ਸੰਸਾਰ-ਮੰਡੀ ਵਿਚ ਸਾਡਾ 'ਰੁਪਈਆ' ਡਾਲਰ/ਪੌਂਡ ਦੇ ਸਾਹਮਣੇ 'ਗ਼ਰੀਬ' ਹੋ ਰਿਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਾਡੀ ਆਰਥਕਤਾ ਵਿਚ ਭੁਚਾਲ ਆਉਣ ਦੀਆਂ ਪੇਸ਼ੀਨਗੋਈਆਂ ਹੋ ਰਹੀਆਂ ਨੇ...

Dollar & Rupee

ਭਾਰਤ ਦੀ ਵੱਡੀ ਕਮਜ਼ੋਰੀ ਰੁਪਏ ਦੀ ਡਾਲਰ ਸਾਹਮਣੇ ਬਣੀ ਆ  ਰਹੀ ਲਗਾਤਾਰ ਗਿਰਾਵਟ ਵੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਰੁਪਏ ਦੇ ਹੋਰ ਕਮਜ਼ੋਰ ਹੋਣ ਦੇ ਸੰਕੇਤ ਵੀ ਹਨ। ਐਫ਼.ਡੀ.ਆਈ. ਵਿਸ਼ਵਾਸ ਸੂਚਕ ਅੰਕ, ਜੋ ਕਿ ਅਮਰੀਕੀ ਕੋਮਾਂਤਰੀ ਨਿਵੇਸ਼ ਮਾਹਰ ਕੰਪਨੀ ਏ.ਟੀ. ਕੀਅਰਨੇ ਨੇ ਜਾਰੀ ਕੀਤਾ ਹੈ, ਅਨੁਸਾਰ ਭਾਰਤ ਨੂੰ 2015 ਤੋਂ ਬਾਅਦ ਪਹਿਲੀ ਵਾਰੀ ਪਹਿਲੇ 10 ਮਜ਼ਬੂਤ ਆਰਥਕਤਾ ਵਾਲੇ ਦੇਸ਼ਾਂ ਵਿਚੋਂ ਹਟਾ ਦਿਤਾ ਗਿਆ ਹੈ। ਇਸ ਨਾਲ ਭਾਰਤ ਵਿਚ ਵਿਦੇਸ਼ੀ ਨਿਵੇਸ਼ ਘੱਟ ਰਿਹਾ ਹੈ। ਹੁਣ ਅਮਰੀਕਾ ਵਿਚ ਨੌਕਰੀਆਂ ਵਿਚ ਸਥਿਰਤਾ ਲਿਆਉਣ ਲਈ ਤਨਖ਼ਾਹਾਂ ਵਿਚ ਵਾਧਾ ਕਰ ਕੇ, ਜੂਨ ਤਕ ਵਿਆਜ ਦਰ ਵੀ ਵਧਾਈ ਜਾ ਰਹੀ ਹੈ। 

ਕਰੈਡਿਟ ਸੁਈਸੀ ਸਵਿਟਜ਼ਰਲੈਂਡ 'ਚ ਸਥਾਪਤ ਇਕ ਕੋਮਾਂਤਰੀ ਆਰਥਕ ਸਲਾਹਕਾਰ ਕੰਪਨੀ ਹੈ ਜੋ ਦੁਨੀਆਂ ਭਰ ਵਿਚ ਅਰਬਾਂ ਡਾਲਰਾਂ ਦਾ ਨਿਵੇਸ਼ ਕਰਨ ਬਾਰੇ ਸਹੀ ਅਗਵਾਈ ਦੇਂਦੀ ਹੈ। ਇਸ ਕੰਪਨੀ ਦੇ ਇਕ ਇਸ਼ਾਰੇ ਨਾਲ ਪਲਾਂ ਵਿਚ ਅਰਬਾਂ ਡਾਲਰ ਇਕ ਦੇਸ਼ 'ਚੋਂ ਦੂਜੇ ਦੇਸ਼ 'ਚ ਪਹੁੰਚ ਜਾਂਦੇ ਹਨ ਤੇ ਉਸ ਦੇਸ਼ ਵਿਚ ਨਿਵੇਸ਼ ਦਾ ਹੜ੍ਹ ਵੀ ਆ ਸਕਦਾ ਹੈ। ਕ੍ਰੈਡਿਟ ਸੁਈਸੀ ਵਲੋਂ ਭਾਰਤ ਬਾਰੇ ਇਕ ਵੱਡਾ ਆਰਥਕ ਸੁਨੇਹਾ ਦਿਤਾ ਗਿਆ ਹੈ। ਇਸ ਵਲੋਂ ਭਾਰਤ ਵਾਸਤੇ ਤਿਆਰ ਕੀਤੀ ਯੋਜਨਾ ਰੀਪੋਰਟ ਵਿਚ ਆਖਿਆ ਗਿਆ ਹੈ ਕਿ ਭਾਰਤ ਵਿਚ ਇਕ ਵੱਡਾ ਆਰਥਕ ਤੂਫ਼ਾਨ ਆਉਣ ਵਾਲਾ ਹੈ। ਭਾਰਤ ਵਿਚ ਚਿੰਤਾ ਦਾ ਕਾਰਨ ਕੋਮਾਂਤਰੀ ਅਤੇ ਰਾਸ਼ਟਰੀ ਹਾਲਾਤ ਹਨ। ਕੋਮਾਤਰੀ ਕਾਰਨਾਂ ਵਿਚ ਭਾਰਤ ਦੀ ਘਟਦੀ ਕਮਾਈ, ਵਿੱਤੀ ਘਾਟਾ ਅਤੇ ਕੋਮਾਂਤਰੀ ਤੇਲ ਕੀਮਤਾਂ ਹਨ। ਇਸ ਸਖ਼ਤ ਟਿਪਣੀ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਵਿਚ ਵਿਕਾਸ ਦੀ ਕਹਾਣੀ ਵਿਚ ਇਸ ਰੋਕ ਬਲਕਿ ਗਿਰਾਵਟ ਦਾ ਕਾਰਨ ਇਕ ਵਿਗੜੀ ਹੋਈ ਆਰਥਕ ਨੀਤੀ ਹੈ।ਭਾਰਤ ਨੂੰ ਹੁਣ ਇਕ ਸੰਕਟ ਵਿਚ ਫਸੀ ਆਰਥਕਤਾ ਨੂੰ ਅਪਣੇ ਹੱਥਾਂ ਵਿਚ ਲੈ ਲੈਣ (ਖ਼ਰੀਦ ਲੈਣ) ਦਾ ਸੱਭ ਤੋਂ ਵਧੀਆ ਮੌਕਾ ਮੰਨਿਆ ਜਾ ਰਿਹਾ ਹੈ ਯਾਨੀ ਕਿ ਉਹ ਲੋਕ ਭਾਰਤ ਵਿਚ ਨਿਵੇਸ਼ ਕਰਨਗੇ ਜੋ ਮਜਬੂਰੀ ਕਾਰਨ ਘੱਟ ਕੀਮਤ ਤੇ ਵਿਕ ਰਹੇ ਅਤੇ ਸੰਕਟ ਵਿਚ ਫਸੇ ਉਦਯੋਗ ਜਾਂ ਵਪਾਰ ਖ਼ਰੀਦਣਗੇ ਜਿਨ੍ਹਾਂ ਨੂੰ ਸਥਿਤੀ ਸੰਭਲਣ ਮਗਰੋਂ ਵੱਡੀ ਕੀਮਤ ਲੈ ਕੇ ਵੇਚ ਦੇਣਗੇ ਤੇ ਅਪਣਾ ਮੁਨਾਫ਼ਾ ਕੱਢ ਲੈਣਗੇ। ਪਰ ਇਹ ਉਹ ਕੰਪਨੀਆਂ ਹਨ ਜੋ ਅਪਣਾ ਪੈਸਾ ਪਾ ਕੇ ਵਪਾਰ ਨੂੰ ਫੈਲਾਉਣ ਲਈ ਜ਼ੋਰ ਲਾਉਣਗੀਆਂ ਜਦਕਿ ਸੱਚ ਤਾਂ ਇਹ ਹੈ ਕਿ ਅੱਜ ਦੀ ਸਥਿਤੀ ਵਿਚ ਇਸ ਤਰ੍ਹਾਂ ਦਾ ਨਿਵੇਸ਼ ਵੀ ਕੋਈ ਕੋਈ ਹੀ ਕਰ ਰਿਹਾ ਹੈ। ਜੇ ਨਿਵੇਸ਼ਕਾਂ ਨੂੰ ਭਾਰਤ ਦੀ ਆਰਥਕਤਾ ਉਤੇ ਭਰੋਸਾ ਹੁੰਦਾ ਤਾਂ ਇੰਡੀਅਨ ਏਅਰਲਾਈਨਜ਼ ਨੂੰ ਖ਼ਰੀਦਣ ਵਾਲੀ ਇਕ ਕੰਪਨੀ ਤਾਂ ਮਿਲ ਜਾਂਦੀ।

