ਕੋਟਕਪੂਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸਿੱਟ ਵੱਲੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Bhai Ranjit Singh Ji Dhadrianwale

ਪਟਿਆਲਾ: ਕੋਟਕਪੂਰਾ ਗੋਲੀਕਾਂਡ ਮਾਮਲੇ (Kotkapura Firing Case) ਵਿਚ ਸਿੱਟ ਵੱਲੋਂ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ (Bhai Ranjit Singh Ji Dhadrianwale) ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਈ ਰਣਜੀਤ ਸਿੰਘ ਸਿੱਟ (SIT) ਸਾਹਮਣੇ ਗਵਾਹ ਵਜੋਂ ਪੇਸ਼ ਹੋਣ ਲਈ ਪਟਿਆਲਾ ਸਰਕਟ ਹਾਊਸ ਪਹੁੰਚੇ ਹਨ। ਇਸ ਦੌਰਾਨ ਸਿੱਟ ਵੱਲੋਂ ਗੋਲੀਕਾਂਡ ਮਾਮਲੇ ਸਬੰਧੀ ਭਾਈ ਰਣਜੀਤ ਸਿੰਘ ਕੋਲੋਂ ਕਈ ਸਵਾਲ ਪੁੱਛੇ ਜਾਣਗੇ।

ਹੋਰ ਪੜ੍ਹੋ:  RSS ਮੁਖੀ ਦਾ ਬਿਆਨ, ‘ਹਿੰਦੂ ਅਤੇ ਮੁਸਲਿਮ ਵੱਖਰੇ ਨਹੀਂ, ਸਾਰੇ ਭਾਰਤੀਆਂ ਦਾ DNA ਇਕ ਹੀ ਹੈ’

ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਉੱਘੇ ਪੰਥ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ (Bhai Panthpreet Singh) ਸਮੇਤ 12 ਵਿਅਕਤੀਆਂ ਨੂੰ 2 ਜੁਲਾਈ ਨੂੰ ਐਸਆਈਟੀ ਦੇ ਕੰਪਲੈਕਸ ਫ਼ਰੀਦਕੋਟ ਵਿਖੇ ਸਵੇਰੇ 10:00 ਵਜੇ ਬੁਲਾਇਆ ਸੀ। ਭਾਈ ਪੰਥਪ੍ਰੀਤ ਸਮੇਤ ਕਈ ਪੰਥਦਰਦੀਆਂ ਨੇ ਸਿੱਟ ਕੋਲ ਅਪਣੇ ਬਿਆਨ ਕਲਮਬੱਧ ਕਰਵਾਏ ਸਨ।

ਹੋਰ ਪੜ੍ਹੋ: ਗਰਮੀ ਦਾ ਕਹਿਰ! Cyprus ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਮਦਦ ਲਈ ਆਏ ਕਈ ਦੇਸ਼

ਇਸ ਦੌਰਾਨ ਭਾਈ ਰਣਜੀਤ ਸਿੰਘ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕੇ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਨਸਾਫ਼ ਦੀ ਉਮੀਦ ਉਹਨਾਂ ਨੂੰ ਅਜੇ ਵੀ ਪੂਰੀ ਹੈ, ਜਿਸ ਦੇ ਚੱਲਦਿਆਂ ਉਹ ਟੀਮ ਨੂੰ ਆਪਣਾ ਸਹਿਯੋਗ ਦਿੰਦੇ ਆਏ ਹਨ।

ਹੋਰ ਪੜ੍ਹੋ: ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ, 1 ਜੁਲਾਈ ਨੂੰ Fastag ਰਾਹੀਂ ਇਕੱਠਾ ਹੋਇਆ 103 ਕਰੋੜ Toll

ਭਾਈ ਪੰਥਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟਾਈ ਕਿ ਤੜਕਸਾਰ ਅੰਮ੍ਰਿਤ ਵੇਲੇ ਨਿੱਤਨੇਮ ਕਰ ਰਹੀਆਂ ਸੰਗਤਾਂ ਉੱਪਰ ਨਿੱਤਨੇਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਲਾਠੀਚਾਰਜ, ਪਾਣੀਆਂ ਦੀਆਂ ਬਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਉਣ ਦੀ ਵਾਪਰੀ ਘਟਨਾ, ਉਪਰੋਂ ਮਿਲੀਆਂ ਹਦਾਇਤਾਂ ਤੋਂ ਬਿਨਾ ਅਸੰਭਵ ਹੈ। ਇਸ ਤੋਂ ਪਹਿਲਾਂ ਨਵੀਂ ਬਣੀ ਸਿੱਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।