ਜਾਣੋ ਕੌਣ ਸੀ ਮਾਊਂਟ ਐਵਰੈਸਟ ਫ਼ਤਿਹ ਕਰਨ ਵਾਲੀ ਪਹਿਲੀ ਮਹਿਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੁਨਕੋ ਤਾਬੇਈ ਦੇ ਜਨਮ ਦਿਨ ਮੌਕੇ ਗੂਗਲ ਨੇ ਡੂਡਲ ਬਣਾ ਕੇ ਉਹਨਾਂ ਨੂੰ ਯਾਦ ਕੀਤਾ ਹੈ।

Junko Tabei

ਨਵੀਂ ਦਿੱਲੀ: ਜੁਨਕੋ ਤਾਬੇਈ ਦੇ ਜਨਮ ਦਿਨ ਮੌਕੇ ਗੂਗਲ ਡੂਡਲ ਬਣਾ ਕੇ ਉਹਨਾਂ ਨੂੰ ਯਾਦ ਕਰਦਾ ਹੈ। ਦੁਨੀਆ ਦੇ ਸਭ ਤੋਂ ਉੱਚੇ ਪਰਬਤ ਸ਼ਿਖਰ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਜੁਨਕੋ ਤਾਬੇਈ ‘ਤੇ ਬਣਾਇਆ ਗਿਆ ਗੂਗਲ ਦਾ ਡੂਡਲ ਬੜਾ ਹੀ ਖ਼ਾਸ ਹੈ। ਗੂਗਲ ਡੂਡਲ ਵਿਚ ਤੁਸੀਂ ਦੇਖ ਸਕਦੇ ਹੋ ਕਿ ਜੁਨਕੋ ਦਾ ਐਨੀਮੇਸ਼ਨ ਬਣਾਇਆ ਗਿਆ ਹੈ। ਡੂਡਲ ਵਿਚ ਜੁਨਕੋ ਮਾਊਂਟ ਐਵਰੈਸਟ ‘ਤੇ ਚੜ੍ਹਦੀ ਨਜ਼ਰ ਆ ਰਹੀ ਹੈ।

ਜੁਨਕੋ ਸਾਲ 1975 ਵਿਚ ਐਵਰੈਸਟ ‘ਤੇ ਪਹੁੰਚੀ ਸੀ। ਉਸ ਸਮੇਂ ਉਹਨਾਂ ਦੀ ਉਮਰ 35 ਸਾਲ ਸੀ। ਜਪਾਨੀ ਪਰਬਤਰੋਹੀ ਜੁਨਕੋ ਤਾਬੇਈ ਸਾਲ 1992 ਤੱਕ ਦੁਨੀਆ ਦੀਆਂ ਸੱਤ ਸਭ ਤੋਂ ਉੱਚੀਆਂ ਚੋਟੀਆਂ ‘ਤੇ ਪਹੁੰਚਣ ਵਿਚ ਕਾਮਯਾਬ ਰਹੀ। ਉਹ 76 ਵੱਖ ਵੱਖ ਦੇਸ਼ਾਂ ਵਿਚ ਪਰਬਤਾਂ ‘ਤੇ ਪਹੁੰਚਣ ਵਾਲੀ ਇਕਲੌਤੀ ਮਹਿਲਾ ਬਣੀ ਸੀ। ਮਾਊਂਟ ਐਵਰੈਸਟ ‘ਤੇ ਪਹੁੰਚਣ ਤੋਂ 12 ਦਿਨ ਪਹਿਲਾਂ ਉਹ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿਚ ਆ ਗਈ ਸੀ। ਉਹਨਾਂ ਦੇ ਇਕ ਗਾਈਡ ਨੇ ਉਹਨਾਂ ਨੂੰ ਬਰਫ਼ ਤੋਂ ਬਾਹਰ ਕੱਢਿਆ। ਇਸ ਤੋਂ ਬਾਅਦ ਵੀ ਉਹਨਾਂ ਨੇ ਅਪਣੀ ਯਾਤਰਾ ਜਾਰੀ ਰੱਖੀ।