ਭਾਰਤ ਵਿਚ ਚੀਨ ਵਲੋਂ ਪੈਸਾ ਲਾਉਣ ਅਥਵਾ ਨਿਵੇਸ਼ ਕਰਨ ਦਾ ਪਹਿਲਾ ਫ਼ੰਡ ਤਿਆਰ ਕੀਤਾ ਗਿਆ ਜਿਸ ਦਾ ਇਤਫ਼ਾਕਨ ਨਾਮ ਉਦਯੋਗਿਕ ਅਤੇ ਕਾਰੋਬਾਰੀ ਬੈਂਕ ਕ੍ਰੈਡਿਟ ਮਾਰਕੀਟ ਫ਼ੰਡ ਰਖਿਆ ਗਿਆ। ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਆਖਿਆ ਜਾ ਰਿਹਾ ਹੈ ਕਿ ਇਸ ਨਿਵੇਸ਼ ਨੂੰ ਚੀਨ ਦੇ ਆਰਥਕ ਲਾਂਘੇ ਵਿਚ ਭਾਰਤ ਦੀ ਸ਼ਮੂਲੀਅਤ ਲਈ ਦਬਾਅ ਪਾਉਣ ਵਾਸਤੇ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਪਰ ਚੀਨ ਉਹੀ ਦੇਸ਼ ਹੈ ਜਿਸ ਨੇ ਅਮਰੀਕਾ ਵਿਚ ਅਪਣੇ ਨਿਵੇਸ਼ ਨਾਲ ਅੱਜ ਅਮਰੀਕਾ ਦੀਆਂ ਨੀਤੀਆਂ ਉਤੇ ਅਸਰ ਪਾਉਣਾ ਸ਼ੁਰੂ ਕਰ ਦਿਤਾ ਹੈ। ਤਾਂ ਕੀ ਉਹ ਭਾਰਤ ਦੇ ਸਿਰ ਤੇ ਮੰਡਰਾਉਂਦੇ ਸੰਕਟ ਵਿਚੋਂ ਅਪਣਾ ਸਿਆਸੀ ਫ਼ਾਇਦਾ ਲੱਭਣ ਦੀ ਨਹੀਂ ਸੋਚੇਗਾ?
ਭਾਰਤ ਦੀ ਵੱਡੀ ਕਮਜ਼ੋਰੀ ਰੁਪਏ ਦੀ ਡਾਲਰ ਸਾਹਮਣੇ ਲਗਾਤਾਰ ਗਿਰਾਵਟ ਵੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਰੁਪਏ ਦੇ ਹੋਰ ਕਮਜ਼ੋਰ ਹੋਣ ਦੇ ਸੰਕੇਤ ਵੀ ਹਨ। ਐਫ਼.ਡੀ.ਆਈ. ਵਿਸ਼ਵਾਸ ਸੂਚਕ ਅੰਕ, ਜੋ ਕਿ ਅਮਰੀਕੀ ਕੋਮਾਂਤਰੀ ਨਿਵੇਸ਼ ਮਾਹਰ ਕੰਪਨੀ ਏ.ਟੀ. ਕੀਅਰਨੇ ਨੇ ਜਾਰੀ ਕੀਤਾ ਹੈ, ਅਨੁਸਾਰ ਭਾਰਤ ਨੂੰ 2015 ਤੋਂ ਬਾਅਦ ਪਹਿਲੀ ਵਾਰੀ ਪਹਿਲੇ 10 ਮਜ਼ਬੂਤ ਆਰਥਕਤਾ ਵਾਲੇ ਦੇਸ਼ਾਂ ਵਿਚੋਂ ਹਟਾ ਦਿਤਾ ਗਿਆ ਹੈ। ਇਸ ਨਾਲ ਭਾਰਤ ਵਿਚ ਵਿਦੇਸ਼ੀ ਨਿਵੇਸ਼ ਘੱਟ ਰਿਹਾ ਹੈ। ਹੁਣ ਅਮਰੀਕਾ ਵਿਚ ਨੌਕਰੀਆਂ ਵਿਚ ਸਥਿਰਤਾ ਲਿਆਉਣ ਲਈ ਤਨਖ਼ਾਹਾਂ ਵਿਚ ਵਾਧਾ ਕਰ ਕੇ, ਜੂਨ ਤਕ ਵਿਆਜ ਦਰ ਵੀ ਵਧਾਈ ਜਾ ਰਹੀ ਹੈ। 