ਮਹਾਰਾਜਾ ਪਟਿਆਲਾ ਸਨ ਪਹਿਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ, ਜਾਣੋ ਪੂਰੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤ ਦੀ ਪਹਿਲੀ ਕ੍ਰਿਕਟ ਟੀਮ ਦੇ ਕਪਤਾਨ ਪਟਿਆਲਾ ਦੇ 19 ਸਾਲਾ ਮਹਾਰਾਜਾ ਭੁਪਿੰਦਰ ਸਿੰਘ ਨੂੰ ਬਣਾਇਆ ਗਿਆ ਜੋ ਭਾਰਤ ਦੀ ਸਭ ਤੋਂ ਤਾਕਤਵਰ ਸਿੱਖ ਰਿਆਸਤ ਦੇ ਨਵੇਂ ਰਾਜਾ ਸਨ।

Maharaja Patiala

ਕਿਹਾ ਜਾਂਦਾ ਹੈ ਕਿ ਕ੍ਰਿਕਟ ਇਕ ਭਾਰਤੀ ਖੇਡ ਹੈ ਨਾ ਕਿ ਵਿਦੇਸ਼ੀ, ਇਹ ਇਕ ਇਤਿਹਾਸਕ ਦੁਚਿੱਤੀ ਹੈ ਕਿ ਜਿਸ ਖੇਡ ਨੂੰ ਬਰਤਾਨਵੀ ਰਾਜ ਵੇਲੇ ਦੇ ਭਾਰਤੀ ਅਮੀਰਾਂ ਨੇ ਸੰਭਾਲਿਆ ਉਹ ਅੱਜ ਪੂਰੇ ਭਾਰਤ ਦਾ ਨੈਸ਼ਨਲ ਜਨੂੰਨ ਬਣ ਗਈ ਹੈ। ਇੰਨੀ ਹੀ ਖ਼ਾਸ ਗੱਲ ਇਹ ਵੀ ਹੈ ਕਿ ਭਾਰਤ ਦੁਨੀਆਂ ਦੇ ਕ੍ਰਿਕਟ ਵਿਚ ਇਕੱਲੀ ਮਹਾਸ਼ਕਤੀ ਬਣ ਕੇ ਉਭਰਿਆ ਹੈ। ਭਾਰਤੀ ਲੋਕਾਂ ਲਈ ਉਨ੍ਹਾਂ ਦੀ ਕ੍ਰਿਕਟ ਟੀਮ ਹੀ ਉਨ੍ਹਾਂ ਦਾ ਦੇਸ਼ ਹੈ ਉਹ 'ਟੀਮ ਇੰਡੀਆ' ਨੂੰ ਕੌਮੀ ਏਕਤਾ ਦੇ ਪ੍ਰਤੀਕ ਵਜੋਂ ਦੇਖਦੇ ਨੇ ਅਤੇ ਉਸ ਦੇ ਖਿਡਾਰੀਆਂ ਵਿਚ ਦੇਸ਼ ਦੀ ਵਿਭਿੰਨਤਾ ਦੀ ਝਲਕ ਮਹਿਸੂਸ ਕਰਦੇ ਹਨ। ਆਓ ਜਾਣਦੇ ਆਂ ਕਿ ਕਿਵੇਂ ਬਣੀ ਸੀ ਪਹਿਲੀ ਭਾਰਤੀ ਕ੍ਰਿਕਟ ਟੀਮ।

