ਤੇ 886 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

Amazon hit with $886 million EU fine for Data breaches

ਨਵੀਂ ਦਿੱਲੀ: ਯੂਰੋਪੀਅਨ ਯੂਨੀਅਨ ਦੇ ਡਾਟਾ ਸੁਰੱਖਿਆ ਕਾਨੂੰਨਾਂ ਦਾ ਕਥਿਤ ਤੌਰ ’ਤੇ ਉਲੰਘਣ ਕਰਨ ਲਈ ਐਮਾਜ਼ੋਨ ’ਤੇ 886 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਫੈਸਲੇ ਲਕਜ਼ਮਬਰਗ ਦੇ ਨੈਸ਼ਨਲ ਕਮਿਸ਼ਨ ਫਾਰ ਡਾਟਾ ਪ੍ਰੋਟੈਕਸ਼ਨ ਨੇ ਸੁਣਾਇਆ ਹੈ। ਕਮਿਸ਼ਨ ਦੇ ਸਾਹਮਣੇ ਇਹ ਦਾਅਵਾ ਕੀਤਾ ਗਿਆ ਸੀ ਕਿ ਐਮਾਜ਼ੋਨ ਨਿੱਜੀ ਡਾਟਾ ਨੂੰ ਲੈ ਕੇ ਯੂਰੋਪੀਅਨ ਯੂਨੀਅਨ ਦੇ ਕਾਨੂੰਨਾਂ ਦਾ ਪਾਲਣ ਨਹੀਂ ਕਰਦੀ ਹੈ।

ਹੋਰ ਪੜ੍ਹੋ: ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਝਟਕਾ, ATM ’ਚੋਂ ਪੈਸੇ ਕਢਵਾਉਣ ’ਤੇ ਦੇਣੀ ਪਵੇਗੀ ਜ਼ਿਆਦਾ ਫੀਸ

ਅਪਣੇ ਉੱਪਰ ਲੱਗੇ ਇਹਨਾਂ ਆਰੋਪਾਂ ਦੇ ਜਵਾਬ ਵਿਚ ਐਮਾਜ਼ੋਨ ਨੇ ਕਿਹਾ ਕਿ ਉਹ ਅਪਣਾ ਪੂਰਾ ਬਚਾਅ ਕਰੇਗਾ। ਇਕ ਬੁਲਾਰੇ ਨੇ ਨਿਊਜ਼ ਚੈਨਲ ਨੂੰ ਦੱਸਿਆ, ‘ਕੋਈ ਡਾਟਾ ਉਲੰਘਣ ਨਹੀਂ ਹੋਇਆ ਹੈ’। ਯੂਰੋਪੀਅਨ ਯੂਨੀਅਨ ਦੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਨਿਯਮਾਂ ਵਿਚ ਕੰਪਨੀਆਂ ਨੂੰ ਲੋਕਾਂ ਦੇ ਨਿੱਜੀ ਡਾਟਾ ਦੀ ਵਰਤੋਂ ਕਰਨ ਤੋਂ ਪਹਿਲਾਂ ਲੋਕਾਂ ਦੀ ਸਹਿਮਤੀ ਲੈਣਾ ਲਾਜ਼ਮੀ ਹੈ ਨਹੀਂ ਤਾਂ ਉਹਨਾਂ ਨੂੰ ਭਾਰੀ ਜੁਰਮਾਨਾ ਲਗਾਉਣ ਦਾ ਨਿਯਮ ਹੈ।

ਹੋਰ ਪੜ੍ਹੋ: ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਦਿੱਤੀ ਮਾਤ

ਲਕਜ਼ਮਬਰਗ ਦੀ ਡਾਟਾ ਪ੍ਰੋਟੈਕਸ਼ਨ ਅਥਾਰਟੀ ਨੇ 16 ਜੁਲਾਈ ਨੂੰ ਐਮਾਜ਼ੋਨ ਨੂੰ ਜੁਰਮਾਨਾ ਲਗਾਇਆ ਹੈ। ਇਸ ਦੇ ਜਵਾਬ ਵਿਚ ਐਮਾਜ਼ੋਨ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸੀਐਨਪੀਡੀ ਦਾ ਫੈਸਲਾ ਬਿਨ੍ਹਾਂ ਆਧਾਰ ਤੋਂ ਹੈ ਅਤੇ ਇਸ ਮਾਮਲੇ ਵਿਚ ਅਸੀਂ ਪੂਰੀ ਤਰ੍ਹਾਂ ਅਪਣਾ ਬਚਾਅ ਕਰਾਂਗੇ’। ਵਾਲ ਸਟ੍ਰੀਟ ਜਰਨਲ ਨੇ ਜੂਨ ਵਿਚ ਦੱਸਿਆ ਸੀ ਕਿ ਯੂਰੋਪੀਅਨ ਸੰਘ ਦੇ ਗੋਪਨੀਯਤਾ ਕਾਨੂੰਨਾਂ ਦੀ ਉਲੰਘਣਾ ਦੇ ਅਧਾਰ ’ਤੇ ਐਮਾਜ਼ੋਨ ਨੂੰ 425 ਮਿਲੀਅਨ ਡਾਲਰ ਤੋਂ ਜ਼ਿਆਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।