2 ਫ਼ੀ ਸਦੀ ਮਹਿੰਗਾਈ ਦੇ ਵਾਧੇ ਨਾਲ ਅਮਰੀਕਾ ਵਿਚ ਖ਼ਰਚੇ ਵਿਚ ਕੋਈ ਕਮੀ ਨਹੀਂ ਆਈ, ਜਿਸ ਕਰ ਕੇ ਹੁਣ ਅਮਰੀਕਾ ਵਿਚ ਡਾਲਰ ਤਾਕਤਵਰ ਹੋ ਰਿਹਾ ਹੈ ਅਤੇ ਨਿਵੇਸ਼ ਨੂੰ ਉਥੇ ਹੀ ਚੰਗਾ ਮੁਨਾਫ਼ਾ ਮਿਲ ਰਿਹਾ ਹੈ ਤਾਂ ਫਿਰ ਉਹ ਭਾਰਤ ਵਲ ਮੂੰਹ ਕਿਉਂ ਕਰੇਗਾ ਤੇ ਪੈਸਾ ਭਾਰਤ ਵਿਚ ਕਿਉਂ ਭੇਜੇਗਾ? ਭਾਰਤ ਵਿਚ ਤਸਵੀਰ ਬਿਲਕੁਲ ਉਲਟੀ ਰਹੀ ਹੈ। ਭਾਰਤ ਵਿਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਅਤੇ ਨਿਵੇਸ਼ ਵਿਚ ਵਾਧੇ ਦੀ ਗੱਲ ਤਾਂ ਦੂਰ, ਹੁਣ ਵਿੱਤੀ ਵਰ੍ਹੇ 2018 ਵਿਚ 12 ਅਰਬ ਡਾਲਰ ਅਤੇ ਵਿੱਤੀ ਵਰ੍ਹੇ 2019 ਵਿਚ ਤਕਰੀਬਨ .45 ਅਰਬ ਡਾਲਰ ਰਹੇਗਾ।ਭਾਰਤ ਦਾ ਆਮ ਆਦਮੀ, ਪਟਰੌਲ ਦੀਆਂ ਕੀਮਤਾਂ ਹੇਠ ਪਿਸਦਾ ਜਾ ਰਿਹਾ ਹੈ। ਉਦਯੋਗ ਮਹਿੰਗੇ ਜੀ.ਐਸ.ਟੀ. ਦੀ ਅਣਸੋਚੀ ਯੋਜਨਾਬੰਦੀ ਕਰ ਕੇ ਤਬਾਹ ਹੋ ਰਿਹਾ ਹੈ। ਵਿੱਤ ਮੰਤਰੀ ਦਾ ਅਹੁਦਾ ਭਾਵੇਂ ਇਕ ਸਿਆਸੀ ਨੇਤਾ ਦੀ ਕਮਾਨ ਹੇਠ ਦਿਤਾ ਗਿਆ ਹੈ ਪਰ ਭਾਜਪਾ ਸਰਕਾਰ ਵਲੋਂ ਆਰ.ਬੀ.ਆਈ., ਨੀਤੀ ਆਯੋਗ ਆਦਿ ਵਿਚ ਵੱਖ ਵੱਖ ਸੋਚ ਦੇ ਮਾਹਰਾਂ ਦੀ ਰਾਏ ਵਲ ਕੋਈ ਧਿਆਨ ਨਾ ਦੇ ਕੇ, ਭਾਰਤ ਦੀ ਆਰਥਕ ਸਥਿਤੀ ਨੂੰ ਇਕ ਵੱਡੇ ਸੰਕਟ ਵਿਚ ਪਾ ਦਿਤਾ ਗਿਆ ਹੈ। ਦੇਸ਼ ਦੇ ਹਾਕਮ, ਚੋਣਾਂ ਜਿੱਤਣ ਤੇ ਅਪਣਾ ਭਗਵਾਂ ਝੰਡਾ ਕੋਨੇ ਕੋਨੇ ਵਿਚ ਲਹਿਰਾਉਣ ਦੀ ਕਾਬਲੀਅਤ ਤਾਂ ਵਿਖਾ ਚੁੱਕੇ ਹਨ ਪਰ ਉਨ੍ਹਾਂ ਵਲੋਂ ਰੁਪਏ ਦੀ ਕੀਮਤ ਡਿਗਣੋਂ ਰੋਕਣ ਤੇ ਦੇਸ਼ ਦੀ ਆਰਥਕਤਾ ਨੂੰ ਬਚਾਉਣ ਦੀ ਕਾਬਲੀਅਤ ਦਾ ਸਬੂਤ ਦੇਣਾ ਅਜੇ ਬਾਕੀ ਹੈ। -ਨਿਮਰਤ ਕੌਰ