SGPC Elections: ਐਸਜੀਪੀਸੀ ਚੋਣਾਂ ’ਚੋਂ ਹਰਿਆਣਾ ਦੀਆਂ ਸੀਟਾਂ ਬਾਹਰ ਕਰਨ ਲਈ ਪਟੀਸ਼ਨ ’ਤੇ ਨੋਟਿਸ ਜਾਰੀ
ਪਟੀਸ਼ਨ ਵਿਚ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਮੁੜ ਗਠਨ ਐਕਟ ਤਹਿਤ ਭਾਸ਼ਾਈ ਆਧਾਰ ’ਤੇ ਸਾਲ 1996 ਵਿਚ ਪੰਜਾਬ ਦੀ ਵਖਰੀ ਟੈਰੀਟਰੀ ਬਣਾਈ ਗਈ ਸੀ
SGPC Elections: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿਚੋਂ ਹਰਿਆਣਾ ਦੀਆਂ ਸੀਟਾਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਬਲਦੇਵ ਸਿੰਘ ਸਿਰਸਾ ਨੇ ਹਾਈ ਕੋਰਟ ਵਿਚ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਹੈ। ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।
ਐਡਵੋਕੇਟ ਈਸ਼ਪੁਨੀਤ ਸਿੰਘ ਰਾਹੀਂ ਦਾਖ਼ਲ ਪਟੀਸ਼ਨ ਵਿਚ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਮੁੜ ਗਠਨ ਐਕਟ ਤਹਿਤ ਭਾਸ਼ਾਈ ਆਧਾਰ ’ਤੇ ਸਾਲ 1996 ਵਿਚ ਪੰਜਾਬ ਦੀ ਵਖਰੀ ਟੈਰੀਟਰੀ ਬਣਾਈ ਗਈ ਸੀ ਤੇ ਗੁਰਦੁਆਰਾ ਐਕਟ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ 120 ਸੀਟਾਂ ਨੋਟੀਫ਼ਾਈ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਹਰਿਆਣਾ ਦੀਆਂ ਸੀਟਾਂ ਵੀ ਸ਼ਾਮਲ ਸਨ ਪਰ ਹੁਣ ਐਚਐਸਐਮਜੀਸੀ ਬਣ ਚੁੱਕੀ ਹੈ ਤੇ ਇਸ ਸਬੰਧੀ ਐਕਟ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਧਿਆਨ ਵਿਚ ਰਖਦੇ ਹੋਇਆਂ ਹਰਿਆਣਾ ਦੀਆਂ ਸੀਟਾਂ ਬਾਹਰ ਕੱਢੀਆਂ ਜਾਣੀਆਂ ਚਾਹੀਦੀਆਂ ਹਨ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨੋਟੀਫ਼ਾਈ ਕੀਤੀਆਂ ਸੀਟਾਂ ਵਿਚ ਛੇਤੀ ਸੋਧ ਕਰ ਕੇ ਨਵੀਂ ਨੋਟੀਫ਼ੀਕੇਸ਼ਨ ਜਾਰੀ ਕੀਤੀ ਜਾਵੇ। ਹਾਈ ਕੋਰਟ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।
(For more news apart from Notice issued on petition to exclude Haryana seats from SGPC elections, stay tuned to Rozana Spokesman)