ਪਤਵੰਤੇ ਸਿੱਖਾਂ ਨੂੰ ਕਮੇਟੀ ਦਾ ਪੱਖ ਰੱਖਣ ਵਾਸਤੇ ਹੀ ਸੱਦਿਆ ਸੀ : ਜੀ ਕੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ.......

Manjit Singh GK

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਹੈ ਕਿ ਸਰਨਾ ਭਰਾਵਾਂ ਨੂੰ ਕੋਈ ਹੱਕ ਨਹੀਂ ਕਿ ਉਹ ਦਿੱਲੀ ਦੇ ਸਿੱਖਾਂ ਨੂੰ ਅਮੀਰ ਤੇ ਗ਼ਰੀਬ ਵਿਚ ਵੰਡਣ ਦੀ ਕੋਝੀ ਹਰਕਤ ਕਰਨ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ 'ਤੇ ਕਾਂਗਰਸ ਦੀ ਸਿੱਖਾਂ ਨੂੰ ਪਾੜਨ ਦੀ ਨੀਤੀ ਹੈ। ਉਨ੍ਹਾਂ ਕਿਹਾ ਪਤਵੰਤੇ ਸਿੱਖਾਂ ਨੇ ਮੇਰੇ ਤਕ ਪਹੁੰਚ ਕਰ ਕੇ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ

ਕਿ ਆਖ਼ਰ ਕਮੇਟੀ 'ਤੇ ਜੋ ਭ੍ਰਿਸ਼ਟਚਾਰ ਦੇ ਦੋਸ਼ ਲਾਏ ਜਾ ਰਹੇ ਹਨ, ਉਸ ਬਾਰੇ ਕਮੇਟੀ ਦਾ ਕੀ ਪੱਖ ਹੈ। ਪਤਵੰਤੇ ਸਿੱਖਾਂ ਨੇ ਸਰਨਾ ਵਲੋਂ ਦਿਤੇ ਗਏ ਸਵਾਲਾਂ ਦੀ ਲੜੀ ਵੀ ਮੈਨੂੰ ਭੇਜੀ ਸੀ, ਇਸੇ ਕਰ ਕੇ, ਮੈਂ 10 ਨਵੰਬਰ ਨੂੰ ਪਤਵੰਤਿਆਂ ਨੂੰ ਦੋਸ਼ਾਂ ਦਾ  ਜਵਾਬ ਦੇਣ ਦਾ ਫ਼ੈਸਲਾ ਕੀਤਾ ਸੀ, ਪਰ ਸ.ਸਰਨਾ ਨੇ ਕਮੇਟੀ ਨੂੰ ਅਪਣਾ ਪੱਖ ਰੱਖਣ ਤੋਂ ਪਹਿਲਾਂ ਹੀ ਇਸ ਮੁੱਦੇ ਨੂੰ ਸਿਆਸਤ ਦਾ ਰੂਪ ਦੇ ਕੇ, ਅਖ਼ਬਾਰੀ ਸੁਰਖੀਆਂ ਵਿਚ ਲਿਆਂਦਾ। ਇਸ ਤਰ੍ਹਾਂ ਸਰਨਾ ਨੇ ਪਤਵੰਤੇ ਸਿੱਖਾਂ ਨੂੰ ਪੰਥਕ ਮਸਲਿਆਂ ਤੋਂ ਕੋਰਾ ਦਸ ਕੇ, ਅਪਣਾ ਬੌਣਾਪਣ ਵਿਖਾਇਆ ਹੈ।