ਖੱਬੀ ਬਾਂਹ ਨਾਲ ਗੇਂਦਬਾਜ਼ੀ ਕਰਨ ਵਾਲੇ ਸਾਬਕਾ ਕ੍ਰਿਕੇਟ ਕਪਤਾਨ ਬਿਸ਼ਨ ਸਿੰਘ ਬੇਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਿਸ਼ਨ ਸਿੰਘ ਸਾਬਕਾ ਕ੍ਰਿਕੇਟ ਖਿਡਾਰੀ ਹਨ, ਜਿਨ੍ਹਾਂ ਨੂੰ ਖੱਬੀ ਬਾਂਹ ਨਾਲ ਗੇਂਦਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ।

Bishan Singh Bedi

ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਵਿਚ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਇਆ। ਬਿਸ਼ਨ ਸਿੰਘ ਸਾਬਕਾ ਕ੍ਰਿਕੇਟ ਖਿਡਾਰੀ ਹਨ, ਜਿਨ੍ਹਾਂ ਨੂੰ ਖੱਬੀ ਬਾਂਹ ਨਾਲ ਗੇਂਦਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ। ਉਹਨਾਂ ਨੇ ਕਈ ਭਾਰਤੀ ਟੈਸਟ ਮੈਚ ਖੇਡੇ ਅਤੇ ਉਹ ਭਾਰਤੀ ਸਪਿੰਨ ਚੌਂਕੜੀ ਦਾ ਹਿੱਸਾ ਵੀ ਬਣੇ। ਉਹਨਾਂ ਨੇ ਕੌਮੀ ਪੱਧਰ ‘ਤੇ 22 ਟੈਸਟ ਮੈਚਾਂ ਦੀ ਅਗਵਾਈ ਕੀਤੀ। ਬਿਸ਼ਨ ਸਿੰਘ ਬੇਦੀ ਨੂੰ ਕ੍ਰਿਕੇਟ ਮਾਮਲਿਆਂ ਵਿਚ ਸਪੱਸ਼ਟ ਵਿਚਾਰਾਂ ਵਾਲੇ ਹੋਣ ਕਰਕੇ ਜਾਣਿਆ ਜਾਂਦਾ ਹੈ।

ਭਾਰਤੀ ਟੀਮ ਦਾ ਕੈਪਟਨ ਹੋਣ ਦੇ ਨਾਤੇ ਉਹਨਾਂ ਦੀ ਸਖਸ਼ੀਅਤ ਨੂੰ ਲੈ ਕੇ ਕਈ ਵਿਵਾਦ ਵੀ ਖੜੇ ਹੋਏ। ਇਕ ਪ੍ਰਮੁੱਖ ਵਿਵਾਦ ਉਸ ਸਮੇਂ ਹੋਇਆ ਜਦੋਂ 1976 ਵਿਚ ਵੈਸਟ ਇੰਡੀਜ਼ ਖਿਲਾਫ ਮੈਚ ਖੇਡੇ ਗਏ ਮੈਚ ਦੌਰਾਨ ਹੋਇਆ ਜਦੋਂ ਉਹਨਾਂ ਨੇ ਵੈਸਟ ਇੰਡੀਜ਼ ਦੇ ਗੇਂਦਬਾਜ਼ਾਂ ਦੀ ਗੇਂਦਬਾਜ਼ੀ ‘ਤੇ ਇਤਰਾਜ਼ ਕੀਤਾ ਸੀ ਅਤੇ  ਭਾਰਤ ਦੀ ਪਹਿਲੀ ਪਾਰੀ ਵਿਚ ਮੈਚ ਜਲਦੀ ਬੰਦ ਕਰਵਾ ਦਿੱਤਾ ਅਤੇ ਦੂਜੀ ਪਾਰੀ ਵਿਚ ਵੀ ਪੰਜ ਭਾਰਤੀ ਖਿਡਾਰੀ ਮੈਦਾਨ ਵਿਚ ਨਹੀਂ ਆਏ।