ਜੁਨਕੋ ਦਾ ਜਨਮ ਮਿਹਾਰੂ, ਫੁਕੁਸ਼ਿਮਾ ਵਿਚ ਹੋਇਆ ਸੀ। ਉਹ ਸੱਤ ਭੈਣਾਂ ਵਿਚ ਪੰਜਵੇਂ ਨੰਬਰ ‘ਤੇ ਸੀ। ਉਹਨਾਂ ਨੇ ਪਹਿਲੀ ਵਾਰ ਮਾਊਂਟ ਨਾਸੂ ਦੇ ਕੋਲ ਚੜ੍ਹਾਈ ਕੀਤੀ। ਉਸ ਸਮੇਂ ਉਹ ਸਿਰਫ਼ 10 ਸਾਲ ਦੀ ਸੀ। ਪਰਿਵਾਰ ਸਥਿਤੀ ਖ਼ਰਾਬ ਹੋਣ ਦੇ ਚਲਦਿਆਂ ਜੁਨਕੋ ਕਾਫ਼ੀ ਸਮੇਂ ਤੱਕ ਚੜ੍ਹਾਈ ਨਹੀਂ ਕਰ ਪਾਈ ਸੀ। ਉਹਨਾਂ ਨੇ ਮਾਸਾਨੋਬੁ ਤਾਬੇਈ ਨਾਲ ਵਿਆਹ ਕੀਤਾ ਸੀ, ਜੋ ਇਕ ਮਾਊਂਟ ਕਲਾਇੰਬਰ ਸਨ। ਮਾਸਾਨੋਬੁ ਨਾਲ ਜੁਨਕੋ ਦੀ ਮੁਲਾਕਾਤ 1965 ਵਿਚ ਜਪਾਨ ਵਿਚ ਪਰਬਤ ‘ਤੇ ਚੜ੍ਹਾਈ ਦੌਰਾਨ ਹੋਈ ਸੀ।

ਉਹ 16 ਮਈ 1975 ਨੂੰ ਆਲ ਫੀਮੇਲ ਕਲਾਇੰਬਿੰਗ ਪਾਰਟੀ ਦੀ ਆਗੂ ਦੇ ਤੌਰ ‘ਤੇ ਐਵਰੈਸਟ ‘ਤੇ ਪਹੁੰਚੀ। 1992 ਵਿਚ ਉਹ ‘ਸੈਵਨ ਸਮਿਟਸ’ ਨੂੰ ਪੂਰਾ ਕਰਨ ਵਾਲੀ ਪਹਿਲੀ ਮਹਿਲਾ ਬਣੀ, ਜੋ ਸੱਤ ਮਹਾਂਦੀਪਾਂ ਦੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚੀ ਸੀ। ਉਹ 77 ਸਾਲ ਦੇ ਸਨ। ਕੈਂਸਰ ਦੇ ਇਲਾਜ ਦੌਰਾਨ ਵੀ ਉਹਨਾਂ ਨੇ ਚੜ੍ਹਾਈ ਜਾਰੀ ਰੱਖੀ ਸੀ। ਐਵਰੈਸਟ ਫਤਿਹ ਕਰਨ ਤੋਂ 16 ਸਾਲ ਬਾਅਦ 1991 ਵਿਚ ਉਹਨਾਂ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਹੋਰ ਵੀ ਪਰਬਤ ਫਹਿਤ ਕਰਨਾ ਚਾਹੁੰਦੀ ਸੀ। ਉਹਨਾਂ ਨੇ ਇਹ ਸਾਹਸ ਭਰਿਆ ਕੰਮ ਇਕ ਅਜਿਹੇ ਦੇਸ਼ ਵਿਚ ਰਹਿੰਦੇ ਹੋਏ ਕੀਤਾ ਸੀ, ਜਿੱਥੇ ਔਰਤਾਂ ਦੀ ਥਾਂ ਘਰ ਵਿਚ ਹੀ ਮੰਨੀ ਜਾਂਦੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।