ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ’ਤੇ ਜਥੇਦਾਰ ਨੇ ਜਤਾਇਆ ਵਿਰੋਧ, ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਨੇ ਅੱਗੇ ਕਿਹਾ ਕਿ ਦਸਤਾਰ ਸਿੱਖ ਦੇ ਸਿਰ 'ਤੇ ਬੰਨਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਗਿਆ ਤਾਜ ਹੈ।

Jathedar reaction on decision to implement helmets for Sikh soldiers

 

ਅੰਮ੍ਰਿਤਸਰ:  ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਸਿੱਖ ਰਹਿਤ ਮਰਿਯਾਦਾ ਦੇ ਖ਼ਿਲਾਫ਼ ਹੈ। ਇਹ ਸਿੱਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਦੇ ਬਰਾਬਰ ਹੈ। ਕੇਂਦਰ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰੇ।

ਇਹ ਵੀ ਪੜ੍ਹੋ: ਹੁਣ ਮੁਫ਼ਤ ’ਚ ਲੈ ਸਕੋਗੇ IPL ਦਾ ਮਜ਼ਾ, ਕ੍ਰਿਕਟ ਦੇ ਚਾਹਵਾਨਾਂ ਲਈ ਰਿਲਾਇੰਸ ਨੇ ਬਣਾਇਆ ਇਹ ਖ਼ਾਸ ਪਲਾਨ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਸਰਕਾਰ ਨੇ ਵੀ ਅਜਿਹੇ ਯਤਨ ਕੀਤੇ ਸਨ, ਉਸ ਸਮੇਂ ਸਿੱਖ ਫੌਜੀਆਂ ਨੇ ਬ੍ਰਿਟਿਸ਼ ਹਕੂਮਤ ਦੇ ਇਸ ਫੈਸਲੇ ਨੂੰ ਰੱਦ ਕੀਤਾ ਸੀ।

ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਗਿੱਦੜਵਾਹਾਂ ’ਚ ਵਾਪਰਿਆਂ ਸੜਕ ਹਾਦਸਾ, ਦੋ ਨੌਜਵਾਨਾਂ ਦੀ ਦਰਦਨਾਕ ਮੌਤ

ਜਥੇਦਾਰ ਨੇ ਅੱਗੇ ਕਿਹਾ ਕਿ ਦਸਤਾਰ ਸਿੱਖ ਦੇ ਸਿਰ 'ਤੇ ਬੰਨਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਗਿਆ ਤਾਜ ਹੈ। ਇਹ ਸਾਡੀ ਪਛਾਣ ਦਾ ਪ੍ਰਤੀਕ ਹੈ ਅਤੇ ਇਸ ਉੱਤੇ ਕਿਸੇ ਕਿਸਮ ਦਾ ਟੋਪ ਪਹਿਨਾਉਣਾ ਸਾਡੀ ਪਛਾਣ ਨੂੰ ਖਤਮ ਕਰਨ ਦੇ ਯਤਨ ਵਜੋਂ ਹੀ ਦੇਖਿਆ ਜਾਵੇਗਾ। ਪੰਥ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।

ਇਹ ਵੀ ਪੜ੍ਹੋ: Voice of Global South Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਦੁਨੀਆ ਸੰਕਟ ਦੀ ਸਥਿਤੀ ਵਿਚ’

ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਡਾ ਰੱਖਿਅਕ ਅਕਾਲ ਪੁਰਖ ਹੈ। ਦੂਸਰੇ ਵਿਸ਼ਵ ਯੁੱਧ ਦੌਰਾਨ ਸਿੱਖਾਂ ਨੇ ਦਸਤਾਰਾਂ ਸਜਾ ਕੇ ਆਪਣੀ ਬਹਾਦਰੀ ਦਿਖਾਈ ਅਤੇ ਕਈ ਜੰਗਾਂ ਵਿਚ ਸਿੱਖ ਸਿਪਾਹੀਆਂ ਨੇ ਦਸਤਾਰਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ। ਜਥੇਦਾਰ ਨੇ ਕਿਹਾ ਕਿ ਸਿੱਖਾਂ ਵਿਚ ਹੈਲਮੇਟ ਦਾ ਪ੍ਰਚਾਰ ਕਰਨ ਲਈ ਇਕ ਵੈੱਬਸਾਈਟ ਵੀ ਬਣਾ ਦਿੱਤੀ ਗਈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਨੂੰ ਇਸ ਫੈਸਲੇ 'ਤੇ ਮੁੜ ਗੌਰ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਨੂਪੁਰ ਸ਼ਰਮਾ ਨੂੰ ਦਿੱਲੀ ਪੁਲਿਸ ਨੇ ਦਿੱਤਾ ਅਸਲਾ ਲਾਇਸੈਂਸ, ਪੈਗੰਬਰ ਮੁਹੰਮਦ 'ਤੇ ਟਿੱਪਣੀ ਮਗਰੋਂ ਮਿਲੀ ਸੀ ਧਮਕੀ

ਜ਼ਿਕਰਯੋਗ ਹੈ ਕਿ ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਦੇ ਸਿੱਖ ਜਵਾਨਾਂ ਨੂੰ ਜਲਦ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ ਬੈਲਿਸਟਿਕ ਹੈਲਮੇਟ ਮਿਲਣ ਜਾ ਰਹੇ ਹਨ। ਰੱਖਿਆ ਮੰਤਰਾਲਾ ਨੇ ਐਮਰਜੈਂਸੀ ਖਰੀਦ ਪ੍ਰਕਿਰਿਆ ਤਹਿਤ 12,730 ਹੈਲਮੇਟ ਖਰੀਦਣ ਲਈ ਰਿਕਵੈਸਟ ਫ਼ਾਰ ਪ੍ਰਪੋਜ਼ਲ ਵੀ ਜਾਰੀ ਕੀਤਾ ਹੈ।