'ਸਿੱਖ ਰਾਮ ਮੰਦਰ ਦੀ ਹਮਾਇਤ ਕਰਨ ਤੋਂ ਪਹਿਲਾਂ ਅਪਣੇ ਗੁਰਧਾਮਾਂ 'ਤੇ ਹੋਏ ਜ਼ੁਲਮ ਯਾਦ ਰੱਖਣ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਸਾਹਿਬ ਉਪਰ ਟੈਂਕਾਂ ਤੋਪਾਂ ਨਾਲ ਹਮਲਾ ਕਰਨ ਮੌਕੇ ਕਿਉਂ ਵੰਡੇ ਸਨ ਲੱਡੂ?

Sikh

ਕੋਟਕਪੂਰਾ: ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟਕੋਸਟ ਨੇ ਸਿੱਖਾਂ ਨੂੰ ਰਾਮ ਮੰਦਰ ਦੇ ਉਦਘਾਟਨੀ ਸਮਾਗਮਾਂ 'ਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਹਿੰਦੂਤਵਾ ਮੁੱਲਖ ਦੇ ਅੰਦਰ ਅਪਣੀਆਂ ਮਨਆਈਆਂ ਕਰਦਾ ਆ ਰਿਹਾ ਹੈ, ਦਸੰਬਰ 1992 'ਚ ਕਿਵੇਂ ਭਗਵਾਂਧਾਰੀਆਂ ਵਲੋਂ ਭਾਰਤੀ ਕਾਨੂੰਨ ਨੂੰ ਛਿੱਕੇ ਟੰਗਦਿਆਂ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤਾ ਗਿਆ

ਅਤੇ ਬਹੁਤ ਸਾਰੇ ਬੇਕਸੂਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ, ਬੀ.ਜੇ.ਪੀ. ਦੇ ਭਾਰਤੀ ਰਾਜਨੀਤਿਕ ਸੱਤਾ ਸੰਭਾਲ਼ਦੇ ਹੀ ਭਾਰਤ ਅੰਦਰ ਰਾਮ ਦੇ ਨਾਮ ਉਪਰ ਘੱਟ ਗਿਣਤੀਆਂ ਵਿਰੁਧ ਨਫ਼ਰਤ ਦੀ ਲਹਿਰ ਚੱਲ ਰਹੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ.) ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈੱਸ ਨੋਟ 'ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਰਤ ਅੰਦਰ ਜਾਣ ਬੁੱਝ ਕੇ ਭਗਵੀ ਬ੍ਰਿਗੇਡ ਹਿੰਦੂ ਕੱਟੜ ਪੰਥੀਆਂ ਵਲੋਂ ਮੁਸਲਮਾਨਾਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ

ਅਤੇ ਉਨ੍ਹਾਂ ਦੇ ਧਾਰਮਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੀ ਤਾਜਾ ਉਦਾਹਾਰਣ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਸਮੇਂ ਦਿੱਲੀ 'ਚ ਕੀਤੀ ਮੁਸਲਮਾਨ ਅਬਾਦੀ ਦੀ ਸਾੜ-ਫੂਕ ਹੈ। 9 ਨਵੰਬਰ 2019 ਨੂੰ ਰਾਮ ਮੰਦਰ ਦੇ ਹੱਕ 'ਚ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਜਿਹੜੀਆਂ ਵੀ ਸਿੱਖ ਹਲਫ਼ੇ ਤੋਂ ਘਟਨਾਵਾਂ ਨੂੰ ਸਬੂਤਾਂ ਵਜੋਂ ਦਰਜ ਕੀਤਾ ਗਿਆ ਹੈ,

ਉਹ ਸੱਭ ਬੇਬੁਨਿਆਦ ਹਨ ਜਿਸ ਰਾਹੀਂ ਸਦਾ ਸਿੱਖਾਂ ਨੂੰ ਹਿੰਦੂ ਦੇ ਅੰਗ ਦਸਣ ਦੀ ਕੋਝੀ ਸਾਜਸ਼ ਰਚੀ ਗਈ ਹੈ। ਰਾਮ ਮੰਦਰ ਦੀ ਨੀਂਹ ਰੱਖਣ ਲਈ ਪੰਜ ਤਖ਼ਤ ਸਾਹਿਬਾਨਾਂ ਤੋਂ ਮਿੱਟੀ ਲਿਜਾਣ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ, ਸਿੱਖ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਨ ਪਰ ਜੇਕਰ ਕੋਈ ਧਰਮ ਦੀ ਆੜ ਥੱਲੇ ਘੱਟ ਗਿਣਤੀਆਂ ਉੱਪਰ ਜ਼ੁਲਮ ਕਰਦਾ ਹੈ

ਤਾਂ ਅਸੀ ਹਮੇਸ਼ਾਂ ਉਸ ਦੇ ਵਿਰੁਧ ਖੜਦੇ ਆਏ ਹਾਂ। ਭਾਈ ਹਿੰਮਤ ਸਿੰਘ ਮੁਤਾਬਕ ਇਸ ਸਮੇਂ ਸਿੱਖਾਂ ਨੂੰ ਬਹੁਤ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ, ਜਦੋਂ ਭਾਰਤੀ ਹਿੰਦੂਤਵੀ ਤਾਕਤਾਂ ਦਾ ਜ਼ੋਰ ਭਾਰਤ ਅੰਦਰ ਸਿੱਖਾਂ ਨੂੰ ਮੁਸਲਮਾਨਾਂ ਵਿਰੁਧ ਖੜੇ ਕਰਨ ਲਈ ਲੱਗਾ ਹੋਇਆ ਹੈ, ਅਸੀ ਸਿੱਖਾਂ ਨੂੰ ਦਸਣਾ ਚਾਹੁੰਦੇ ਹਾਂ ਕਿ ਭਾਰਤੀ ਹਕੂਮਤ ਨੇ ਬਹੁ-ਗਿਣਤੀ ਹਿੰਦੂ ਨੂੰ ਖ਼ੁਸ਼ ਕਰਨ ਲਈ ਜੂਨ 1984 'ਚ ਸਿੱਖ ਗੁਰਦੁਆਰਿਆਂ ਨੂੰ ਢਾਹਿਆ, ਦਰਬਾਰ ਸਾਹਿਬ ਉਪਰ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਅਤੇ ਸਿੱਖ ਖ਼ਬਰਦਾਰ ਰਹਿਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।