ਮਹੱਲਾ ਕੱਢਣ ਲਈ ਇਕਮਤ ਨਹੀਂ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਫ਼ੌਜਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ 21 ਨੂੰ ਤੇ ਨਿਹੰਗ ਸਿੰਘ 22 ਮਾਰਚ ਨੂੰ ਕਢਣਗੇ ਮਹੱਲਾ

Hola Mohalla

ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਰ ਸਾਲ ਪੂਰੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਣਾ ਵਾਲਾ ਸਿੱਖ ਕੌਮ ਦਾ ਸੱਭ ਤੋਂ ਵੱਡੇ ਕੌਮੀ ਤਿਉਹਾਰ ਹੋਲੇ ਮਹੱਲੇ ਦਾ ਮੁੱਖ ਆਕਰਸ਼ਣ ਦਾ ਕੇਂਦਰ ਮੰਨਿਆ ਜਾਣ ਵਾਲਾ ਮਹੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਅੱਡੋ-ਅੱਡ ਕਢਣਗੇ।

ਮਹੱਲੇ ਦੇ ਦਿਨ ਤੇ ਤਰੀਕ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਆਹਮੋ-ਸਾਹਮਣੇ ਆ ਖੜੀਆਂ ਹੋ ਗਈਆਂ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਨਾਨਕਸ਼ਾਹੀ ਕੈਲੰਡਰ ਅਨੁਸਾਰ 21 ਮਾਰਚ ਨੂੰ ਮਹੱਲਾ ਕਢੇਗੀ ਜਦਕਿ ਨਿਹੰਗ ਸਿੰਘ ਫ਼ੌਜਾਂ ਪੁਰਾਤਨ ਰਵਾਇਤ ਅਨੁਸਾਰ 22 ਮਾਰਚ ਨੂੰ ਮਹੱਲਾ ਕਢਣਗੀਆਂ। ਇਸ ਸਬੰਧੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਦਸਿਆ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਚਲਦੀ ਆ ਰਹੀ ਰਵਾਇਤ ਅਨੁਸਾਰ ਪੂਰਨਮਾਸ਼ੀ ਤੋਂ ਅਗਲੇ ਦਿਨ ਹੀ ਮਹੱਲਾ ਕਢਿਆ ਜਾਂਦਾ ਹੈ ਅਤੇ ਉਸ ਅਨੁਸਾਰ ਮਹੱਲੇ ਦੀ ਤਰੀਕ 22 ਮਾਰਚ ਬਣਦੀ ਹੈ।

ਇਸ ਸਬੰਧੀ ਸਮੂਹ ਸੰਪਰਦਾਵਾਂ ਦੇ ਮੁਖੀਆਂ ਨੂੰ ਜਾਣੂ ਕਰਵਾ ਦਿਤਾ ਗਿਆ ਹੈ। ਇਸ ਬਾਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਾਡੇ ਅਨੁਸਾਰ ਮਹੱਲਾ 21 ਮਾਰਚ ਦਾ ਹੈ ਪਰ ਨਿਹੰਗ ਸਿੰਘ 22 ਮਾਰਚ ਨੂੰ ਮਹੱਲਾ ਕਢਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ 21 ਮਾਰਚ ਨੂੰ ਹੀ ਮਹੱਲਾ ਕੱਢੇਗੀ।