ਹਾਰੂਨ ਖ਼ਾਲਿਦ ਨੇ ਬਾਬੇ ਨਾਨਕ ਬਾਰੇ ਲਿਖੀ ਕਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਬਾਰੇ ਲਿਖਣ ਦੀ ਪਾਕਿਸਤਾਨ ਦੇ ਲੋਕਾਂ ਵਿਚ ਖ਼ਾਸੀ ਦਿਲਚਸਪੀ ਜਾਗੀ ਹੈ ਤੇ ਹੁਣ ਪਾਕਿਸਤਾਨੀ ਲੇਖਕਾਂ ਨੇ ਵੀ ਬਾਬੇ ਨਾਨਕ ਬਾਰੇ..........

Book written about Baba Nanak And Haroon Khalid

ਤਰਨਤਾਰਨ : ਬਾਬੇ ਨਾਨਕ ਬਾਰੇ ਲਿਖਣ ਦੀ ਪਾਕਿਸਤਾਨ ਦੇ ਲੋਕਾਂ ਵਿਚ ਖ਼ਾਸੀ ਦਿਲਚਸਪੀ ਜਾਗੀ ਹੈ ਤੇ ਹੁਣ ਪਾਕਿਸਤਾਨੀ ਲੇਖਕਾਂ ਨੇ ਵੀ ਬਾਬੇ ਨਾਨਕ ਬਾਰੇ ਖੋਜ ਕਰ ਕੇ ਲਿਖਣਾ ਸ਼ੁਰੂ ਕਰ ਦਿਤਾ ਹੈ। ਇਸ ਦੀ ਮੂੰਹ ਬੋਲਦੀ ਮਿਸਾਲ ਹਾਰੂਨ ਖ਼ਾਲਿਦ ਦੀ ਕਿਤਾਬ 'ਟਰੈਵਲਜ਼ ਵਿਦ ਨਾਨਕ' ਭਾਵ ਨਾਨਕ ਨਾਲ ਯਾਤਰਾ ਹੈ। ਇਸ ਕਿਤਾਬ ਵਿਚ ਹਾਰੂਨ ਖ਼ਾਲਿਦ ਨੇ ਪਾਕਿਸਤਾਨ ਵਿਚਲੀ ਹਰ ਉਸ ਥਾਂ ਦੀ ਯਾਤਰਾ ਕੀਤੀ ਹੈ ਜਿਥੇ-ਜਿਥੇ ਅਪਣੇ ਜੀਵਨ ਕਾਲ ਵਿਚ ਬਾਬਾ ਨਾਨਕ ਗਏ ਸਨ।
ਕਿਤਾਬ ਵਿਚ ਉਨ੍ਹਾਂ ਥਾਵਾਂ ਦਾ ਪੂਰਾ ਬਿਉਰਾ ਤੇ ਤਸਵੀਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਲਾਹੌਰ ਯੂਨੀਵਰਸਟੀ ਵਿਚ ਐਨਥਰੋਪੋਲੀਜੀ ਦੀ ਡਿਗਰੀ ਹਾਸਲ ਕਰਨ ਵਾਲੇ ਹਾਰੂਨ ਖ਼ਾਲਿਦ ਪੇਸ਼ੇ ਵਜੋਂ ਪੱਤਰਕਾਰ ਹਨ ਤੇ ਪਾਕਿ ਦੀਆਂ ਨਾਮੀ ਅਖ਼ਬਾਰਾਂ ਲਈ ਕੰਮ ਕਰਦੇ ਹਨ। ਹਾਰੂਨ ਖ਼ਾਲਿਦ ਇਸ ਕਿਤਾਬ ਲਈ ਸਾਲ 2008 ਤੋਂ ਕੰਮ ਕਰ ਰਹੇ ਸਨ। ਅਪਣੇ ਆਪ ਵਿਚ ਬਿਲਕੁਲ ਨਿਵੇਕਲੀ ਕਿਤਾਬ ਵਿਚ ਉਨ੍ਹਾਂ ਬੜੇ ਹੀ ਭਾਵਪੂਰਕ ਸ਼ਬਦਾਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਹੈ। ਇਹ ਕਿਤਾਬ ਪਹਿਲਾਂ ਪਾਕਿਸਤਾਨ ਵਿਚ ਪ੍ਰਕਾਸ਼ਤ ਹੋਈ ਸੀ ਤੇ ਹੁਣ ਦੁਨੀਆਂ ਦੇ ਵੱਖ-ਵੱਖ ਪ੍ਰਕਾਸ਼ਕ ਇਸ ਨੂੰ ਛਾਪ ਰਹੇ ਹਨ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਹੀ ਇਕਬਾਲ ਕੈਸਰ ਨੇ ਪਾਕਿ ਵਿਚ ਸਿੱਖਾਂ ਦੇ ਗੁਰਧਾਮ ਨਾਮਕ ਕਿਤਾਬ ਛਾਪੀ ਸੀ ਜੋ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਵਿਚ ਸੀ। ਇਸ ਕਿਤਾਬ ਨੂੰ ਪਾਕਿਸਤਾਨ ਔਕਾਫ਼ ਬੋਰਡ ਨੇ ਪ੍ਰਕਾਸ਼ਤ ਕੀਤਾ ਸੀ। ਇਸ ਤੋਂ ਬਾਅਦ ਪ੍ਰਵਾਸੀ ਭਾਰਤੀ ਅਮਰਦੀਪ ਸਿੰਘ ਦੀ ਕਿਤਾਬ 'ਲੋਸਟ ਹੈਰੀਟੇਜ਼ ਇੰਨ ਪਾਕਿਸਤਾਨ' ਨੇ ਵੀ ਅਪਣੀ ਅਲੱਗ ਛਾਪ ਛੱਡੀ ਸੀ ਪਰ ਹਾਰੂਨ ਖ਼ਾਲਿਦ ਦੀ ਕਿਤਾਬ ਸਾਰਿਆਂ ਤੋਂ ਵਖਰੀ ਹੈ। 

Related Stories