ਭਾਰਤੀ ਕ੍ਰਿਕਟ ਟੀਮ ਬਣਾਉਣ ਦੀ ਯੋਜਨਾ ਦਾ ਇਤਿਹਾਸ ਕਾਫ਼ੀ ਲੰਬਾ ਅਤੇ ਪੇਚੀਦਾ  ਰਿਹਾ ਹੈ। ਇਸ ਨੂੰ ਲੈ ਕੇ ਪਹਿਲਾ ਵਿਚਾਰ 1898 ਵਿਚ ਉਸ ਵੇਲੇ ਆਇਆ ਸੀ, ਜਦੋਂ ਭਾਰਤੀ ਰਾਜਕੁਮਾਰ ਕੁਮਾਰ ਰਣਜੀਤ ਸਿੰਘਜੀ ਜਾਂ ਰਣਜੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਬਰਤਾਨੀਆ ਸਮੇਤ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੋਟਰਾਂ ਨੇ ਸੋਚਿਆ ਕਿ ਇਕ ਪੂਰੀ ਟੀਮ ਬਣਾਈ ਜਾਣੀ ਚਾਹੀਦੀ ਹੈ। ਕ੍ਰਿਕਟ ਤੋਂ ਮਿਲੀ ਮਸ਼ਹੂਰੀ ਨੂੰ ਰਣਜੀ ਨਵਾ ਨਗਰ ਦਾ ਰਾਜਾ ਬਣਨ ਲਈ ਵਰਤਣਾ ਚਾਹੁੰਦੇ ਸਨ। ਉਹ ਇਸ ਪ੍ਰੋਜੈਕਟ ਬਾਰੇ ਸੁਣ ਕੇ ਹੈਰਾਨ ਹੋ ਗਏ, ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਕੌਮੀ ਪਛਾਣ, ਖਾਸਕਰ ਕ੍ਰਿਕਟ ਦੇ ਮੈਦਾਨ 'ਤੇ ਇੰਗਲੈਂਡ ਦੀ ਟੀਮ ਦੀ ਨੁਮਾਇੰਦਗੀ ਕਰਨ ਦੇ ਹੱਕ 'ਤੇ ਸਵਾਲ ਚੁੱਕੇ ਜਾ ਸਕਦੇ ਹਨ।

ਅੰਗਰੇਜ਼ੀ ਹਕੂਮਤ ਵਿਚ ਵੀ ਕਈ ਲੋਕ ਜਿਨ੍ਹਾਂ ਵਿਚ ਖ਼ਾਸ ਤੌਰ 'ਤੇ ਉਸ ਵੇਲੇ ਬੌਂਬੇ ਦੇ ਸਾਬਕਾ ਗਵਰਨਰ ਲੌਰਡ ਹੈਰਿਸ ਜਿਨ੍ਹਾਂ ਨੇ ਕਦੇ ਵੀ ਰਣਜੀ ਦੀ ਕ੍ਰਿਕਟ ਦੀ ਕਾਮਯਾਬੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਹਮੇਸ਼ਾ ਉਨ੍ਹਾਂ ਨੂੰ ਹਮੇਸ਼ਾ 'ਪਰਵਾਸੀ ਪੰਛੀ' ਕਹਿੰਦੇ ਰਹੇ। ਕੁੱਝ ਸਾਲ ਬਾਅਦ ਕ੍ਰਿਕਟ ਟੀਮ ਬਣਾਏ ਜਾਣ ਦੀ ਦਿਸ਼ਾ ਵਿਚ ਇਕ ਹੋਰ ਕੋਸ਼ਿਸ਼ ਹੋਈ, ਜਿਸ ਤਹਿਤ ਭਾਰਤ ਵਿਚ ਯੂਰਪੀਆਂ ਨੇ ਸਥਾਨਕ ਤਾਕਤਵਰ ਅਮੀਰਾਂ ਨਾਲ ਮਿਲ ਕੇ ਭਾਰਤੀ ਟੀਮ ਬਣਾਉਣ ਦੀ ਸੋਚੀ ਪਰ ਪ੍ਰਸਤਾਵਿਤ ਟੀਮ ਵਿਚ ਨੁਮਾਇੰਦਗੀ ਦੇ ਸਵਾਲ 'ਤੇ ਹਿੰਦੂਆਂ, ਮੁਸਲਮਾਨਾਂ ਤੇ ਪਾਰਸੀਆਂ ਵਿਚਾਲੇ ਭਾਰੀ ਮਤਭੇਦ ਹੋਣ ਕਾਰਨ 1906 ਵਿਚ ਹੋਈ ਇਹ ਕੋਸ਼ਿਸ਼ ਵੀ ਪਹਿਲਾਂ ਵਾਂਗ ਹੀ ਨਾਕਾਮ ਰਹੀ।