ਭਾਰਤ ਵਿਚ ਬੇਦੀ ਸਭ ਤੋਂ ਪਹਿਲਾਂ ਉੱਤਰੀ ਪੰਜਾਬ ਲਈ 15 ਸਾਲ ਦੀ ਉਮਰ ਵਿਚ ਖੇਡੇ ਅਤੇ ਉਸ ਤੋਂ ਬਾਅਦ ਦਿੱਲੀ ਲਈ ਖੇਡੇ। 1974-75 ਵਿਚ ਰਣਜੀ ਟਰਾਫੀ ਦੌਰਾਨ ਉਹਨਾਂ ਨੇ 64 ਵਿਕਟਾਂ ਦਾ ਰਿਕਾਰਡ ਦਰਜ ਕੀਤਾ। ਬੇਦੀ ਕਈ ਸਾਲਾਂ ਲਈ ਅੰਗਰੇਜ਼ੀ ਦੇਸ਼ ਵਿਚ ਨੌਰਥੈਂਪਟਨਸ਼ਾਇਰ ਦੇ ਪ੍ਰਤੀਨਿਧੀ ਰਹੇ। ਉਹਨਾਂ ਨੇ ਆਪਣੇ ਕੈਰੀਅਰ ਦਾ ਅੰਤ ਫਰਸਟ ਕਲਾਸ ਵਿਚ 1560 ਵਿਕਟਾਂ ਬਣਾਉਣ ਨਾਲ ਕੀਤਾ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਸੀ।

1990 ਵਿਚ ਉਹਨਾਂ ਨੇ ਭਾਰਤੀ ਰਾਸ਼ਟਰੀ ਟੀਮ ਦੇ ਕੋਚ ਵਜੋਂ ਵੀ ਕੰਮ ਕੀਤਾ। ਉਹ ਇਸ ਨੌਕਰੀ ਲਈ ਪੂਰੀ ਸਮਰੱਥਾ ਵਿਚ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਕ ਕ੍ਰਿਕੇਟ ਦੌਰੇ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਉਹਨਾਂ ਨੇ ਪੂਰੀ ਟੀਮ ਸਮੇਤ ਸਮੁੰਦਰ ਵਿਚ ਕੁੱਦਣ ਦੀ ਧਮਕੀ ਦਿੱਤੀ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸਲਾਹਕਾਰ ਵਜੋਂ ਸੇਵਾ ਕਰਦੇ ਰਹੇ।

ਕਪਤਾਨੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਕਦੇ ਵੀ ਭਾਰਤ ਲਈ ਕੋਈ ਮੈਟ ਨਾ ਖੇਡਿਆ, ਪਰ ਉਹ ਕਈ ਘਰੇਲੂ ਮੈਚਾਂ ਦਾ ਹਿੱਸਾ ਬਣੇ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਵੱਧ ਵਿਕਟਾਂ ਦਾ ਰਿਕਾਰਡ ਬਣਾਇਆ ਜੋ ਕਿ 1982 ਵਿਚ ਉਹਨਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ, 1885 ਵਿਚ ਕਪਿਲ ਦੇਵ ਵੱਲੋਂ ਤੋੜਿਆ ਗਿਆ।

ਬਿਸ਼ਨ ਸਿੰਘ ਬੇਦੀ ਦਾ ਵਿਆਹ ਦਿੱਲੀ ਵਿਚ ਅੰਜੂ ਇੰਦਰਜੀਤ ਬੇਦੀ ਨਾਲ ਹੋਇਆ। ਉਹਨਾਂ ਦੀ ਪੁੱਤਰੀ ਨੇਹਾ ਬੇਦੀ ਖੇਡ ਪੱਤਰਕਾਰ ਹੈ ਅਤੇ ਉਹਨਾਂ ਦਾ ਪੁੱਤਰ ਅੰਗਦ ਬੇਦੀ ਵੀ ਅੰਡਰ-19 ਵਿਚ ਦਿੱਲੀ ਲਈ ਖੇਡੇ। ਉਸ ਤੋਂ ਬਾਅਦ ਉਹਨਾਂ ਨੇ ਮਾਡਲਿੰਗ ਅਤੇ ਅਦਾਕਾਰੀ ਵਿਚ ਕੈਰੀਅਰ ਬਣਾਇਆ ਅਤੇ ਉਹ ਕਈ ਬਾਲੀਵੁੱਡ ਫਿਲਮਾਂ ਅਤੇ ਟੀਵੀ ਪ੍ਰੋਗਰਾਮ ਵੀ ਕਰ ਚੁੱਕੇ ਹਨ। ਅੰਗਦ ਬੇਦੀ ਦਾ ਵਿਆਹ ਮਸ਼ਹੂਰ ਫਿਲਮੀ ਅਦਾਕਾਰਾ ਨੇਹਾ ਧੂਪੀਆ ਨਾਲ ਹੋਇਆ ਹੈ।