ਦੇਸ਼ ਦੇ ਮਹਾਂਠੱਗ ਕਦੋਂ ਤਕ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਉਣਗੇ?
ਕਦੇ ਸਮਾਂ ਸੀ ਕਿ ਜੇ ਕੋਈ ਦੇਸ਼ ਨਾਲ ਛੋਟਾ ਜਿਹਾ ਵੀ ਧੋਖਾ ਕਰ ਜਾਂਦਾ ਤਾਂ ਉਸ ਨੂੰ ਗ਼ਦਾਰ ਦਾ ਖ਼ਿਤਾਬ ਦੇ ਕੇ ਕੋਈ ਮੂੰਹ ਨਹੀਂ ਸੀ ਲਾਉਂਦਾ।
ਕਦੇ ਸਮਾਂ ਸੀ ਕਿ ਜੇ ਕੋਈ ਦੇਸ਼ ਨਾਲ ਛੋਟਾ ਜਿਹਾ ਵੀ ਧੋਖਾ ਕਰ ਜਾਂਦਾ ਤਾਂ ਉਸ ਨੂੰ ਗ਼ਦਾਰ ਦਾ ਖ਼ਿਤਾਬ ਦੇ ਕੇ ਕੋਈ ਮੂੰਹ ਨਹੀਂ ਸੀ ਲਾਉਂਦਾ। ਆਜ਼ਾਦੀ ਤੋਂ ਬਾਅਦ ਦੇਸ਼ ਵਾਸੀਆਂ ਅੰਦਰ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਸੀ ਕਿ ਵੱਡੇ ਵੱਡੇ ਨੇਤਾ ਵੀ ਅਪਣੀ ਹੀ ਕਮਾਈ ਨਾਲ ਗੁਜ਼ਾਰਾ ਕਰਦੇ ਸਨ। ਹੌਲੀ ਹੌਲੀ ਦੇਸ਼ ਦੇ ਆਗੂਆਂ ਦੇ ਦਿਲ 'ਚ ਬੇਈਮਾਨੀ ਉਤਪੰਨ ਹੋਣ ਲੱਗੀ। ਉਹ ਅਪਣੇ ਨਾਮ 'ਤੇ ਜਾਇਦਾਦਾਂ ਖ਼ਰੀਦਣ ਲੱਗੇ ਤੇ ਵੱਡੇ-ਵੱਡੇ ਵਪਾਰੀਆਂ ਨਾਲ ਉਨ੍ਹਾਂ ਦੀ ਭਿਆਲੀ ਹੋਣ ਲੱਗੀ।
ਭਾਰਤ ਵਾਰ ਵਾਰ ਕਹਿੰਦਾ ਹੈ ਕਿ ਸਾਡਾ ਫਲਾਣੇ ਦੇਸ਼ ਨਾਲ ਸਮਝੌਤਾ ਹੈ ਕਿ ਉਹ ਸਾਡੇ ਭਗੌੜਿਆਂ ਨੂੰ ਵਾਪਸ ਕਰ ਦੇਣਗੇ ਪਰ ਅਜਿਹਾ ਨਾ ਹੋਇਆ। ਨਾ ਹੀ ਇੰਗਲੈਂਡ ਨੇ ਮਾਲਿਆ ਨੂੰ ਤੇ ਨਾ ਹੀ ਅਮਰੀਕਾ ਨੇ ਨੀਰਵ ਮੋਦੀ ਨੂੰ ਭਾਰਤ ਨੂੰ ਸੌਂਪਿਆ। ਪਿਛਲੇ ਦਿਨੀਂ ਖ਼ਬਰ ਆਈ ਕਿ ਨੀਰਵ ਮੋਦੀ ਭਾਰਤੀ ਪਾਸਪੋਰਟ 'ਤੇ ਦੂਜੇ ਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨੀਰਵ ਦਾ ਉਹ ਪਾਸਪੋਰਟ ਭਾਰਤ ਸਰਕਾਰ ਵਲੋਂ ਰੱਦ ਕੀਤਾ ਹੋਇਆ ਹੈ। ਤਾਜ਼ਾ ਖ਼ਬਰ ਇਹ ਹੈ ਕਿ ਉਸ ਨੇ ਇੰਗਲੈਂਡ ਤੋਂ ਵੀਜ਼ਾ ਲਗਵਾ ਕੇ ਕਈ ਹੋਰ ਦੇਸ਼ਾਂ ਦੀ ਯਾਤਰਾ ਮੌਜ ਨਾਲ ਕੀਤੀ।
ਭੋਲਾ ਸਿੰਘ 'ਪ੍ਰੀਤ'