ਸਾਲ 1907 ਅਤੇ 1909 ਵਿਚਾਲੇ ਨੌਜਵਾਨ ਭਾਰਤੀਆਂ ਵਿਚ ਕ੍ਰਾਂਤੀਕਾਰੀ ਹਿੰਸਾ ਦੀ ਲਹਿਰ ਵੇਖੀ ਗਈ, ਜਿਨ੍ਹਾਂ ਨੇ ਬਰਤਾਨੀਆ ਦੇ ਅਧਿਕਾਰੀਆਂ ਅਤੇ ਉਨ੍ਹਾਂ ਸਥਾਨਕ ਸਹਿਯੋਗੀਆਂ ਨੂੰ ਨਿਸ਼ਾਨੇ 'ਤੇ ਲਿਆ। ਇਸ ਤੋਂ ਬਾਅਦ ਬਰਤਾਨੀਆ ਵਿਚ ਮੰਗ ਉੱਠਣ ਲੱਗੀ ਕਿ ਭਾਰਤੀਆਂ ਨੂੰ ਬਰਤਾਨੀਆ ਵਿਚ ਖੁੱਲ੍ਹੇ ਅਸਮਾਨ ਵਿਚ ਘੁੰਮਣ ਤੋਂ ਰੋਕਿਆ ਜਾਵੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਹੋਏ ਨਕਾਰਾਤਮਕ ਪ੍ਰਚਾਰ ਤੋਂ ਨਿਰਾਸ਼ ਮੁੱਖ ਵਪਾਰੀਆਂ ਅਤੇ ਮਸ਼ਹੂਰ ਹਸਤੀਆਂ ਦੇ ਨਾਲ ਮੁੱਖ ਭਾਰਤੀ ਰਾਜਕੁਮਾਰਾਂ ਨੇ ਕ੍ਰਿਕਟ ਟੀਮ ਬਣਾ ਕੇ ਲੰਡਨ ਭੇਜਣ ਦੇ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਬਾਰੇ ਸੋਚਿਆ।

ਇਹ ਉਹ ਇਤਿਹਾਸਕ ਪ੍ਰਸੰਗ ਹੈ, ਜਿਸ ਤਹਿਤ ਪਹਿਲੀ 'ਆਲ ਇੰਡੀਆ' ਕ੍ਰਿਕਟ ਟੀਮ ਨੇ ਆਕਾਰ ਲਿਆ। ਭਾਰਤ ਦੀ ਨੁਮਾਇੰਦਗੀ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਚੁਣਿਆ ਗਿਆ, ਉਹ ਵੱਖ-ਵੱਖ ਤਰ੍ਹਾਂ ਦੇ ਲੋਕ ਸਨ। ਭਾਰਤ ਦੀ ਇਸ ਪਹਿਲੀ ਕ੍ਰਿਕਟ ਟੀਮ ਦੇ ਕਪਤਾਨ ਪਟਿਆਲਾ ਦੇ 19 ਸਾਲਾ ਮਹਾਰਾਜਾ ਭੁਪਿੰਦਰ ਸਿੰਘ ਨੂੰ ਬਣਾਇਆ ਗਿਆ ਜੋ ਭਾਰਤ ਦੀ ਸਭ ਤੋਂ ਤਾਕਤਵਰ ਸਿੱਖ ਰਿਆਸਤ ਦੇ ਨਵੇਂ ਬਣੇ ਰਾਜਾ ਸਨ। ਬਾਕੀ ਦੀ ਟੀਮ ਨੂੰ ਧਰਮ ਦੇ ਆਧਾਰ 'ਤੇ ਚੁਣਿਆ ਗਿਆ ਸੀ, ਜਿਨ੍ਹਾਂ ਵਿਚ 6 ਪਾਰਸੀ, ਪੰਜ ਹਿੰਦੂ ਅਤੇ ਤਿੰਨ ਮੁਸਲਮਾਨ ਸਨ।

