ਜੋੜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੁਰਸੀਆਂ 'ਤੇ ਬੈਠ ਕੇ ਸੁਣਿਆਂ ਲਾਵਾਂ ਦਾ ਪਾਠ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਨੰਦ ਕਾਰਜ ਸਮੇਂ ਹੋਈ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ

Anand karaj

ਖਾਲੜਾ (ਗੁਰਪ੍ਰੀਤ ਸਿੰਘ ਸ਼ੈਡੀ): ਸੋਸ਼ਲ ਮੀਡੀਆ 'ਤੇ ਇਕ ਆਨੰਦ ਕਾਰਜ ਇਕ ਵੀਡੀਉ ਚਰਚਿਤ ਹੋ ਰਹੀ ਹੈ ਜਿਸ ਵਿਚ ਵਿਖਾਈ ਦੇ ਰਿਹਾ ਹੈ ਕਿ ਰਾਗੀ ਸਿੰਘ ਕੀਰਤਨ ਕਰਦੇ ਹਨ ਪਰ ਜੋੜੀ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਾਵਾਂ ਲੈਣ ਤੋਂ ਬਾਅਦ ਜ਼ਮੀਨ 'ਤੇ ਬੈਠਣ ਦੀ ਬਜਾਏ ਜਾਂ ਖੜੇ ਹੋ ਕੇ ਅਗਲੀ ਲਾਵਾਂ ਦਾ ਪਾਠ ਸੁਣਨ ਦੀ ਥਾਂ ਕੁਰਸੀ 'ਤੇ ਬੈਠ ਰਹੇ ਹਨ। 

ਇਹ ਵੀਡੀਉ ਵਿਦੇਸ਼ ਦੇ ਕਿਸੇ ਗੁਰਦਆਰਾ ਸਾਹਿਬ ਦੀ ਲਗਦੀ ਹੈ ਜਿਸ ਵਿਚ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲਾਵਾਂ ਫੇਰੇ ਹੋ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਰੀਰ ਵਿਚ ਕੋਈ ਸਮੱਸਿਆ ਹੋਵੇ ਤਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਖੜੇ ਹੋ ਕੇ ਵੀ ਅਗਲੀ ਲਾਂਵ ਦਾ ਪਾਠ ਸੁਣਿਆ ਜਾ ਸਕਦਾ ਸੀ। ਇਸ ਸਮੇਂ ਸਾਰੀ ਸੰਗਤ ਵੀ ਮੌਜੂਦ ਹੈ। ਵੀਡੀਉ ਨੂੰ ਲੈ ਕੇ ਧਾਰਮਕ ਜਥੇਬੰਧੀਆਂ ਅਤੇ ਸੰਗਤਾਂ ਵਿਚ ਉਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘ ਅਤੇ ਰਾਗੀ ਜਥੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਗੱਲ ਕਰਦਿਆਂ ਅਕਾਲ ਤਖ਼ਤ ਦੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਉਪਰੋਕਤ ਵੀਡੀਉ ਸਾਡੇ ਪਾਸ ਆ ਗਈ ਹੈ ਅਤੇ ਇਸ ਦੀ ਪੂਰੀ ਜਾਂਚ ਹੋ ਰਹੀ ਹੈ ਕਿ ਇਹ ਘਟਨਾ ਕਿਉਂ ਅਤੇ ਕਿਥੇ ਵਾਪਰੀ ਹੈ। ਇਸ ਸਬੰਧ ਵਿਚ ਸਤਿਕਾਰ ਕਮੇਟੀ ਪੰਜਾਬ ਦੇ ਮੈਂਬਰ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਉਪਰੋਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਗੀ ਜਥਾ ਅਤੇ ਗ੍ਰੰਥੀ ਉਤੇ ਸਖਤ ਐਕਸ਼ਨ ਲੈ ਕੇ ਸਿੰਘ ਸਾਹਿਬ ਕੋਈ ਕਾਰਵਾਈ ਕਰਨ ਤਾਕਿ ਅੱਗੇ ਤੋ ਕੋਈ ਗੁਰੂ ਮਰਿਆਦਾ ਦੀ ਉਲਘਣਾ ਨਾ ਕਰ ਸਕੇ। 

ਦੇਖੋ ਵੀ਼ਡੀਓ: