'ਬਾਪੂ ਦੇ ਅਸ਼ੀਰਵਾਦ' ਵਾਲੇ ਪੱਤਰ ਦੀ ਹੋਵੇਗੀ ਨੀਲਾਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਨੀਲਾਮੀ ਘਰ ਆਰ.ਆਰ. ਆਕਸ਼ਨ ਮੁਤਾਬਕ ਮਹਾਤਮਾ ਗਾਂਧੀ ਵਲੋਂ ਚਰਖੇ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਲਿਖਿਆ ਗਿਆ............

Mahatma Gandhi with his Charkha

ਵਾਸ਼ਿੰਗਟਨ : ਅਮਰੀਕਾ ਦੇ ਨੀਲਾਮੀ ਘਰ ਆਰ.ਆਰ. ਆਕਸ਼ਨ ਮੁਤਾਬਕ ਮਹਾਤਮਾ ਗਾਂਧੀ ਵਲੋਂ ਚਰਖੇ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਲਿਖਿਆ ਗਿਆ ਇਕ ਬਿਨਾਂ ਤਰੀਕ ਵਾਲਾ ਪੱਤਰ ਪੰਜ ਹਜ਼ਾਰ ਡਾਲਰ ਵਿਚ ਨੀਲਾਮ ਹੋ ਸਕਦਾ ਹੈ। ਨੀਲਾਮੀ ਘਰ ਨੇ ਇਕ ਬਿਆਨ ਵਿਚ ਦਸਿਆ ਕਿ ਯਸ਼ਵੰਤ ਪ੍ਰਸਾਦ ਨਾਮ ਦੇ ਕਿਸੇ ਵਿਅਕਤੀ ਨੂੰ ਲਿਖਿਆ ਗਿਆ ਇਹ ਪੱਤਰ ਗੁਜਰਾਤੀ ਵਿਚ ਹੈ ਅਤੇ ਇਹ ਬਾਪੂ ਦਾ ਅਸ਼ੀਰਵਾਦ ਨਾਲ ਦਸਤਖ਼ਤ ਕੀਤਾ ਹੋਇਆ ਹੈ। ਗਾਂਧੀ ਨੇ ਪੱਤਰ ਵਿਚ ਲਿਖਿਆ ਹੈ,''ਅਸੀਂ ਜੋ ਚਰਖੇ ਬਾਰੇ ਸੋਚਿਆ ਸੀ ਉਹ ਹੋ ਗਿਆ।'' ਉਨ੍ਹਾਂ ਲਿਖਿਆ,''ਭਾਵੇਂ ਕਿ ਤੁਸੀਂ ਜੋ ਗੱਲ ਕਹੀ ਹੈ ਉਹ ਸਹੀ ਹੈ।''

ਗਾਂਧੀ ਵਲੋਂ ਚਰਖੇ ਦਾ ਜ਼ਿਕਰ ਬਹੁਤ ਮਹੱਤਵਪੂਰਣ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਆਰਥਕ ਆਜ਼ਾਦੀ ਦੇ ਪ੍ਰਤੀਕ ਦੇ ਤੌਰ 'ਤੇ ਅਪਨਾਇਆ ਸੀ। ਆਜ਼ਾਦੀ ਅੰਦੋਲਨ ਦੌਰਾਨ ਭਾਰਤੀਆਂ ਨੂੰ ਸਹਿਯੋਗ ਲਈ ਉਨ੍ਹਾਂ ਨੂੰ ਹਰ ਦਿਨ ਖਾਦੀ ਕੱਤਣ ਲਈ ਸਮਾਂ ਦੇਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ਤਹਿਤ ਸਾਰੇ ਭਾਰਤੀਆਂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਬਣਾਏ ਗਏ ਕਪੜਿਆਂ ਦੀ ਬਜਾਏ ਖਾਦੀ ਪਾਉਣ ਲਈ ਉਤਸ਼ਾਹਤ ਕੀਤਾ ਸੀ। ਚਰਖਾ ਅਤੇ ਖਾਦੀ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਪ੍ਰਤੀਕ ਬਣ ਗਏ ਸਨ। ਜ਼ਿਕਰਯੋਗ ਹੈ ਕਿ ਆਨਲਾਈਨ ਨੀਲਾਮੀ 12 ਸਤੰਬਰ ਨੂੰ ਖ਼ਤਮ ਹੋ ਜਾਵੇਗੀ। (ਪੀ.ਟੀ.ਆਈ)