ਸਾਵਣ ਮਾਹ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਵਣ ਬੀਤ ਗਿਆ ਅੱਧਾ ਵੇ!

ਸਾਵਣ ਮਾਹ

ਸਾਵਣ ਬੀਤ ਗਿਆ ਅੱਧਾ ਵੇ!

ਪਰ ਤੂੰ ਨਾ ਆਇਉਂ!.....!!

ਪਈ ਵੇਖਾਂ ਸੱਜਾ-ਖੱਬਾ ਵੇ!

ਪਰ ਤੂਂੰ ਨਾ ਆਇਉਂ !.....!!

ਸਖੀਆਂ ਸੱਭ ਪੇਕੇ ਘਰ ਆਈਆਂ!

ਵੱਡੇ-ਛੋਟੇ ਘਰਾਂ ਦੀਆਂ ਜਾਈਆਂ!

ਸਖੀਆਂ ਨੂੰ ਲੋਹੜੇ ਦਾ ਜੋਬਨ ਲੱਗਾ ਵੇ!

ਪਰ ਤੂੰ ਨਾ ਆਇਉਂ!.....!!.........!!!

ਕੁੱਝ ਵੀ ਖਾਣ ਨੂੰ ਜੀਅ ਨਾ ਕਰਦਾ!

ਤੇਰੇ ਬਿਨ ਪਿਆ ਕਾਲਜਾ ਘਿਰਦਾ!

ਖੀਰ-ਪੂੜੇ ਬਣਾ ਬੈਠੀ ਹਾਂ 

ਤੇਰੇ ਬਿਨ ਮਨ ਹੋਰ ਨਾ ਬੱਧਾ ਵੇ!

ਪਰ ਤੂੰ ਨਾ ਆਇਉਂ !.....!!......!!!

ਕੰਟ ਬਿਨਾ ਸਾਵਣ ਮਾਹ ਕਾਹਦਾ

ਸਾਈਂ ਬਿਨਾ ਹੈ ਜੀਵਨ ਕਾਹਦਾ

ਕੱਲ੍ਹ ਵੇਖਿਆ ਸੁਪਨੇ ਵਿਚ 

ਤੇਰੇ ਸੀਸ ਤੇ ਸੇਹਰਾ ਬੱਧਾ ਵੇ!

ਪਰ ਤੂੰ ਨਾ ਆਇਉਂ!...!!....!!!

ਵਿਚ ਗ਼ਮਾਂ ਦੇ ਜਿੰਦ ਬੀਤ ਜਾਣੀ!

ਕੌਣ ਲਿਖੁ ਸਾਡੀ ਪ੍ਰੀਤ ਕਹਾਣੀ

ਦਰਾਂ ਉਤੇ ਜਾ ਵੇਖਾਂ ਮੈਂ 

ਪਲ-ਪਲ ਸੱਜਾ-ਖੱਬਾ ਵੇ!

ਪਰ ਤੂੰ ਨਾ ਆਇਉਂ!....!!....!!!

ਮੀਂਹ ਨੇ ਕੇਹੀ ਰਿਮਝਿਮ ਲਾਈ!

ਕੁਦਰਤ ਰਾਣੀ ਹੈ ਨਸ਼ਿਆਈ!

ਖਿੜੇ ਹੁਸਨ 'ਚ ਮਨ ਟਪੂ ਟਪੂ 

ਕਰਦਾ ਤੇਰੇ ਸੰਗ ਬੱਝਾ ਵੇ!

ਪਰ ਤੂੰ ਨਾ ਆਇਉਂ!....!!....!!!

ਦਿਲ ਦੀ ਰੀਝ ਪੁਗਾ ਦੇ ਸੱਜਣਾ!

'ਅਜ਼ਾਦ' ਮਾਹੀ ਨੇ ਮੁੜ ਨਾ ਸੱਦਣਾ!

ਗ਼ਰਾਂ 'ਕਾਂਝਲੇ' ਬਹਾਰਾਂ ਨੱਚਣ 

ਚੁਕ ਚੁਕ ਅਪਣਾ ਝੱਗਾ ਵੇ!

ਪਰ ਤੂੰ ਨਾ ਆਇਉਂ!

ਸਾਵਣ ਬੀਤ ਗਿਆ ਅੱਧਾ ਵੇ!

-ਰਣਜੀਤ ਅਜ਼ਾਦ ਕਾਂਝਲਾ,

ਸੰਪਰਕ : 94646-97781