'ਪੰਜਾਬ ਦੀ ਖੇਡ ਯੂਨੀਵਰਸਟੀ ਦਾ ਨਾਂਅ ਬਾਬੇ ਨਾਨਕ ਦੇ ਨਾਂਅ 'ਤੇ ਰਖਿਆ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਕਮੇਟੀ ਦੇ ਸਾਬਕਾ ਤਿੰਨ ਮੈਂਬਰਾਂ ਦੀ ਮੰਗ

Pic

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਬਕਾ ਮੈਂਬਰਾਂ ਪ੍ਰੋ.ਹਰਮਿੰਦਰ ਸਿੰਘ ਮੁਖਰਜੀ ਨਗਰ, ਭਾਈ ਤਰਸੇਮ ਸਿੰਘ ਅਤੇ ਸ.ਸਰਨ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਖੇਡ ਯੂਨੀਵਰਸਟੀ ਦਾ ਨਾਂਅ ਗੁਰੂ ਨਾਨਕ ਸਾਹਿਬ ਦੇ ਨਾਂਅ 'ਤੇ ਰਖਿਆ ਜਾਵੇ। ਤਿੰਨੇ ਮੈਂਬਰਾਂ ਨੇ ਸਾਂਝੇ ਤੌਰ 'ਤੇ ਕਿਹਾ, ਜੇ ਪਾਕਿਸਤਾਨ ਸਰਕਾਰ ਨਨਕਾਣਾ ਸਾਹਿਬ ਵਿਖੇ ਬਣਨ ਵਾਲੀ ਯੂਨੀਵਰਸਟੀ ਦਾ ਨਾਮ ਬਾਬਾ ਨਾਨਕ ਯੂਨੀਵਰਸਟੀ ਰੱਖ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਸਿੱਖਾਂ ਦੇ ਜਜ਼ਬਾਤ ਨੂੰ ਵੇਖਦੇ ਹੋਏ ਗੁਰੂ ਨਾਨਕ ਸਾਹਿਬ ਦੇ ਨਾਂਅ 'ਤੇ ਖੇਡ ਯੂਨੀਵਰਸਟੀ ਦਾ ਨਾਮ ਰਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁਨੀਆਂ ਭਰ ਦੇ ਸਿੱਖ ਤੇ 12 ਕਰੋੜ ਨਾਨਕ ਨਾਮਲੇਵਾ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਤੇ ਪੰਜਾਬ ਸਰਕਾਰ ਵੀ ਇਸ ਪੁਰਬ ਨੂੰ ਮਨਾਉਣ ਲਈ ਵੱਖ  ਵੱਖ ਸਮਾਗਮ ਕਰਵਾ ਰਹੀ ਹੈ, ਉਦੋਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਖੇਡ ਯੂਨੀਵਰਸਟੀ ਦਾ ਨਾਂਅ ਮਹਾਰਾਜਾ ਯਾਦਵਿੰਦਰ ਸਿੰਘ ਦੀ ਬਜਾਏ ਬਾਬੇ ਨਾਨਕ ਦੇ ਨਾਂਅ 'ਤੇ ਰਖਿਆ ਜਾਵੇ, ਕਿਉਂਕਿ ਇਹ ਵਰ੍ਹਾ ਬਾਬੇ ਨਾਨਕ ਦੀ ਸ਼ਤਾਬਦੀ ਦਾ ਵਰ੍ਹਾ ਹੈ ਤੇ ਸਿੱਖ ਵੀ ਇਹੋ ਚਾਹੁੰਦੇ ਹਨ ਕਿ ਯੂਨੀਵਰਸਟੀ ਗੁਰੂ ਨਾਨਕ ਜੀ ਦੇ ਨਾਮ ਨੂੰ ਸਮਰਪਤ ਹੋਵੇ।