ਇਸ ਪਹਿਲੀ ਭਾਰਤੀ ਕ੍ਰਿਕਟ ਟੀਮ ਦੀ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਬੰਬੇ ਤੋਂ ਦੋ ਦਲਿਤ ਨੌਜਵਾਨ ਪਾਲਵੰਕਰ ਭਾਈ ਬਾਲੂ ਤੇ ਸ਼ਿਵਰਾਮ ਵੀ ਇਸ ਟੀਮ ਦਾ ਹਿੱਸਾ ਸਨ। ਉਹ ਜਾਤੀਵਾਦ ਨੂੰ ਚੁਣੌਤੀ ਦਿੰਦੇ ਹੋਏ ਆਪਣੇ ਸਮੇਂ ਦੇ ਮਹਾਨ ਖਿਡਾਰੀ ਬਣੇ। ਪਾਰਸੀਆਂ ਲਈ ਕ੍ਰਿਕਟ ਦਾ ਮੈਦਾਨ ਖ਼ਾਸ ਮਹੱਤਵ ਲੈ ਕੇ ਆਇਆ ਸੀ ਉਹ ਵੀ ਅਜਿਹੇ ਵੇਲੇ ਵਿੱਚ ਜਦੋਂ ਉਨ੍ਹਾਂ ਦੇ ਭਾਈਚਾਰੇ ਦੇ ਪਤਨ ਨੂੰ ਲੈ ਕੇ ਚਿੰਤਾਵਾਂ ਵਧਣ ਲਗੀਆਂ ਸਨ। ਹਿੰਦੂ ਅਤੇ ਮੁਸਲਮਾਨਾਂ ਵਿੱਚ ਪਿੱਚ ਅਤੇ ਦੂਜੀਆਂ ਥਾਂਵਾਂ 'ਤੇ ਮੁਕਾਬਲਾ ਜ਼ਿਆਦਾ ਵੱਧ ਗਿਆ ਸੀ ਅਤੇ ਪਾਰਸੀ ਖੁਦ ਦੇ ਘਟਦੇ ਅਸਰ ਨੂੰ ਲੈ ਚਿੰਤਿਤ ਹੋ ਗਏ ਸਨ।

ਖ਼ਾਸ ਤੌਰ 'ਤੇ ਇਹ ਖੇਡ ਭਾਰਤ ਵਿੱਚ ਸਭ ਤੋਂ ਅਹਿਮ ਕਦਮਾਂ ਵਿੱਚੋਂ ਇੱਕ ਸੀ। ਇਸ ਨਾਲ ਮੁਸਲਮਾਨਾਂ ਨੂੰ ਨਵੀਂ ਸਿਆਸੀ ਪਛਾਣ ਬਣਾਉਣ ਵਿੱਚ ਮਦਦ ਮਿਲੀ। ਪਹਿਲੀ ਭਾਰਤੀ ਟੀਮ ਵਿੱਚ ਚਾਰ ਮੁਸਲਮਾਨ ਖਿਡਾਰੀ ਸਨ। ਇਹ ਟੀਮ ਦਿਖਾਉਂਦੀ ਹੈ ਕਿ ਕਿਵੇਂ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਬਸਤੀਵਾਦੀ ਭਾਰਤ ਵਿਚ ਕ੍ਰਿਕਟ ਨੇ ਸੱਭਿਆਚਾਰਕ ਅਤੇ ਸਿਆਸਤ ਦੀ ਝਲਕ ਪੇਸ਼ ਕੀਤੀ ਸੀ। ਅਜਿਹੇ ਸਮੇਂ ਇਸ ਭੁਲਾ ਦਿੱਤੇ ਗਏ ਇਤਿਹਾਸ ਨੂੰ ਯਾਦ ਰੱਖਣ ਜ਼ਰੂਰੀ ਹੈ  ਜਦੋਂ ਉਪ ਮਹਾਂਦੀਪ ਵਿਚ ਕ੍ਰਿਕਟ ਨੂੰ ਅਤਿ ਰਾਸ਼ਟਰਵਾਦ ਨਾਲ ਜੋੜ ਦਿੱਤਾ ਗਿਆ ਹੈ।

ਦੇਖੋ ਵੀਡੀਓ: