Nandigram Election Case: ਮਮਤਾ ਬੈਨਰਜੀ ਨੂੰ ਵੱਡਾ ਝਟਕਾ, HC ਨੇ ਲਾਇਆ 5 ਲੱਖ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੰਦੀਗ੍ਰਾਮ ਚੋਣ ਮਾਮਲੇ ਵਿਚ ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਦਿੰਦਿਆਂ 5 ਲੱਖ ਰੁਪਏ ਦਾ ਜੁਰਮਾਨਾ ਲਾਗਇਆ ਹੈ।

Mamata Banerjee

ਕੋਲਕਾਤਾ: ਨੰਦੀਗ੍ਰਾਮ ਚੋਣ ਮਾਮਲੇ (Nandigram Election Case) ਵਿਚ ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (HC imposes fine on Mamata Banerjee) ਨੂੰ ਵੱਡਾ ਝਟਕਾ ਦਿੰਦਿਆਂ 5 ਲੱਖ ਰੁਪਏ ਦਾ ਜੁਰਮਾਨਾ ਲਾਗਇਆ ਹੈ। ਦਰਅਸਲ ਮਮਤਾ ਬੈਨਰਜੀ ’ਤੇ ਇਹ ਜੁਰਮਾਨਾ ਉਹਨਾਂ ਦੀ ਚੋਣ ਪਟੀਸ਼ਨ ਦੀ ਸੁਣਵਾਈ ਤੋਂ ਜਸਟਿਸ ਕੌਸ਼ਿਕ ਚੰਦਾ ਦੀ ਬੈਂਚ ਨੂੰ ਹਟਾਉਣ ਦੀ ਮੰਗ ਤੋਂ ਬਾਅਦ ਲਗਾਇਆ ਗਿਆ ਹੈ।

ਹੋਰ ਪੜ੍ਹੋ: ਅਲਵਿਦਾ ਦਿਲੀਪ ਕੁਮਾਰ! ਅੰਗਰੇਜ਼ਾਂ ਖਿਲਾਫ਼ ਭਾਸ਼ਣ ਦੇਣ ਲਈ ਜੇਲ੍ਹ ਵੀ ਗਏ ਸਨ ਦਿਲੀਪ ਕੁਮਾਰ

ਮਤਾ ਬੈਨਜਰੀ (Mamata Banerjee Fined) ਨੇ ਜਸਟਿਸ ਚੰਦਾ ’ਤੇ ਭਾਜਪਾ ਨਾਲ ਸਬੰਧ ਹੋਣ ਦਾ ਆਰੋਪ ਲਗਾਇਆ ਸੀ। ਕੋਰਟ ਨੇ ਮਾਮਲੇ ਵਿਚ ਟਿੱਪਣੀ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਨੇ ਨਿਆਂਪਾਲਕਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਪਟੀਸ਼ਨ ਦਰਜ ਕਰਦੇ ਸਮੇਂ ਮਮਤਾ ਨੇ ਕਿਹਾ ਸੀ ਕਿ ਜਸਟਿਸ ਚੰਦਾ ਦੀ ਕਥਿਤ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਭਾਜਪਾ ਨੇਤਾਵਾਂ ਨਾਲ ਦਿਖਾਈ ਦੇ ਰਹੇ ਹਨ। ਅਜਿਹੇ ਵਿਚ ਉਹਨਾਂ ਨੂੰ ਇਸ ਕੇਸ ਤੋਂ ਹਟ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ: ਪਤੀ-ਪਤਨੀ ਨੂੰ ਪਿਆਰ ਪਰਖਣਾ ਪਿਆ ਮਹਿੰਗਾ, ਮਜ਼ਾਕ-ਮਜ਼ਾਕ ‘ਚ ਪੀਤਾ ਜ਼ਹਿਰ, ਪਤਨੀ ਦੀ ਮੌਤ

ਜ਼ਿਕਰਯੋਗ ਹੈ ਕਿ 2 ਮਈ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਦੌਰਾਨ ਮਮਤਾ ਬੈਨਰਜੀ (Mamata Banerjee fined Rs 5 lakh) ਨੰਦੀਗ੍ਰਾਮ ਸੀਟ ਤੋਂ ਭਾਜਪਾ ਸ਼ੁਭੇਂਦਰ ਅਧਿਕਾਰੀ ਤੋਂ 1956 ਵੋਟਾਂ ਨਾਲ ਹਾਰ ਗਈ। ਨਤੀਜਿਆਂ ਦੇ ਦਿਨ ਉਹਨਾਂ ਨੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕੀਤੀ, ਜਿਸ ਨੂੰ ਚੋਣ ਕਮਿਸ਼ਨ ਨੇ ਨਹੀਂ ਮੰਨਿਆ।

ਹੋਰ ਪੜ੍ਹੋ: ਵਿਕੀ IELTS ਕਰਵਾਉਣ ਵਾਲੀ ਕੰਪਨੀ! ਹੁਣ ਬਿਨ੍ਹਾਂ IELTS ਕਿਵੇਂ ਜਾ ਸਕਦੇ ਹੋ ਕੈਨੇਡਾ, ਜਾਣੋ ਇੱਥੇ

ਇਸ ਤੋਂ ਬਾਅਦ ਚੋਣ ਨਤੀਜਿਆਂ ਖਿਲਾਫ਼ ਮਮਤਾ ਕੋਲਕਾਤਾ ਹਾਈ ਕੋਰਟ ਗਈ। ਇਸ ਵਿਚ ਉਹਨਾਂ ਨੇ ਸ਼ੁਭੇਂਦਰ ਅਧਿਕਾਰੀ ’ਤੇ ਚੋਣਾਂ ਵਿਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਧਰਮ ਦੇ ਅਧਾਰ ’ਤੇ ਵੋਟ ਮੰਗਣ ਦੇ ਆਰੋਪ ਲਗਾਏ ਤੇ ਚੋਣ ਰੱਦ ਕਰਨ ਦੀ ਮੰਗ ਕੀਤੀ।